HOME ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਫਤਿਹਪੁਰ ਅਤੇ ਤਾਜੋਵਾਲ ਦੇ...

ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਫਤਿਹਪੁਰ ਅਤੇ ਤਾਜੋਵਾਲ ਦੇ ਵਸਨੀਕਾਂ ਨੇ ਚਾਹ ਪਕੌੜਿਆਂ ਦੇ ਲਗਾਏ ਲੰਗਰ

1

ਵਸਨੀਕਾਂ ਨੇ ਦੋ ਦਿਨ ਲਈ ਲਗਾਏ ਚਾਹ ਪਕੌੜਿਆਂ ਦੇ ਲੰਗਰ 

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਫਤਿਹਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਲਈ ਪਿੰਡ ਫਤਿਹਪੁਰ ਅਤੇ ਤਾਜੋਵਾਲ ਦੇ ਸਮੂਹ ਵਸਨੀਕਾਂ ਵਲੋਂ ਦੋ ਦਿਨ ਲਈ ਚਾਹ ਅਤੇ ਪਕੌੜਿਆਂ ਦਾ ਅਟੁੱਟ ਲੰਗਰ ਲਗਾਇਆ ਗਿਆ ਅਤੇ ਅਤਿੰਅਤ ਠੰਡ ਦੇ ਮੌਸਮ ਵਿਚ ਜਾ ਰਹੇ ਹਜ਼ਾਰਾਂ ਸ਼ਰਧਾਲੂ ਇੱਥੇ ਚਾਹ ਪਕੌੜਿਆਂ ਦਾ ਲੰਗਰ ਛੱਕ ਜਾ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਗੁਰਮੋਹਨ ਸਿੰਘ ਸੈਣੀ ਤਾਜੋਵਾਲ ਨੇ ਦੱਸਿਆ ਕੇ ਪਿਛਲੇ 9 ਸਾਲਾਂ ਤੋਂ ਇਹ ਚਾਹ ਪਕੌੜਿਆਂ ਦਾ ਲੰਗਰ ਪਿੰਡਾਂ ਦੀ ਸਮੂਹ ਸੰਗਤਾਂ ਵਲੋਂ ਲਗਾਇਆ ਜਾਂਦਾ ਹੈ ਜਿਸ ਨਾਲ ਪਿੰਡ ਦੇ ਹਰੇਕ ਨਿਵਾਸੀ ਦਾ ਤਿਲਫੁਲ ਇਸ ਲੰਗਰ ਵਿਚ ਪਾਇਆ ਜਾਂਦਾ ਹੈ ਅਤੇ ਇਹ ਨਗਰ ਨਿਵਾਸੀ ਲਗਾਤਾਰ 2 ਦਿਨ ਚਾਹ ਪਕੌੜਿਆਂ ਨਾਲ ਸੰਗਤਾਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਗੁਰੂ ਘਰ ਧੂੜ ਸਮਝ ਰਹੇ ਹਨ ਇਸ ਮੌਕੇ ਲੰਗਰਾਂ ਇਲਾਕੇ ਤੋਂ ਸੰਗਤਾਂ ਵੱਡੀ ਗਿਣਤੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਬੰਸ ਦਾਨੀ :ਸ੍ਰੀ ਗੁਰੂ ਗੋਬਿੰਦ ਸਿੰਘ ਜੀ
Next articleSAMAJ WEEKLY = 27/12/2025