HOME ਵਿਗਿਆਨਕ ਚੇਤਨਾ ਦਾ ਬੀਜ਼ ਨਾਸ਼ ਕਰਨ ਤੇ ਤੁਲੀ ਭਾਜਪਾ ਹਕੂਮਤ ਦੇ ਚੌਤਰਫੇ...

ਵਿਗਿਆਨਕ ਚੇਤਨਾ ਦਾ ਬੀਜ਼ ਨਾਸ਼ ਕਰਨ ਤੇ ਤੁਲੀ ਭਾਜਪਾ ਹਕੂਮਤ ਦੇ ਚੌਤਰਫੇ ਹੱਲੇ ਖ਼ਿਲਾਫ ਦੇਸ਼ ਭਗਤ ਕਮੇਟੀ ਵੱਲੋਂ ਕਨਵੈਨਸ਼ਨ 28 ਨੂੰ

4

ਜਲੰਧਰ    (ਸਮਾਜ ਵੀਕਲੀ)    (ਸਤਨਾਮ ਸਿੰਘ ਸਹੂੰਗੜਾ) ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ ਵਿਸ਼ੇਸ਼ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ‘ਵਿਸ਼ਵ ਕਾਰਪੋਰੇਟ ਦਾ ਸੰਕਟ, ਲੋਕਾਂ ਉਪਰ ਚੌਤਰਫ਼ਾ ਹੱਲਾ ਅਤੇ ਇਸ ਖ਼ਿਲਾਫ਼ ਕੀ ਕਰਨਾ ਲੋੜੀਏ? ‘ ਅਤੇ ਮੁੱਢਲੇ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਉਪਰ ਵੀ ਬੁਲਡੋਜ਼ਰ ਚਾੜ੍ਹ ਰਹੀ ਅਤੇ ਇਸ ਤੋਂ ਵੀ ਅੱਗੇ ਵਧਕੇ ਲੋਕ-ਪੱਖੀ, ਅਗਾਂਹਵਧੂ ਇਨਕਲਾਬੀ ਵਿਗਿਆਨਕ ਵਿਚਾਰਧਾਰਾ ਦਾ ਬੀਜ਼ ਨਾਸ਼ ਕਰਨ ਤੇ ਤੁਲੀ ਭਾਜਪਾ ਹਕੂਮਤ ਦੇ ਇਰਾਦਿਆਂ ਖਿਲਾਫ਼ ਚੇਤਨਾ ਅਤੇ ਜਨ ਪ੍ਰਤੀਰੋਧ ਉਸਾਰਨ ਦੇ ਵਧੇਰੇ ਕਾਰਜ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਭਵਿੱਖ਼ ‘ਚ ਕਮੇਟੀ ਨਿਰੰਤਰ ਵੱਖ-ਵੱਖ ਰੂਪਾਂ ‘ਚ ਆਪਣੀਆਂ ਸਰਗਰਮੀਆਂ ਜਾਰੀ ਰੱਖੇਗੀ। ਇਸ ਲੜੀ ਵਜੋਂ 28 ਜੂਨ ਦਿਨੇ 11:00 ਵਜੇ ਦੇਸ਼ ਭਗਤ ਯਾਦਗਾਰ ਹਾਲ ‘ਚ ਕਨਵੈਨਸ਼ਨ ਕੀਤੀ ਜਾਵੇਗੀ। ਇਸ ਕਨਵੈਨਸ਼ਨ ਨੂੰ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ ਅਤੇ ਡਾ. ਪਰਮਿੰਦਰ ਸਿੰਘ ਸੰਬੋਧਨ ਕਰਨਗੇ। ਇਸ ਦੀ ਸਫ਼ਲਤਾ ਲਈ ਕਮੇਟੀ ਨੇ ਅੱਜ ਤੋਂ ਹੀ ਪ੍ਰਚਾਰ ਅਤੇ ਲਾਮਬੰਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦੀ ਮੀਟਿੰਗ ‘ਚ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਤਿਗੁਰ ਕਬੀਰ ਸਾਹਿਬ ਜੀ ਦੀ ਬਾਣੀ ਇੰਨਕਲਾਬੀ ਬਾਣੀ ਨਾਲ ਸਾਨੂੰ ਜੁੜਨਾ ਚਾਹੀਦਾ ਹੈ –ਡਾ ਨੱਛਤਰ ਪਾਲ
Next articleਨਸ਼ਾ ਮਨੁੱਖ ਤੇ ਉਸਦੀ ਜ਼ਿੰਦਗੀ ਦੋਵਾਂ ਨੂੰ ਬਰਬਾਦ ਕਰ ਦਿੰਦੇ ਹਨ – ਸੰਤ ਤੇਜਾ ਸਿੰਘ ਜੀ ਖੁੱਡਾ