(ਸਮਾਜ ਵੀਕਲੀ)
ਇੱਕ ਪਲ ਦੀ
ਮੁਲਾਕਾਤ
ਜ਼ਿੰਦਗੀ ਬਦਲ ਦਿੰਦੀ
ਕਾਇਨਾਤ ਦਾ ਜ਼ਰਆ ਜ਼ਰਆ
ਖੂਬਸੂਰਤ ਲੱਗਣ ਲੱਗਦਾ
ਮੌਸਮ ਅਚਾਨਕ
ਖੁਸ਼ਨੁਮਾ ਹੋ ਜਾਂਦਾ
ਦਿਸਦੇ ਹਰ ਪਾਸੇ ਫੁੱਲ ਹੀ ਫੁੱਲ
ਖਿਲਰ ਜਾਂਦੀਆਂ ਮਹਿਕਾਂ
ਵਾਤਾਵਰਣ ਵਿੱਚ ਫੈਲ ਜਾਂਦਾ
ਅਜੀਬ ਜਿਹਾ ਜਲੌਅ
ਚਿਹਰੇ ਤੇ ਆ ਜਾਂਦੀ ਚਮਕ
ਆਪਣਾ ਜਾਪਦਾ ਹਰ ਕੋਈ
ਭੇਦ ਨਾ ਰਹਿੰਦਾ
ਆਪਣੇ ਬੇਗਾਨੇ ਦਾ
ਮੁਹੱਬਤ
ਬੰਦੇ ਨੂੰ
ਖ਼ੁਦਾ ਬਣਾ ਦਿੰਦੀ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly