HOME ਉੱਘੇ ਸਿਆਸਤਦਾਨ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਦਾ ਹਵਾਈ...

ਉੱਘੇ ਸਿਆਸਤਦਾਨ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਦਾ ਹਵਾਈ ਅੱਡੇ ਤੇ ਭਰਵਾ ਸਵਾਗਤ ਹੋਵੇਗਾ l

2

ਐਡੀਲੇਡ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਐਡੀਲੇਡ ਆਸਟਰੇਲੀਆ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਕਰਮ ਚੌਧਰੀ ਫਿਲੌਰ ਮੈਂਬਰ ਵਿਧਾਨ ਪ੍ਰੀਸ਼ਦ ਦਾ ਸ਼ਹਿਰ ਐਡੀਲੇਡ ਹਵਾਈ ਅੱਡੇ ਪੁੱਜਣ ਤੇ ਪੰਜਾਬੀ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।ਪ੍ਰਤਾਪ ਸਿੰਘ ਬਾਜਵਾ ਐਡੀਲੇਡ 29 ਤੇ 30 ਜੁਲਾਈ ਰੱਖੇ ਗਏ ਵੱਖ-ਵੱਖ ਸਮਾਗਮਾਂ ਚ ਜਥੇਬੰਦੀਆਂ ਨਾਲ ਮੀਟਿੰਗ ਕਰਨਗੇ। ਜਿਨਾਂ ਵੱਲੋਂ ਪੰਜਾਬ ਦੇ ਸੱਭਿਆਚਾਰ ਵਿਰਸੇ ਪੰਜਾਬੀ ਭਾਸ਼ਾ ਪਹਿਰਾਵੇ ਤੇ ਰੀਤੀ ਰਿਵਾਜਾਂ ਨੂੰ ਸਾਂਭਣ ਲਈ ਉਪਰਾਲੇ ਨਿਰੰਤਰ ਜਾਰੀ ਰੱਖੇ ਹੋਏ ਹਨ। ਉਹ ਭਾਰਤ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਸਿੱਧੀ ਗੱਲ ਰਾਹੀ ਉਨਾਂ ਦੀਆਂ ਮੰਗਾਂ ਸਬੰਧੀ ਵਿਚਾਰਾਂ ਕਰਨਗੇ। ਲਖਬੀਰ ਸਿੰਘ ਤੁਰ ਸਮੇਤ ਬਲਵਿੰਦਰ ਸਿੰਘ ਪੱਪੂ ,ਰਾਣਾ ਜੈ ਸਿੰਘ ਹੁਣਾ ਦੱਸਿਆ ਕਿ ਐਡੀਲੇਡ ਚ ਪੰਜਾਬੀ ਭਾਈਚਾਰੇ ਨਾਲ ਪ੍ਰਤਾਪ ਸਿੰਘ ਬਾਜਵਾ ਨਾਲ ਵਿਸ਼ੇਸ਼ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਹੈ ਤੇ ਹਜ਼ਾਰਾਂ ਦੀ ਗਿਣਤੀ ਚ ਪੰਜਾਬੀ ਹਿੱਸਾ ਲੈਣਗੇ ।ਉਹਨਾਂ ਦਾ ਐਡੀਲੇਡ ਪਾਰਲੀਮੈਂਟ ਚ ਰੱਖੇ ਸਮਾਗਮ ਚ ਵਿਚਾਰਾਂ ਸਮੇਤ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਪ੍ਰੋਗਰਾਮ ਓਮਨੀ ਫੰਕਸ਼ਨ ਸੈਂਟਰ 29 ਜੁਲਾਈ, ਦੀ ਪਾਮ ਬੈਂਕੁਏਟ ਹਾਲ ਚ 30 ਜੁਲਾਈ ਨੂੰ ਕਰਵਾਏ ਜਾਣਗੇ । ਜ਼ਿਕਰਯੋਗ ਹੈ ਪ੍ਰਤਾਪ ਸਿੰਘ ਬਾਜਵਾ 23 ਜੁਲਾਈ ਨੂੰ ਸਿੰਘਾਪੁਰ ਨਿਊਜ਼ੀਲੈਂਡ ਆਸਟਰੇਲੀਆ ਦਾ ਦੌਰਾ ਆਰੰਭ ਕਰਨਗੇ ਜਿਸ ਵਿੱਚ 24 ਜੁਲਾਈ ਨੂੰ ਪਰਥ 25-28 ਜੁਲਾਈ ਨੂੰ ਸਿਡਨੀ 29-30 ਜੁਲਾਈ ਨੂੰ ਐਡੀਲੇਡ, 31 ਜੁਲਾਈ ਨੂੰ ਬਰਿਸਬਿਨ , 2 ਤੋਂ 4 ਅਗਸਤ ਤੱਕ ਮੈਲਬੌਰਨ ਟੂਰ ਤੋਂ ਉਪਰੰਤ ਨਿਊਜ਼ੀਲੈਂਡ ਜਾਣਗੇ।ਇਹ ਸਿਰਫ ਇਕ ਸਿਆਸੀ ਦੌਰਾ ਨਹੀਂ, ਸਗੋਂ ਵਧੀਆ ਮੌਕਾ ਹੈ ਇੱਥੇ ਵੱਸਦੇ ਪੰਜਾਬੀਆਂ ਲਈ ਕਿ ਉਹ ਆਪਣੀ ਆਵਾਜ਼ ਪੰਜਾਬ ਦੀ ਰਾਜਨੀਤੀ ਤੱਕ ਪਹੁੰਚਾ ਸਕਣਗੇ |ਇਸ ਦੌਰੇ ਨੂੰ ਲੈ ਕੇ ਐਡੀਲੇਡ ਦੇ ਪੰਜਾਬੀ ਭਾਈਚਾਰੇ ‘ਚ ਕਾਫੀ ਜੋਸ਼ ਤੇ ਉਤਸ਼ਾਹ ਹੈ|ਇਹ ਜਾਣਕਾਰੀ ਆਸਟ੍ਰੇਲੀਆ ਕਾਂਗਰਸ ਪਾਰਟੀ ਦੇ ਸਹਿਯੋਗੀ ਤੇ ਅਹੁਦੇਦਾਰ ਮਨੋਜ ਸ਼ੇਰੋਂ ਰਾਸ਼ਟਰੀ ਪ੍ਰਧਾਨ ਆਈ-ਉ-ਸੀ, ਆਸਟ੍ਰੇਲੀਆ, ਸੁਖਬੀਰ ਸਿੰਘ ਸੰਧੂ ਰਾਸ਼ਟਰੀ ਮੀਤ ਪ੍ਰਧਾਨ ਆਈ-ਉ-ਸੀ, ਹਰਪ੍ਰੀਤ ਸਿੰਘ ਡੋਡ ਪ੍ਰਧਾਨ ਪੰਜਾਬ ਚੈਪਟਰ, ਬਲਵਿੰਦਰ ਸਿੰਘ ਪੱਪੂ ਜਨਰਲ ਸਕੱਤਰ ਪੰਜਾਬ (ਚੈਪਟਰ), ਅਜੈ ਸਿੰਘ ਕਾਹਲੋਂ ਸਕੱਤਰ ਪੰਜਾਬ (ਚੈਪਟਰ) ,ਰਾਣਾ ਜੈ ਸਿੰਘ,ਸੁਨੀਲ ਭਾਟੀਆ,ਗਿੱਪੀ ਬਰਾੜ,ਲਖਬੀਰ ਸਿੰਘ ਤੁਰ,ਵੱਲੋਂ ਸਾਂਝੀ ਕੀਤੀ ਗਈ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿੱਲੀ ‘ਚ ਮਹਾਂਬੋਧੀ ਅੰਦੋਲਨ ਦੀ ਗੂੰਜ, ਦੇਸ਼ ਭਰ ਵਿੱਚੋਂ ਹਜ਼ਾਰਾਂ ਬੋਧੀਆਂ ਦੀ ਸ਼ਮੂਲੀਅਤ
Next articleਮੈਡੀਕਲ ਪ੍ਰੈਕਟੀਸ਼ਨਰਜ ਦੇ ਮਸਲੇ ਨੂੰ ਜਲਦ ਹੱਲ ਨਾ ਕਰਨ ਦੀ ਹਾਲਤ ਵਿਚ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ :- ਡਾਕਟਰ ਬਲਕਾਰ ਕਟਾਰੀਆ।