ਸੰਗਤ ਦੇ ਮਿਲ ਰਹੇ ਪਿਆਰ ਅਤੇ ਅਸ਼ੀਰਵਾਦ ਦਾ ਹਮੇਸ਼ਾ ਰਿਣੀ ਰਹਾਂਗਾ- ਕੰਠ ਕਲੇਰ

ਡੇਰਾ ਸੱਚਖੰਡ ਬੱਲਾਂ ਵਿਖੇ ਐਲਬਮ ਦੇ ਗੀਤਾਂ ਦੀ ਸ਼ੂਟਿੰਗ ਮੁਕੰਮਲ

ਸਰੀ /ਵੈਨਕੂਵਰ  (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪ੍ਰਸਿੱਧ ਗਾਇਕ ਕੰਠ ਕਲੇਰ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਆਪਣੀਆਂ ਰਚਨਾਵਾਂ ਦੇ ਗੁਲਦਸਤੇ ਦੀ ਐਲਬਮ ਦੇ ਸਾਰੇ ਗੀਤਾਂ ਦੀ ਸ਼ੂਟਿੰਗ ਸੱਚਖੰਡ ਬੱਲਾਂ ਵਿੱਚ ਮੁਕੰਮਲ ਕਰ ਲਈ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਕਮਲ ਕਲੇਰ ਨੇ ਦੱਸਿਆ ਕਿ ਸਾਰੇ ਹੀ ਵੱਖ-ਵੱਖ ਗੀਤਾਂ ਦੀ ਸ਼ੂਟਿੰਗ ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਕੀਤੀ ਗਈ ਹੈ । ਜਿਸ ਵਿੱਚ ਸਤਿਗੁਰਾਂ ਦਾ ਪਿਆਰ ਆਪਣੇ ਬੋਲਾਂ ਨਾਲ  ਕੰਠ ਕਲੇਰ ਜੀ ਸੰਗਤਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਵੰਡਣਗੇ । ਇਸ ਮੌਕੇ ਜਨਾਬ ਕੰਠ ਕਲੇਰ ਜੀ ਨੇ ਕਿਹਾ ਕਿ ਉਹ ਸੰਗਤ ਦੇ ਮਿਲ ਰਹੇ ਪਿਆਰ ਅਤੇ ਅਸ਼ੀਰਵਾਦ ਦੇ ਹਮੇਸ਼ਾ ਰਿਣੀ ਰਹਿਣਗੇ , ਕਿਉਂਕਿ ਉਹਨਾਂ ਨੂੰ ਸੰਗਤ ਵਲੋਂ ਜੋ ਮਹੱਬਤਾਂ ਇਨਾਆਇਤ ਹੋ ਰਹੀਆਂ ਹਨ, ਉਹ ਕਿਸੇ ਵੱਡੀ ਦਾਤ ਤੋਂ ਘੱਟ ਨਹੀਂ ਹਨ। ਜਿਸ ਨਾਲ ਉਹਨਾਂ ਦਾ ਹੋਰ ਵੀ ਹੌਸਲਾ ਗਾਇਕੀ ਖੇਤਰ ਵਿੱਚ ਬੁਲੰਦ ਹੁੰਦਾ ਹੈ ਅਤੇ ਉਹ ਅੱਗੇ ਤੋਂ ਵੀ ਅਜਿਹੇ ਧਾਰਮਿਕ ਕਾਰਜਾਂ ਲਈ ਪ੍ਰੇਰਿਤ ਹੋ ਕੇ ਸੰਗਤ ਦੀ ਸੇਵਾ ਕਰਦੇ ਰਹਿਣਗੇ । ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ੍ਰੀਮਾਨ ਸੰਤ ਨਿਰੰਜਣ ਦਾਸ ਜੀ ਅਤੇ ਡੇਰਾ ਪਠਾਨਕੋਟ ਦੇ ਸੰਚਾਲਕ ਸ੍ਰੀਮਾਨ  ਸੁਆਮੀ ਗੁਰਦੀਪ ਗਿਰੀ ਜੀ ਸਮੇਤ ਅਨੇਕ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਇਸ ਐਲਬਮ ਲਈ ਅਸ਼ੀਰਵਾਦ ਦਿੱਤਾ । ਉਹ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਵਿੱਚ ਵੀਡੀਓ ਡਾਇਰੈਕਟਰ ਧਰਮਵੀਰ, ਪ੍ਰਸਿੱਧ ਗੀਤਕਾਰ ਮਦਨ ਜਲੰਧਰੀ, ਰੱਤੂ ਰੰਧਾਵਾ, ਗੋਲਡੀ ਦਰਦੀ, ਕਮਲ ਕਲੇਰ ਅਤੇ ਸਾਰੇ ਗੀਤਕਾਰ, ਸੱਜਣ ਮਿੱਤਰ ਸ਼ਾਮਿਲ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗਾਇਕ ਨਿਸ਼ਾਨ ਬਹਿਰਾਮੀਆ ਅਚਾਨਕ ਦੇ ਗਿਆ ਸਦੀਵੀ ਵਿਛੋੜਾ ਵੱਖ ਵੱਖ ਗਾਇਕ ਕਲਾਕਾਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
Next articleਗਾਇਕ ਜਰਨੈਲ ਸੋਨੀ ਦੇ ਟ੍ਰੈਕ “ਬਾਪੂ” ਨੂੰ ਸਰੋਤਿਆਂ ਨੇ ਕੀਤਾ ਖੂਬ ਪਸੰਦ