ਗੀਤਕਾਰ ਰੱਤੂ ਰੰਧਾਵਾ ਦਾਦਾ ਬਣੇ , ਰੱਬ ਨੇ ਦਿੱਤੀ ਪੋਤਰੇ ਦੀ ਦਾਤ

ਕੈਨੇਡਾ/ਵੈਨਕੂਵਰ, (ਕੁਲਦੀਪ ਚੁੰਬਰ)-(ਸਮਾਜ ਵੀਕਲੀ)– ਪ੍ਰਸਿੱਧ ਮਿਸ਼ਨਰੀ ਦੇ ਪੰਜਾਬੀ ਗੀਤਕਾਰ ਰੱਤੂ ਰੰਧਾਵਾ ਦੇ ਘਰ ਪਰਮਾਤਮਾ ਦੀ ਮਿਹਰ ਨਾਲ ਪੋਤਰੇ ਦੀ ਦਾਤ ਨਸੀਬ ਹੋਈ ਹੈ । ਇਸ ਸੰਬੰਧੀ ਖੁਸ਼ੀ ਭਰੇ ਮਾਹੌਲ ਵਿੱਚ ਗੀਤਕਾਰ ਰੱਤੂ ਰੰਧਾਵਾ ਨੇ ਬ੍ਰਿਸਬੇਨ ਆਸਟ੍ਰੇਲੀਆ ਤੋਂ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਆਸਟ੍ਰੇਲੀਆ ਵੱਸਦੇ ਪੁੱਤਰ ਤਜਿੰਦਰ ਰੱਤੂ ਉਰਫ ਤਾਜ ਰੱਤੂ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਨੂੰਹ ਰਚਨਾ ਰੱਤੂ ਦੀ ਕੁੱਖੋਂ ਪਰਮਾਤਮਾ ਦੀ ਮਿਹਰ ਨਾਲ ਪੁੱਤਰ ਦਾ ਜਨਮ ਹੋਇਆ ਹੈ ਅਤੇ ਉਹ ਦਾਦਾ ਬਣ ਗਏ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੋਤਰੇ ਦਾ ਨਾਮ ਬੈਨੇਟ ਰੱਤੂ ਰੱਖਿਆ ਹੈ। ਇਸ ਪੋਤਰੇ ਦਾਤ ਦੀ ਪ੍ਰਾਪਤੀ ਉਪਰੰਤ ਗੀਤਕਾਰ ਰੱਤੂ ਰੰਧਾਵਾ ਨੂੰ ਉਨ੍ਹਾਂ ਦੇ ਚਹੇਤਿਆਂ ਪ੍ਰਸ਼ੰਸਕਾਂ ਪਾਠਕਾਂ ਵੱਲੋਂ ਅਤੇ ਵੱਖ ਵੱਖ ਕਲਾ ਜਗਤ ਨਾਲ ਸਬੰਧਤ ਗਾਇਕਾਂ ਗੀਤਕਾਰਾਂ ਪੱਤਰਕਾਰਾਂ ਸੰਗੀਤਕਾਰਾਂ ਵੱਲੋਂ ਹਾਰਦਿਕ ਸ਼ੁਭਕਾਮਨਾਵਾਂ ਅਤੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ । ਇਸ ਖ਼ੁਸ਼ੀ ਦੇ ਮੌਕੇ ਦਾਦੀ ਰੇਸ਼ਮ ਕੌਰ, ਚਾਚਾ ਬਲਜੀਤ ਰੱਤੂ , ਚਾਚੀ ਕਿਰਨਦੀਪ ਰੱਤੂ , ਨਾਨਾ ਯੋਗ ਰਾਜ ਚੌਹਾਨ ਅਤੇ ਨਾਨੀ ਆਸ਼ਾ ਚੌਹਾਨ ਨੂੰ ਵੀ ਸਭ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਡਾ ਰਵਜੋਤ ਦਾ ਸਨਮਾਨ
Next articleਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਲੱਖਾ – ਨਾਜ਼ ਨੇ ਲਾਈਆਂ ਹੌਲੈਂਡ ਦੀ ਧਰਤੀ ਤੇ ਰੌਣਕਾਂ।