ਸੰਤ ਭਿੰਡਰਾਂਵਾਲਿਆਂ ਦੀ ਕਿਰਦਾਰਕੁਸ਼ੀ ਕਰਦੀ ਕੰਗਣਾ ਰਣੌਤ ਦੀ “ਐਮਰਜੈਂਸੀ” ਫਿਲਮ ਦਾ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ  ) ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਕਿਰਦਾਰਕੁਸ਼ੀ ਕਰਦੀ ਅਤੇ ਸਿੱਖ ਵਿਰੋਧੀ ਕੰਗਣਾ ਰਣੌਤ ਦੀ ਫਿਲਮ “ਐਮਰਜੈਂਸੀ” ਜੋ ਕਿ ਸੈਂਸਰ ਬੋਰਡ ਵੱਲੋਂ ਪਾਸ ਕਰਨ ਤੇ ਅੱਜ ਸਿਨੇਮੇ ਘਰਾਂ ਵਿੱਚ ਲੱਗਣ ਜਾ ਰਹੀ ਸੀ ਇਸ ਫਿਲਮ ਦੇ ਪਹਿਲਾਂ ਵੀ ਰਿਲੀਜ਼ ਹੋਣ ਤੇ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ ਅੱਜ ਇਸ ਫਿਲਮ ਦੇ ਰਿਲੀਜ਼ ਹੋਣ ਤੇ ਸਿੱਖ ਜਥੇਬੰਦੀਆਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕੱਠੀਆਂ ਹੋਈਆਂ ਅਤੇ ਸਿਨੇਮਾ ਘਰਾਂ ਮਿਰਾਜ, ਟਾਈਮ ਸੁਕੇਅਰ ਤੇ ਸਵਰਨ ਆਦਿ ਵਿੱਚ ਜਾ ਕੇ ਵਿਰੋਧ ਕਰਦੇ ਹੋਏ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਹ ਫਿਲਮ ਸਿੱਖ ਕੌਮ ਦੇ ਮਹਾਨ ਨਾਇਕ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਿਰਦਾਰ ਕੁਸ਼ੀ ਅਤੇ ਸਿੱਖ ਵਿਰੋਧੀ ਫਿਲਮ ਜਿਸ ਨਾਲ ਭਾਈਚਾਰਕ ਸਾਂਝ ਨੂੰ ਡੂੰਘੀ ਸੱਟ ਵੱਜਦੀ ਹੈ ਇੱਕ ਸਾਜ ਤਹਿਤ ਕੇਂਦਰ ਦੀ ਮੁਤੱਸਵੀ ਭਾਜਪਾ ਸਰਕਾਰ ਸਿੱਖਾਂ ਅਤੇ ਪੰਜਾਬੀਆਂ ਦਾ ਅਕਸ ਦੇਸ਼ ਅਤੇ ਵਿਦੇਸ਼ ਵਿੱਚ ਵਿਗਾੜਨ ਲਈ ਰਿਲੀਜ਼ ਕੀਤੀ ਗਈ ਹੈ ਜਿਸ ਨੂੰ ਦੁਨੀਆ ਭਰ ਵਿੱਚ ਵੱਸਦੇ  ਸਿੱਖ ਅਤੇ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ਇਸ ਸਮੇਂ ਸਿਨੇਮੇ ਘਰਾਂ ਦੇ ਪ੍ਰਬੰਧਕਾਂ ਨੇ ਸਿੱਖ ਜਥੇਬੰਦੀਆਂ ਦੀ ਗੱਲਬਾਤ ਸੁਣਨ ਤੋਂ ਬਾਅਦ ਕਿਹਾ ਕਿ ਉਹ ਪਹਿਲਾਂ ਤੋਂ ਹੀ ਇਹ ਫਿਲਮ ਨੂੰ ਲਗਾਉਣ ਤੋਂ ਨਾ ਕਰ ਚੁੱਕੇ ਹਨ,ਇਸ ਸਮੇਂ ਆਗੂਆਂ  ਨੇ ਸਾਂਝੇ ਤੌਰ ਤੇ ਕਿਹਾ ਕਿ ਸਿੱਖ ਕਾਜ ਤੇ ਪੰਜਾਬ ਦੇ ਹੱਕਾਂ ਲਈ ਬਣਨ ਵਾਲੀਆਂ ਫਿਲਮਾਂ  ਤੂਫਾਨ ਸਿੰਘ, ਧਰਮ ਯੁੱਧ ਮੋਰਚਾ,ਸੁੱਖਾ ਜਿੰਦਾ ਤੇ ਪੰਜਾਬ 95 ਆਦਿ ਨੂੰ ਸੈਂਸਰ ਬੋਰਡ ਵਲੋਂ ਬੜੇ ਸਾਜਸ਼ੀ ਢੰਗ ਨਾਲ ਦੋਗਲੀ ਨੀਤੀ ਅਪਣਾਉਂਦਿਆਂ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਦਾ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ ਇਸ ਸਮੇਂ ਜਥੇਬੰਦੀਆਂ ਵੱਲੋਂ ਭਾਰਤੀ ਸੈਂਸਰ ਬੋਰਡ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਕੰਗਣਾ ਰਣੌਤ ਮੁਰਦਾਬਾਦ ਤੇ ਭਾਈਚਾਰਕ ਏਕਤਾ ਜਿੰਦਾਬਾਦ ਆਦਿ ਦੇ ਨਾਰੇ ਵੀ ਲਗਾਏ ਗਏ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਅੰਬੇਡਕਰਾਇਟ ਬੁੱਧੀਸਟ ਕੋਰਡੀਨੇਸ਼ਨ ਕਮੇਟੀ ਪੰਜਾਬ ਦੇ ਪ੍ਰਮੁੱਖ ਸਾਥੀ ਸੁਭਾਸ਼ ਬੌਧ ਜੀ ਦੇ ਪਿਤਾ ਉਪਾਸਕ ਸੁਰਜੀਤ ਕੁਮਾਰ ਜੀ ਦਾ ਦੇਹਾਂਤ
Next articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਆਮ ਆਦਮੀ ਕਲੀਨਿਕ ਪੁਰਹੀਰਾਂ ਅਤੇ ਬਸੀ ਗੁਲਾਮ ਹੁਸੈਨ ਦਾ ਅਚਨਚੇਤ ਦੌਰਾ