ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਹਾਂ ਜੀ ਸਾਰੇ ਪਾਠਕ ਸੱਜਣੋ ਆਪ ਜੀ ਨੂੰ ਭਲੀ ਭਾਂਤ ਪਤਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਪੰਜਾਬ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਦੇ ਲਾਲਚੀ ਖੁਦਗਰਜ਼ ਸਿਆਸੀ ਆਗੂਆਂ ਤੇ ਅੱਗੇ ਪੰਜਾਬ ਪੁਲਿਸ ਦੀ ਖਾਕੀ ਵਰਦੀ ਪਾ ਕੇ ਗਦਾਰੀ ਕਰਨ ਵਾਲੇ ਪੁਲਿਸ ਮਹਿਕਮੇ ਦੇ ਵਿੱਚ ਉੱਪਰਲੇ ਅਹੁਦਿਆਂ ਤੋਂ ਲੈ ਕੇ ਥੱਲੇ ਤੱਕ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਜਦੋਂ ਵੀ ਪੰਜਾਬ ਦੀ ਵਿੱਚ ਕੋਈ ਚੋਣ ਹੁੰਦੀ ਹੈ ਤਾਂ ਸਭ ਤੋਂ ਵੱਡਾ ਮੁੱਦਾ ਇੱਕ ਹੀ ਹੁੰਦਾ ਹੈ ਕਿ ਅਸੀਂ ਪੰਜਾਬ ਵਿੱਚ ਨਸ਼ੇ ਖਤਮ ਕਰਾਂਗੇ ਅਕਾਲੀ ਭਾਜਪਾ ਕਾਂਗਰਸ ਆਪ ਇਹੀ ਹੁਣ ਤੱਕ ਤਿੰਨ ਹੁਕਮਰਾਨ ਸਾਹਮਣੇ ਆਏ ਹਨ ਇਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਨਸ਼ੇ ਬੰਦ ਕਰਾਂਗੇ ਕੀ ਨਸ਼ੇ ਬੰਦ ਹੋਏ ਇਹ ਮੈਂ ਨਹੀਂ ਕਹਿ ਰਿਹਾ ਸਮੁੱਚੀ ਪੰਜਾਬ ਦੇ ਪੇਂਡੂ ਤੇ ਸ਼ਹਿਰੀ ਇਲਾਕਿਆਂ ਦੇ ਲੋਕ ਕਹਿ ਰਹੇ ਹਨ ਮੌਜੂਦਾ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਦੁਖੀ ਹੋਏ ਲੋਕ ਦੁਖੀ ਪਿਛਲੀਆਂ ਸਿਆਸੀ ਪਾਰਟੀਆਂ ਤੋਂ ਸਨ ਤੇ ਉਨਾਂ ਨੇ ਸੁੱਖ ਦਾ ਸਾਹ ਲੈਣ ਲਈ ਆਮ ਆਦਮੀ ਪਾਰਟੀ ਨੂੰ ਦੂਜੇ ਹੱਲੇ ਹੀ ਪੰਜਾਬ ਦਾ ਰਾਜ ਭਾਗ ਦੇ ਦਿੱਤਾ। ਇਹਨਾਂ ਨੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਇੰਨੇ ਕੁ ਸਮੇਂ ਵਿੱਚ ਖਤਮ ਕਰ ਦੇਵਾਂਗੇ ਤਿੰਨ ਸਾਲ ਲੰਘ ਚੁੱਕੇ ਰਾਜ ਭਾਗ ਦੇ ਨਸ਼ਾ ਜਿਹੜਾ ਬੰਦ ਕਰਨੇ ਗੱਲਾਂ ਹੋਈਆਂ ਸੀ ਤੇ ਉਹ ਨਸ਼ਾ ਕਿੱਥੇ ਕਿੱਥੇ ਪਹੁੰਚ ਗਿਆ ਮੈਂ ਨਹੀਂ ਦੱਸਦਾ ਰੋਜਾਨਾ ਪੰਜਾਬ ਦੀਆਂ ਖਬਰਾਂ ਬੋਲਦੀਆਂ ਹਨ। ਖੈਰ, ਇਕ ਮਾਰਚ ਤੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਤੇ ਡੀਜੀਪੀ ਸਾਹਿਬ ਨੇ ਤਿੰਨ ਮਹੀਨੇ ਭਾਵ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਹੀ ਅੱਜ ਸੁੱਖ ਨਾਲ ਚਾਰ ਪੰਜ ਜੂਨ ਹੈ ਪੰਜਾਬ ਵਾਸੀਓ ਤੁਸੀਂ ਦੱਸੋ ਕਿ ਨਸ਼ਾ ਬੰਦ ਹੋ ਗਿਆ ਜੇਕਰ ਤੁਸੀਂ ਨਸ਼ਾ ਬੰਦ ਨਹੀਂ ਕਰ ਸਕਦੇ ਤਾਂ ਇਹੋ ਜਿਹੀਆਂ ਮੁਹਿੰਮਾਂ ਚਲਾਉਣ ਦਾ ਕੋਈ ਫਾਇਦਾ ਨਹੀਂ। ਬੜੀ ਹੈਰਾਨੀ ਹੁੰਦੀ ਹੈ ਜਿਹੜੇ ਐਮਐਲਏ ਜਾਂ ਉਹਨਾਂ ਦੇ ਸਾਥੀਆਂ ਜਾਂ ਪੁਲਿਸ ਵਾਲਿਆਂ ਦਾ ਨਾਮ ਨਸ਼ਾ ਵਿਕਾਉਣ ਵਿੱਚ ਆਇਆ ਤੇ ਉਹ ਨਸ਼ੇ ਵਿਰੁੱਧ ਯੁੱਧ ਲੜਦੇ ਸਮੇਂ ਹੱਥ ਕੱਢ ਕੱਢ ਕੇ ਨਸ਼ਿਆਂ ਸਬੰਧੀ ਸੌਹਾਂ ਚੁੱਕਣ ਦੀਆਂ ਗੱਲਾਂ ਕਰਦੇ ਹਨ ਇਹ ਅਜਿਹੇ ਬਣਾਉਟੀ ਸੋਸ਼ੇ ਕਾਰਨਾ ਕਰਕੇ ਹੀ ਪੰਜਾਬ ਵਿੱਚੋਂ ਨਸ਼ਾ ਬੰਦ ਨਹੀਂ ਹੋ ਰਿਹਾ ਮੈਨੂੰ ਖੁਦ ਸਮਝ ਨਹੀਂ ਆ ਰਹੀ ਨਸ਼ਾ ਤਸਕਰਾਂ ਤੇ ਪੁਲਿਸ ਵਾਲਿਆਂ ਦੀ ਮੀਲੀ ਭੁਗਤ ਸਦਕਾ ਪੰਜਾਬ ਦੇ ਕਿਹੜੇ ਹਿੱਸੇ ਦੀ ਗੱਲ ਕਰਾਂ ਜਿੱਥੇ ਨਸ਼ੇ ਦਾ ਵਿਰੋਧ ਕਰਨ ਵਾਲਿਆਂ ਨੂੰ ਜੁਲਮ ਝੱਲਣਾ ਪਿਆ ਕਈਆਂ ਨੂੰ ਜਾਨਾਂ ਵਾਰਨੀਆਂ ਪਈਆਂ ਮੈਂ ਖੁਦ ਇਸ ਚੀਜ਼ ਤੋਂ ਪੀੜਿਤ ਹਾਂ ਯੁੱਧ ਨਸ਼ਿਆਂ ਵਿਰੁੱਧ ਮੈਂ ਕਿਸੇ ਵੀ ਸੁਹਿਰਦ ਸੱਜਣ ਨੂੰ ਬੇਨਤੀ ਕਰਦਾ ਹਾਂ ਕਿ ਆਓ ਭਾਈ ਤੁਹਾਨੂੰ ਦਿਖਾਈਏ ਨਸ਼ਾ ਕੌਣ ਵੇਚ ਰਿਹਾ ਕਿਵੇਂ ਵਿਕ ਰਿਹਾ ਜੇਕਰ ਕਿਸੇ ਐਮਐਲਏ ਕਿਸੇ ਕੋਲ ਅਫਸਰ ਕੋਲ ਇੰਨਾ ਕੁ ਸਮਾਂ ਹੋਵੇ ਤਾਂ ਮੇਰੀ ਆਵਾਜ਼ ਸੁਣ ਲਵੇ ਇਹ ਆਵਾਜ਼ ਉਹ ਹੈ ਜਿਹੜੀ ਮੈਂ ਅੱਜ ਹੀ ਨਹੀਂ 2015 ਤੋਂ ਬੁਲੰਦ ਕਰਦਾ ਆ ਰਿਹਾ ਹੈ ਕਿਸੇ ਕੋਲ ਟਾਈਮ ਨਸ਼ਿਆਂ ਤੋਂ ਪੀੜਤ ਤੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਵਿਅਕਤੀ ਦੀ ਗੱਲ ਸੁਣਨ ਲਈ ਜਾਂ ਫਿਰ ਨਸ਼ਿਆਂ ਵਿਰੁੱਧ ਯੁੱਧ ਹੀ ਲੜਿਆ ਜਾ ਰਿਹਾ ਹੈ ਧਿਆਨ ਗੋਚਰੇ…!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



