ਇਸ ਮਹਾਨ ਕੁਰਬਾਨੀ ਦੀ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਹੋਰ ਮਿਸਾਲ ਨਹੀਂ ਮਿਲਦੀ – ਰਣਜੀਤ ਸਿੰਘ ਖੋਜੇਵਾਲ
ਕਪੂਰਥਲਾ ( ਕੌੜਾ ) – ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਖੋਜੇਵਾਲ ਦੇ ਗੁਰਦੁਆਰਾ ਸ਼ਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਅਤੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ।ਇਸ ਮੌਕੇ ਸੰਗਤਾਂ ਨੂੰ ਬੜੀ ਸਾਦਗੀ ਨਾਲ ਲਾਈਨਾਂ ਵਿਚ ਬਿਠਾਕੇ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਦਿਆਂ ਕਿ ਫਤਿਹਗੜ੍ਹ ਸਾਹਿਬ ਵਿਖੇ ਅੱਜ ਵੀ ਉਹ ਦੀਵਾਰ ਮੌਜੂਦ ਹੈ।
ਜਿੱਥੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਦੀ ਮਹਾਨ ਸ਼ਹਾਦਤ ਦੀਵਾਰਾਂ ਵਿਚ ਚੁਨਕੇ ਹੋਈ ਸੀ।ਉਨ੍ਹਾਂ ਕਿਹਾ ਕਿ ਸੂਬਾ ਸਰਹਿੰਦ ਨੇ ਉਨ੍ਹਾਂ ਨੂੰ ਲਾਲਚ ਦੇ ਕੇ ਬਹੁਤ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਸਾਹਿਬਜ਼ਾਦਿਆਂ ਨੇ ਕੌਮ ਨੂੰ ਠੇਸ ਨਾ ਲੱਗਣ ਦਿੱਤੀ ਅਤੇ ਆਪਣੀ ਸ਼ਹਾਦਤ ਦੇ ਦਿੱਤੀ।ਖੋਜੇਵਾਲ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਮਾਨਵਤਾ ਦੇ ਭਲੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਦਸਮੇਸ਼ ਪਿਤਾ ਦੀ ਹਿੰਮਤ ਅਤੇ ਕੁਰਬਾਨੀ ਦਾ ਜਜ਼ਬਾ ਵਿਰਸੇ ਵਿੱਚ ਮਿਲਿਆ ਸੀ।ਅੱਜ ਸਮੁੱਚਾ ਸੰਸਾਰ ਛੋਟੇ ਸਾਹਿਬਜ਼ਾਦਿਆਂ ਦੀ ਇਸ ਮਹਾਨ ਕੁਰਬਾਨੀ ਅੱਗੇ ਸਿਰ ਝੁਕਾ ਰਿਹਾ ਹੈ,ਜਿਸ ਦੀ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਸੰਸਾਰ।ਖੋਜੇਵਾਲ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਸੋਗ ਵਜੋਂ ਅੱਜ ਵੀ ਬਹੁਤ ਸਾਰੇ ਸਿੱਖ ਪਰਿਵਾਰ ਜ਼ਮੀਨ ਤੇ ਸੌਂ ਰਹੇ ਹਨ।ਇਸ ਲਾਸਾਨੀ ਸ਼ਹਾਦਤ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ ਲੋੜ ਹੈ,ਜਿਸ ਨਾਲ ਉਨ੍ਹਾਂਨੂੰ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।ਇਸ ਮੌਕੇ ਖੋਜੇਵਾਲ ਨੇ ਵੀਰ ਬਾਲ ਦਿਵਸ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਕਦਮ ਨਾਲ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਿਆਦਾ ਜਾਣਕਾਰੀ ਹੋਵੇਗੀ।ਖੋਜੇਵਾਲ ਨੇ ਸਮੁੱਚੀ ਸਿੱਖ ਕੌਮ ਦੀ ਤਰਫੋਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ।ਇਸ ਮੌਕੇ ਗਿਆਨੀ ਗੁਰਨਾਮ ਸਿੰਘ,ਭਾਜਪਾ ਸਰਕਲ ਦੋਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ,ਦਵਿੰਦਰ ਸਿੰਘ ਦੀਪਾ,ਲਖਵਿੰਦਰ ਸਿੰਘ,ਮੰਗਲਜੀਤ ਸਿੰਘ,ਮੰਗਲ ਸਿੰਘ,ਜਸਪਾਲ ਸਿੰਘ,ਰਿੰਕੂ ਕਲਕੱਤਾ,ਓਜਲ ਸਿੰਘ, ਰਸ਼ਪਾਲ ਸਿੰਘ,ਕਪੂਰ ਸਿੰਘ,ਦਲਵੀਰ ਸਿੰਘ, ਸੁਖਵਿੰਦਰ ਸਿੰਘ,ਤੀਰਥ ਸਿੰਘ,ਸੁੱਚਾ ਮਿਸਤਰੀ, ਭਜਨ ਸਿੰਘ,ਰੌਣਕੀ ਰਾਮ,ਪ੍ਰਭਜੀਤ ਸਿੰਘ,ਰੇਸ਼ਮ ਲਾਲ,ਮਨੋਹਰ ਸਿੰਘ,ਸੀਤਾ ਬਾਵਾ,ਪਾਲ ਪਵਾਰ, ਜਰਨੈਲ ਸਿੰਘ,ਕੇਸ਼ਵ ਪਵਾਰ,ਰਣਵੀਰ ਸਿੰਘ, ਚਰਨ ਕਮਲ,ਸਿੰਘ,ਨਿਰਮਲ ਕੌਰ,ਮਨਜਿੰਦਰ ਕੌਰ, ਰਜਿੰਦਰ ਕੌਰ,ਸਿਮਰਨਜੀਤ ਕੌਰ,ਭਜਨ ਕੌਰ, ਨਰਿੰਦਰ ਕੌਰ,ਮਨਜੀਤ ਕੌਰ,ਰਾਜਵਿੰਦਰ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly