ਸੱਚ ਦਾ ਚਾਨਣ

(ਸਮਾਜ ਵੀਕਲੀ)

 

ਸੱਚ ਨੰਗਾ ਹੋ ਕੇ ਦੁਨੀਆਂ ਚ ਆਪਣੀ ਈਨ ਮਨਾਉੰਦਾ ਹੈ ,
ਝੂਠ ਬੇਸ਼ਰਮ ਜਿਹਾ ਬਣ ਕੇ ਹਰ ਥਾਂ ਨਮੋਸ਼ੀ ਕਰਾਉੰਦਾ ਹੈ ,

ਸੱਚ ਸਦਾ ਚਾਨਣ ਦੇ ਵਾੰਗੂ ਸੱਚੀਆਂ ਰੂਹਾਂ ਰੁਸ਼ਨਾਉਂਦਾ ਹੈ ,
ਝੂਠ ਸਦਾ ਪਾਪ ਤੇ ਪਾਪੀ ਦੋਹਾਂ ਨਾਲ ਹੱਥ ਮਿਲਾਉਂਦਾ ਹੈ ,

ਸੱਚ ਕੌੜਾ ਜਰੂਰ ਹੁੰਦਾ ਹੈ ਪਰ ਰੱਬ ਦੇ ਬੜਾ ਨੇੜੇ ਹੁੰਦਾ ਹੈ ,
ਝੂੱਠ ਵਿਗੜੇ- ਤਿਗੜਿਆਂ ਨੂੰ ਜੇਲ੍ਹ ਦਾ ਰਾਹ ਦਿਖਾਉਂਦਾ ਹੈ ,

ਸੱਚ ਸਦਾ ਸਿਰਾਂ ਨੂੰ ਜੋੜਦਾ ਵਿਛੜਿਆਂ ਨੂੰ ਮਿਲਾਉਂਦਾ ਹੈ ,
ਝੂੱਠ ਗਾਲੀ- ਗਲੋਚ ਕਰਾ ਕੇ ਆਪਸ ਵਿਚ ਲੜਾਉਂਦਾ ਹੈ ,

ਪੀਰਾਂ- ਫਕੀਰਾਂ ਗੁਰੂਆਂ ਦੀ ਧਰਤੀ ਤੇ ਸੱਚ ਰਾਜਾ ਹੁੰਦਾ ਹੈ,
ਝੂਠ ਸਦਾ ਸ਼ੋਰ- ਸ਼ਰਾਬੇ ਤੇ ਖੂਨ – ਖਰਾਬੇ ਨੂੰ ਵੱਧਾਉੰਦਾ ਹੈ,

ਸੱਚ ਕੋਰੇ ਲੱਠੇ ਵਾਂਗੂੰ ਦਾਗ਼ ਰਹਿਤ ਤੇ ਈਮਾਨਦਾਰ ਹੁੰਦਾ ਹੈ ,
ਝੂਠ, ਪਾਪ ਦਾ ਘੜਾ, ਗੰਦਾ ਨਾਲੀ ਦਾ ਕੀੜਾ ਕਹਾਉਂਦਾ ਹੈ ,

ਸੱਚ ਨੂੰ ਪੱਲੇ ਬੰਨ੍ਹ ਕੇ ਹਰ ਮੰਜ਼ਿਲ ਕਦਮਾਂ ਚ ਆ ਜਾਂਦੀ ਹੈ,
ਝੂਠ ਦਾ ਜੇ ਨਕਾਬ ਉਤਰ ਜਾਏ ਤਾਂ ਸ਼ੀਸ਼ਾ ਵੀ ਡਰਾਉੰਦਾ ਹੈ ,

ਸੱਚ ਦੇ ਪੁਜਾਰੀ ਹੱਸ ਕੇ ਸੂਲੀ ਚੜ੍ਹਦੇ, ਅਮਰ ਹੋ ਜਾਂਦੇ ਹਨ ,
ਸੈਣੀ , ਝੂਠ ਦਾ ਦਲਾਲ ਨਰਕਾਂ ਦੇ ਵਿਚ ਵਾਸਾ ਪਾਉੰਦਾ ਹੈ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਿਵਾਈਡਰ ਪਾਰ ਕਰ ਦੂਜੇ ਪਾਸੇ ਸਵਿਫਟ ਨਾਲ ਜਾ ਟਕਰਾਈ ਅਲਟੋ :
Next articleਨਸ਼ਾਖੋਰੀ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਵੱਡੇ ਉਪਰਾਲਿਆਂ ਦੀ ਲੋੜ – ਸਤੀਸ਼ ਚੰਦਰਾ