*ਪੰਜਾਬ ਤੋਂ ਬੋਧੀ ਭਾਈਚਾਰੇ ਦੇ ਸਾਥੀਆਂ ਨੇ ਸ਼ਿਰਕਤ ਕੀਤੀ *ਬੌਧ ਗਯਾ ਮੰਦਰ ਐਕਟ 1949 ਰੱਦ ਕਰਨ ਦੀ ਮੰਗ ‘ਤੇ ਜ਼ੋਰ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਅਤੇ ਭਿਖਸ਼ੂ ਸੰਘ ਵਲੋਂ ਜੰਤਰ -ਮੰਤਰ ਦਿੱਲੀ ਵਿੱਚ ਮਹਾਂਬੋਧੀ ਅੰਦੋਲਨ ਦੀ ਗੂੰਜ ਵਿਚ ਦੇਸ਼ ਭਰ ਤੋਂ ਹਜ਼ਾਰਾਂ ਬੋਧੀਆਂ ਨੇ ਧਰਨੇ ਦੇ ਰੂਪ ਵਿੱਚ ਦਸਤਕ ਦਿੱਤੀ। ਬੋਧੀਆਂ ਨੇ ਕੇਂਦਰ ਸਰਕਾਰ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਅਤੇ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਤੋਂ ਮੰਗ ਕੀਤੀ ਹੈ ਕਿ ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ। ਬੌਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆ ਦੇ ਹਵਾਲੇ ਕੀਤਾ ਜਾਵੇ। ਇਸ ਦੋ ਦਿਨਾਂ ਧਰਨੇ ਦਾ ਅੱਜ ਪਹਿਲਾ ਦਿਨ ਸੀ। ਜਿਸ ਵਿੱਚ ਭਿਖਸ਼ੂ ਅਤੇ ਉਪਾਸਕ ਵੱਖ-ਵੱਖ ਪ੍ਰਾਂਤਾਂ ਤੋਂ ਆਏ ਹੋਏ ਸਨ। ਉਹਨਾਂ ਆਪਣੇ ਸੰਬੋਧਨ ਵਿੱਚ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੌਧ ਗਯਾ ਐਕਟ 1949 ਨੂੰ ਤੁਰੰਤ ਰੱਦ ਕੀਤਾ ਜਾਵੇ। ਪੰਜਾਬ ਤੋਂ ਬੋਧੀ ਭਾਈਚਾਰੇ ਦੇ ਸਾਥੀਆਂ ਨੇ ਐਡਵੋਕੇਟ ਹਰਭਜਨ ਸਾਂਪਲਾ ਦੀ ਅਗਵਾਈ ਵਿੱਚ ਦਿੱਲੀ ਦੇ ਜੰਤਰ -ਮੰਤਰ ਮਹਾਂਬੋਧੀ ਅੰਦੋਲਨ ਵਿੱਚ ਹਿੱਸਾ ਲਿਆ। ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਅਸੀਂ ਸਾਰੇ ਆਲ
ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਦੇ ਸੱਦੇ ਅਤੇ ਸਮਰਥਨ ਲਈ ਆਏ ਹਾਂ। ਸਾਡਾ ਸਮਰਥਨ ਉਸ ਸਮੇਂ ਤੱਕ ਜਾਰੀ ਰਹੇਗਾ, ਜਦ ਤੱਕ ਬੌਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਦੇ ਹੱਥਾਂ ਵਿੱਚ ਨਹੀਂ ਆਉਂਦਾ। ਬੌਧ ਗਯਾ ਮੰਦਰ ਐਕਟ 1949 ਰੱਦ ਨਹੀਂ ਹੁੰਦਾ। ਕਿਉਂਕਿ ਸ੍ਰੀ ਆਕਾਸ਼ ਲਾਮਾ ਜੀ 12 ਫਰਵਰੀ 2025 ਤੋਂ ਇਸ ਸਬੰਧੀ ਅੰਦੋਲਨ ਕਰ ਰਹੇ ਹਨ। ਪੰਜਾਬ ਤੋਂ ਬੋਧੀ ਭਾਈਚਾਰੇ ਦੇ ਸਾਥੀਆਂ ਵਿੱਚ ਭਿਖਸ਼ੂ ਚੰਦਰ ਕੀਰਤੀ ਜੀ, ਬਲਦੇਵ ਰਾਜ, ਐਡਵੋਕੇਟ ਹਰਭਜਨ ਸਾਂਪਲਾ, ਚੰਚਲ ਬੌਧ ,ਮੁੰਨਾ ਲਾਲ ਬੌਧ , ਪ੍ਰਸ਼ੋਤਮ ,ਮੇਹਰ ਚੰਦ ,ਅਜੈ ਕੁਮਾਰ, ਸੋਨੇ ਲਾਲ ਬੌਧ, ਮਨਦੀਪ ਕੁਮਾਰ, ਗੁਰਪਾਲ ਸਿੰਘ ਪਾਲਾ ,ਰਜਿੰਦਰ ਕੁਮਾਰ ਜੱਸਲ ,ਭਜਨ ਰਾਮ, ਟੋਨੀ ਡਰਾਈਵਰ ,ਰਾਜ ਕੁਮਾਰ ,ਡਾ. ਸਰਬਜੀਤ, ਸ਼ੁਭਾਸ਼ ਚੰਦਰ, ਮੀਨੂੰ ਬੌਧ, ਜਗਦੀਸ਼ ਬੋਧ, ਡਾ. ਰਾਹੁਲ ਬਾਲੀ, ਕਾਰਤਿਕ ਬੌਧ ,ਰਜਿੰਦਰ ਬੌਧ,ਸੋਹਣ ਲਾਲ ਗਿੰਡਾ, ਬਦਰੀਲਾਰਮਦ (ਆਰਸੀਐਫ) ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਦਿੱਲੀ ਧਰਨੇ ਵਿੱਚ ਭਾਗ ਲਿਆ। ਮਹਾਬੋਧੀ ਅੰਦੋਲਨ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੀ ਆਕਾਸ਼ ਲਾਮਾ ਜੀ ਨੇ ਕਿਹਾ ਕਿ ਤੁਹਾਡੇ ਸਹਿਯੋਗ ਤੋਂ ਮੈਨੂੰ ਜਾਪਦਾ ਹੈ ਕਿ ਅਸੀਂ ਇਸ ਅੰਦੋਲਨ ਵਿੱਚ ਜਲਦੀ ਕਾਮਯਾਬ ਹੋ ਜਾਵਾਂਗੇ। ਹੁਣ ਇਹ ਵੀ ਕਿਹਾ ਕਿ ਅਸੀਂ ਕਲਮ ਨਾਲ ਲੜਨਾ ਹੈ ,ਸੰਵਿਧਾਨ ਮੁਤਾਬਕ ਚੱਲਣਾ ਹੈ। ਪੂਰੀ ਸ਼ਾਂਤੀ ਤਰੀਕੇ ਨਾਲ ਅਸੀਂ ਆਪਣੀ ਮੰਗ ਕੇਂਦਰ ਸਰਕਾਰ ਅਤੇ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਅੱਗੇ ਰੱਖ ਰਹੇ ਹਾਂ। ਜੋ ਇਸ ਮੰਗ ਨੂੰ ਤੁਰੰਤ ਸਵੀਕਾਰ ਕਰਨ। ਸਾਡਾ ਅੰਦੋਲਨ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਸਾਨੂੰ ਬੌਧ ਗਯਾ ਮੰਦਰ ਦਾ ਇਨਸਾਫ ਨਹੀਂ ਮਿਲ ਜਾਂਦਾ। ਅਸੀਂ ਰੁਕਾਂਗੇ ਨਹੀਂ ,ਝੁਕਾਂਗੇ ਨਹੀਂ ਸਗੋਂ ਅਸੀਂ ਆਪਣੀ ਮੰਜ਼ਿਲ ਵੱਲ ਅੱਗੇ ਵੱਧਦੇ ਜਾਵਾਂਗੇ। ਤੁਹਾਡੀ ਏਕਤਾ, ਦ੍ਰਿੜ ਵਿਸ਼ਵਾਸ ਅਤੇ ਸਹੀ ਦਿਸ਼ਾ ਹੀ ਮਹਾਂਬੋਧੀ ਅੰਦੋਲਨ ਦੀ ਮਜਬੂਤੀ ਹੈ। ਇਸ ਅੰਦੋਲਨ ਨੂੰ ਜਾਰੀ ਰੱਖਣਾ।



