ਸਾਡੀ ਸੋਚ ਦਾ ਪੱਧਰ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਆਪਣੇ ਆਲ਼ਿਆਂ ਨੂੰ ਪਾਠ ਏ ਇਹੋ ਪੜ੍ਹਾਇਆ ਜਾਂਦਾ ਬੀ
ਕਰਮ ਕਰੋ ਔਰ ਫਲ਼ ਕੀ ਇੱਛਾ ਮੱਤ ਰੱਖੋ।
ਇਸੇ ਕਰਕੇ ਜੇ ਓਲੰਪਿਕ ਵਿੱਚੋਂ ਆਪਣਾ ਕਾਂਸੇ ਆਲ਼ਾ ਪਦਕ ਵੀ ਆਜੇ ਤਾਂ 135 ਕਰੋੜ ਭਾਰਤੀ ਪਾਟਣ ਆਲ਼ੇ ਹੋ ਜਾਂਦੇ ਆ।
ਜੇ ਚਾਂਦੀ ਆਜੇ ਤਾਂ ਅਗਲੇ ਦਾ ਸਿਰ ਪਾੜਨ ਆਲ਼ੇ ਹੋ ਜਾਂਦੇ ਆਂ
ਸੋਨਾ ਆਜੇ ਤਾਂ ਦੂਸਰੇ ਸਣੇ ਆਪਣਾ ਸਿਰ ਪਾੜ ਲੈਂਦੇ ਆ
ਮੈਨੂੰ ਤਾਂ ਸੱਚੀਂ ਸ਼ਰਮ ਆਉ਼ਦੀ ਆ
135 ਕਰੋੜ ਲੋਕਾਂ ਦਾ ਦੇਸ਼ (ਜਿਹੜੇ ਦੇ ਵਿੱਚੋਂ 33 ਕਰੋੜ ਤਾਂ ਦੇਵੀ–ਦੇਵਤੇ ਈ ਆ)
ਅਸੀਂ ਓਲੰਪਿਕ ਵਿੱਚ ਮੈਡਲ ਜਿੱਤਣ ਆਲ਼ਿਆਂ ਦੀ ਲਿਸਟ ਵਿੱਚ ਨਾ ਤਿੰਨਾਂ ਵਿੱਚ ਨਾ ਤੇਰਾਂ ਵਿੱਚ
ਚੈੱਕ ਕਰਿਓ
ਆਪਾਂ ਪਹਿਲੇ 3 ਸਥਾਨਾਂ ਉੱਤੇ ਨਹੀਂ ਹੈਗੇ
ਆਪਾਂ ਪਹਿਲੇ 10 ਵਿੱਚ ਵੀ ਨਹੀਂ ਹੈਗੇ
ਪਹਿਲੇ 20, 30, 40 ਵਿੱਚ ਵੀ ਨਹੀਂ ਹੈਗੇ
ਆਪਾਂ ਤਾਂ ਪਹਿਲੇ ਪੰਜਾਹਾਂ ਵਿੱਚ ਵੀ ਨਹੀਂ ਹੈਗੇ ਯਰ
ਮੈਨੂੰ ਲਗਦੈ ਆਪਾਂ ਪਹਿਲੇ 60 (ਸੱਠਾਂ) ਵਿੱਚ ਵੀ ਨਹੀਂ ਹੈਗੇ।
ਆਪਾਂ ਬੇਸੀਕਲੀ ਸ਼ੂਕੇ ਆਂ, ਤਾਂ ਹੀ ਆਹ ਭੁਗਤ ਰਹੇ ਆਂ
ਬਾਕੀ ਭਾਈ ਜਿਹੜੇ ਜਿੱਤਗੇ ਬਹੁਤ ਬਹੁਤ ਮੁਬਾਰਕ
ਇੱਜ਼ਤ ਰੱਖਲੀ ਦੇਸ਼ ਦੀ
(ਊਂਅ ਉਨ੍ਹਾਂ ਨੇ ਵੀ ਨਹੀਂ ਰੱਖੀ ਇਹ ਤਾਂ ਮੋਦੀ ਬਾਈ ਕਰਕੇ ਈ ਮੁਮਕਿਨ ਹੋਇਐ।)
ਦੇਖੋ ਜੇ ਪਹਿਲੇ ਸੱਠਾਂ ਵਿੱਚ ਆ ਜਾਣ।
ਤੁਸੀਂ ਮਨਾਓ ਖ਼ੁਸ਼ੀਆਂ, ਯਾਰਾਂ ਦਾ ਮੂਡ ਦਾ ਆੱਫ਼ ਐ…
– ਨਾ ਜੈ ਹੋ

ਡਾ. ਸਵਾਮੀ ਸਰਬਜੀਤ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੇ ਮੁੰਡਾ ਮੇਰਾ ਰੋਵੇ ਅੰਬ ਨੂੰ, ਤੂੰ ਕਾਹਦਾ ਪਟਵਾਰੀ
Next articleਅਕਾਲੀ ਦਲ ਵਲੋਂ ਕੀਤੇ ਗਏ 13 ਨੁਕਾਤੀ ਐਲਾਨਾਂ ਨਾਲ ਹਰ ਵਰਗ ਨੂੰ ਫਾਇਦਾ ਹੋਵੇਗਾ-ਜੋਸ਼