HOME ਨਸ਼ਾ ਮਨੁੱਖ ਤੇ ਉਸਦੀ ਜ਼ਿੰਦਗੀ ਦੋਵਾਂ ਨੂੰ ਬਰਬਾਦ ਕਰ ਦਿੰਦੇ ਹਨ –...

ਨਸ਼ਾ ਮਨੁੱਖ ਤੇ ਉਸਦੀ ਜ਼ਿੰਦਗੀ ਦੋਵਾਂ ਨੂੰ ਬਰਬਾਦ ਕਰ ਦਿੰਦੇ ਹਨ – ਸੰਤ ਤੇਜਾ ਸਿੰਘ ਜੀ ਖੁੱਡਾ

8

ਹੁਸ਼ਿਆਰਪੁਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਨਸ਼ੇ ਮਨੁੱਖ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਅਤੇ ਨਸ਼ੇ ਕਰਨ ਵਾਲਾ ਵਿਅਕਤੀ ਕਿਸੇ ਦੀ ਭਲਾਈ ਨਹੀਂ ਕਰ ਸਕਦਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੇਰਾ ਗੁਰੂਸਰ ਖੁੱਡਾ ਜੌੜੀਆਂ ਢਾਬਾ ਵਿਖੇ ਮੁੱਖ ਸੇਵਾਦਾਰ ਤੇ ਪ੍ਰਾਚੀਨ ਨਿਰਮਲ ਮਹਾਂ ਮੰਡਲ ਦੇ ਕੌਮੀ ਪ੍ਰਧਾਨ ਸੰਤ ਬਾਬਾ ਤੇਜਾ ਸਿੰਘ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਹੋਏ ਕੀਤਾ । ਇਸ ਮੌਕੇ ਉਨਾਂ ਦੇ ਨਾਲ ਸੰਤ ਸੁਖਜੀਤ ਸਿੰਘ ਅਤੇ ਹਲਕਾ ਟਾਂਡਾ ਤੋਂ ਆਈ ਡੋਨਰ ਚਾਰਜ ਭਾਈ ਵਰਿੰਦਰ ਸਿੰਘ ਮਸੀਤੀ ਵੀ ਮੌਜੂਦ ਸਨ। ਇਸ ਮੌਕੇ ਬਾਬਾ ਤੇਜਾ ਸਿੰਘ ਜੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਨਸ਼ੇ ਜਿੱਥੇ ਸਾਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਂਦੇ ਹਨ ਉੱਥੇ ਹੀ ਨਸ਼ਿਆਂ ਦੇ ਨਾਲ ਸਾਨੂੰ ਮਾੜੀ ਆਰਥਿਕ ਸਥਿਤੀ ਨਾਲ ਵੀ ਜੂਜਣਾ ਪੈਂਦਾ ਹੈ ਅਤੇ ਨਸ਼ਿਆਂ ਦੀ ਪੂਰਤੀ ਨਾ ਹੋਣ ਕਾਰਨ ਨਸ਼ਾ ਗ੍ਰਸਤ ਆਦਮੀ ਅਪਰਾਧਿਕ ਘਟਨਾਵਾਂ ਨੂੰ ਵੀ ਅੰਜਾਮ ਦਿੰਦਾ ਹੈ। ਇਸ ਮੌਕੇ ਉਨਾਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਮਾਜ ਦੀ ਬੇਹਤਰੀ ਅਤੇ ਭਲਾਈ ਵਾਸਤੇ ਅਜਿਹੇ ਸਾਰਥਿਕ ਯਤਨ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਹਨ ਅਤੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਸੰਤ ਸੁਖਜੀਤ ਸਿੰਘ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨ ਨਾਨੂ ਨਸ਼ਿਆਂ ਅਤੇ ਹੋਰ ਭੈੜੀਆਂ ਅਲਾਮਤਾਂ ਦਾ ਤਿਆਗ ਕਰਕੇ ਸਮਾਜ ਦੀ ਬਿਹਤਰੀ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਸ਼ਕਰ ਸਿੰਘ ਖੁੱਡਾ, ਰਵਿੰਦਰ ਸਿੰਘ, ਹੈਡ ਗ੍ਰੰਥੀ ਜਸਵਿੰਦਰ ਸਿੰਘ, ਕਰਤਾਰ ਸਿੰਘ, ਬਲਜੀਤ ਸਿੰਘ, ਨਿਰਵੈਰ ਸਿੰਘ, ਨਰਿੰਦਰ ਸਿੰਘ, ਦਿਲਦਾਰ ਸਿੰਘ ਨੀਟਾ, ਸੁਖਵਿੰਦਰ ਸਿੰਘ ਖੁੱਡਾ ਜਸਵੀਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਗਿਆਨਕ ਚੇਤਨਾ ਦਾ ਬੀਜ਼ ਨਾਸ਼ ਕਰਨ ਤੇ ਤੁਲੀ ਭਾਜਪਾ ਹਕੂਮਤ ਦੇ ਚੌਤਰਫੇ ਹੱਲੇ ਖ਼ਿਲਾਫ ਦੇਸ਼ ਭਗਤ ਕਮੇਟੀ ਵੱਲੋਂ ਕਨਵੈਨਸ਼ਨ 28 ਨੂੰ
Next articleਮੁੱਖ ਮੰਤਰੀ ਵੱਲੋਂ ਉਦਯੋਗਿਕ ਕ੍ਰਾਂਤੀ ਦੀ ਦਿਸ਼ਾ ‘ਚ ਚੁੱਕੇ ਗਏ ਇਤਿਹਾਸਕ ਕਦਮ – ਕਰਮਜੀਤ ਕੌਰ