HOME ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ‘ਤੇ ਪਿੰਡ ਮੋਖੇ ਵਿਖੇ ਠੰਡੇ ਮਿੱਠੇ...

ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ‘ਤੇ ਪਿੰਡ ਮੋਖੇ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

8

ਜਲੰਧਰ,  (ਸਮਾਜ ਵੀਕਲੀ)   (ਪਰਮਜੀਤ ਜੱਸਲ)-ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ‘ਤੇ ਪਿੰਡ ਮੋਖੇ ਵਿਖੇ ਸ੍ਰੀ ਪ੍ਰਕਾਸ਼ ਰਾਮ ਜੀ ਦੇ ਪਰਿਵਾਰ ਵੱਲੋਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿੱਥੇ ਗਰਮੀ ਦੇ ਮੌਸਮ ਵਿੱਚ ਠੰਡੇ ਮਿੱਠੇ ਜਲ ਨਾਲ ਸੰਗਤਾਂ ਦੇ ਹਿਰਦੇ ਠਾਰ(ਸ਼ਾਂਤ) ਕੀਤੇ ਜਾ ਰਹੇ ਸਨ ,ਉੱਥੇ ਸੰਤਾਂ ਦੀ ਸ਼ਹਾਦਤ ‘ਤੇ ਉਹਨਾਂ ਵੱਲੋਂ ਆਰੰਭੇ ਕਾਰਜਾਂ ਨੂੰ ਵੀ ਸਲਾਹਿਆ ਜਾ ਰਿਹਾ ਸੀ । ਸੰਤਾਂ ਦੀ ਸੋਚ ਸੀ ਕਿ ਸਾਡਾ ਸਮਾਜ ਹਮੇਸ਼ਾ ਤਰੱਕੀ ਕਰੇ, ਉਹ ਪੜ੍ਹ ਲਿਖ ਜਾਵੇ ਅਤੇ ਦੇਸ਼ ਅਤੇ ਸਮਾਜ ਦੀ ਵਾਂਗਡੋਰ ਆਪਣੇ ਹੱਥਾਂ ਵਿੱਚ ਲਵੇ। ਇਸ ਮੌਕੇ ‘ਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਜ਼ਾਲਮਾਂ ਨੇ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ‘ਤੇ ਗੋਲੀਆਂ ਚਲਾ ਕੇ ਸਮੁੱਚੀ ਰਵਿਦਾਸੀਆ ਕੌਮ ਦੇ ਹਿਰਦਿਆਂ ਨੂੰ ਵਲੂੰਧਰਿਆ ਸੀ। ਗੁਰੂ ਰਵਿਦਾਸ ਜੀ ਦੇ ਵੱਧ ਰਹੇ ਪ੍ਰਚਾਰ ਤੇ ਪ੍ਰਸਾਰ ਨੂੰ ਖਤਮ ਕਰਨ ਦੀ ਕੋਝੀ ਸਾਜਿਸ਼ ਰਚੀ ਗਈ ਸੀ।ਪਰ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਵਿਚਾਰਧਾਰਾ ਦਾ ਪ੍ਰਸਾਰ ਤੇ ਪ੍ਰਚਾਰ ਕਈ ਗੁਣਾਂ ਵਧਿਆ ਹੈ। ਇਸ ਮੌਕੇ ‘ਤੇ ਸਮੂਹ ਗ੍ਰਾਮ ਪੰਚਾਇਤ ਮੋਖੇ ਅਤੇ ਸਮੂਹ ਨਿਵਾਸੀਆਂ ਵੱਲੋਂ ਸ੍ਰੀ ਪ੍ਰਕਾਸ਼ ਰਾਮ ਜੀ ਦੇ ਬੇਟੇ ਡਾ. ਸੁਰਜੀਤ ਲਾਲ ਜੀ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਗਿਆ। ਛਬੀਲ ‘ਤੇ ਸੇਵਾ ਨਿਭਾ ਰਹੇ ਸੇਵਾਦਾਰਾਂ ਲਈ ਡੇਰੇ ਤੋਂ ਲੰਗਰ ਭੇਜਿਆ ਗਿਆ ਸੀ। ਬੁੱਧੀਜੀਵੀਆਂ ਵੱਲੋਂ ਡੇਰੇ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ’ਚ ਭਾਰਤੀ ਵਿਦਿਆਰਥਣ ਦਾ ਚਾਕੂ ਮਾਰ ਕੇ ਕਤਲ, ਮ੍ਰਿਤਕਾ ਗੁਜਰਾਤ ਨਾਲ ਸੀ ਸੰਬੰਧਿਤ
Next articleਬੁੱਧ ਬਾਣ