ਬੀਟਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਰੋਡ ਟੋਲ ਪਲਾਜ਼ਾ ਨਜ਼ਦੀਕ ਪੈਂਦੇ ਪਿੰਡ ਬੀਟਲਾ ਵਿਚ ਇਕ ਨਸ਼ੇੜੀ ਜਵਾਈ ਵੱਲੋਂ ਆਪਣੇ ਸੱਸ, ਸਹੁਰਾ, ਪਤਨੀ ਤੇ ਦੋ ਨਾਬਾਲਗ ਬੱਚਿਆਂ ਨੂੰ ਪਟਰੋਲ ਛਿੜਕ ਕੇ ਅੱਗ ਲਗਾ ਜਿੰਦਾ ਜਲਾ ਦਿੱਤਾ ਗਿਆ ਸੀ ਅੱਗ ਵਿਚ ਝੁਲਸੇ ਪਰਿਵਾਰ ਦੇ ਪੰਜੇ ਜੀਆਂ ਦੀ ਮੌਤ ਹੋ ਗਈ ਸੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਕੁਲਦੀਪ ਸਿੰਘ ਉਰਫ ਕਾਲੀ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਰਸੈਦਪੁਰ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਨੇ ਘਟਨਾ ਵਾਲੀ ਰਾਤ ਪਿੰਡ ਖੁਰਸੈਦ ਪੁਰ ਵਿਚ ਦਰਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੂਤਰਾਂ ਮੁਤਾਬਕ ਮਿਰਤਕ ਦੀ ਜੇਬ ਵਿਚੋਂ ਕੁਝ ਨਗਦੀ ਤੇ ਨਸ਼ਾ ਵੀ ਮਿਲਿਆ ਹੈ ਯਾਦ ਰਹੇ ਕਿ ਮਿਰਤਕ ਪਰਮਜੀਤ ਕੌਰ ਦਾ ਪਤੀ ਸੀ ਜਿਸਦਾ ਨਾਮ ਕੁਲਦੀਪ ਸਿੰਘ ਉਰਫ ਕਾਲੀ ਸੀ ਤੇ ਨਸ਼ਾ ਕਰਨ ਦਾ ਆਦੀ ਸੀ ਇਸ ਨੇ ਨਸ਼ਾ ਕਰਕੇ ਆਪਣੀ ਪਤਨੀ ਪਰਮਜੀਤ ਕੌਰ ਤੇ ਉਸਦੇ ਪਹਿਲੇ ਵਿਆਹ ਦੇ ਬੱਚਿਆਂ ਅਰਸ਼ਦੀਪ ਕੌਰ ਉਮਰ 8 ਸਾਲ ਅਤੇ ਅਨਮੋਲ ਸਿੰਘ ਉਮਰ 5 ਸਾਲ ਨੂੰ ਸਹੁਰੇ ਘਰ ਆਣ ਕੇ ਅੰਦਰ ਸੁਤਿਆਂ ਪਿਆ ਨੂੰ ਪਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਸੀ ਜਿਸ ਨਾਲ ਮਿਰਤਕ ਦੇ ਸੱਸ ਤੇ ਸਹੁਰੇ ਸਮੇਤ ਘਰ ਦੇ 5 ਜੀਆ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਉਕਤ ਦੋਸ਼ੀ ਦੀ ਤਰਲਾਸ ਵਿਚ ਮਹਿਤਪੁਰ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਸੀ ਜਿਸ ਤੇ ਥਾਣਾ ਸਿੱਧਵਾਂ ਦੀ ਪੁਲਿਸ ਵੱਲੋਂ ਘਟਣਾ ਦੇ ਮੁੱਖ ਦੋਸ਼ੀ ਕੁਲਦੀਪ ਸਿੰਘ ਉਰਫ ਕਾਲੀ ਵੱਲੋਂ ਪਿੰਡ ਖੁਰਸੈਦ ਪੁਰ ਵਿਚ ਫਾਹਾ ਲਗਾ ਕੇ ਮਰਨ ਪੁਸ਼ਟੀ ਕਰ ਦਿੱਤੀ ਗਈ ਹੈ। ਇਲਾਕੇ ਵਿੱਚ ਇਸ ਅਗਨੀ ਕਾਂਡ ਕਾਂਡ ਨੂੰ ਲੈ ਕੇ ਜਿਥੇ ਦੁਖ ਦਾ ਮਾਹੋਲ ਬਣਿਆ ਰਿਹਾ ਉਥੇ ਘਟਨਾ ਦੇ ਮੁੱਖ ਦੋਸ਼ੀ ਵਲੋਂ ਕੀਤੀ ਖੁਦਗੁਸੀ ਨੂੰ ਲੈਕੇ ਚਰਚਾ ਹੁੰਦੀ ਰਹੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨਿਸਟਰੀਅਲ ਸਟਾਫ ਤੇ ਪਟਵਾਰੀਆਂ ਦੀ ਹੜਤਾਲ ਕਾਰਣ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ
Next articleਮੋਦੀ ਸਰਕਾਰ ਨੇ ਹਾੜੀ ਸੀਜ਼ਨ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਵਾਧਾ ਕਰਕੇ ਕਿਸਾਨਾਂ ਦੇ ਹਿੱਤ ਚ ਲਿਆ ਵੱਡਾ ਫੈਸਲਾ, – ਖੋਜੇਵਾਲ