ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਿਖੇ ਪਹਿਲਾ ਮਹਾਨ ਕੀਰਤਨ ਦਰਬਾਰ ਆਯੋਜਿਤ

ਫੋਟੋ ਅਜਮੇਰ ਦੀਵਾਨਾ
 ਪੰਜਾਬ ਭਰ ਤੋਂ ਸੰਗਤਾਂ ਨੇ ਕੀਤੇ ਵਿਰਾਸਤੀ ਕਿਲ੍ਹੇ ਦੇ ਦਰਸ਼ਨ 
• ਮਹਾਰਾਜਾ ਦੇ ਵਿਰਾਸਤੀ ਕਿਲ੍ਹੇ ਨੁੰ ਸੰਸਾਰ ਦੇ ਨਕਸ਼ੇ ‘ਤੇ ਲਿਆਉਣ ਲਈ ਕੀਤੇ ਜਾ ਰਹੇ ਠੋਸ ਉਪਰਾਲੇ-ਚੇਅਰਮੈਨ ਕੌਂਸਲ, ਵਾਈਸ ਚੇਅਰਮੈਨ ਪਲਾਹਾ 
ਹੁਸ਼ਿਆਰਪੁਰ, (ਸਮਾਜ ਵੀਕਲੀ)  ( ਤਰਸੇਮ ਦੀਵਾਨਾ) ਸਿੱਖ ਕੌਮ ਦੀ ਮਹਾਨ ਵਿਰਾਸਤ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਸਿੰਘਪੁਰ ਜ਼ਿਲਾ ਹੁਸ਼ਿਆਰਪੁਰ ਵਿਖ਼ੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਂਡ ਐਜੁਕੇਸ਼ਨ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮਹਾਨ ਕੀਰਤਨ ਦਰਬਾਰ ਹਰਦੇਵ ਸਿੰਘ ਕੌਂਸਲ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਤੇ ਚੇਅਰਮੈਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਜੂਕੇਸ਼ਨ ਟਰੱਸਟ ਅਤੇ ਪ੍ਰਦੀਪ ਸਿੰਘ ਪਲਾਹਾ ਵਾਇਸ ਚੇਅਰਮੈਨ, ਪ੍ਰਧਾਨ ਹਰਬੰਸ ਸਿੰਘ ਟਾਂਡਾ ਦੀ ਅਗਵਾਈ ਹੇਠ ਕਰਵਾਇਆ ਗਿਆ | ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਕਰਵਾਏ ਗਏ ਇਸ ਮਹਾਨ ਕੀਰਤਨ ਦਰਬਾਰ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਅਤੇ ਮਹਾਨ ਸਿੱਖੀ ਵਿਰਾਸਤ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਦੇ ਦਰਸ਼ਨ ਕੀਤੇ | ਇਸ ਮਹਾਨ ਕੀਰਤਨ ਦਰਬਾਰ ਵਿੱਚ ਭਾਈ ਰਾਮ ਸਿੰਘ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ,ਭਾਈ ਨਿਰਮਲ ਸਿੰਘ ਹਾਜੀਪੁਰ,ਭਾਈ ਮਨਪ੍ਰੀਤ ਸਿੰਘ ਸ਼ੇਰਪੁਰ,ਭਾਈ ਵਰਿੰਦਰ ਸਿੰਘ ਖੱਖ,⁠⁠ਗੁਰੂ ਨਾਨਕ ਅਕੈਡਮੀ ਲੁਧਿਆਣਾ ਦੇ ਬੱਚਿਆਂ ਦੇ ਜਥੇ ਨੇ ਤੰਤੀ ਸਾਜ਼ਾਂ ਰਾਹੀਂ ਕੀਰਤਨ ਕਰਕੇ ਸੰਗਤਾਂ ਨੁੰ ਨਿਹਾਲ ਕੀਤਾ | ਇਸ ਮੌਕੇ ਬਾਬਾ ਜਸਵਿੰਦਰ ਸਿੰਘ ਦਸੂਹਾ, ਭਾਈ ਸਿਰਤਾਜ ਸਿੰਘ ਸਭਰਾਵਾਂ ਹੈੱਡ ਗ੍ਰੰਥੀ ਗੁਰਦੁਆਰਾ ਗਰਨਾ ਸਾਹਿਬ ਅਤੇ ਭਾਈ ਨਛੱਤਰ ਸਿੰਘ ਕਥਾਵਾਚਕ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਣ ਨਾਲ ਸੰਬੰਧਿਤ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਜਸਵਿੰਦਰ ਸਿੰਘ ਖਾਲਸਾ ਯੂਕੇ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 2 ਲੱਖ ਦੇ ਕਰੀਬ ਬੱਚਿਆਂ ਨੂੰ ਗੁਰਮਤ ਅਤੇ ਵਿਦਿਆ ਦੇ ਨਾਲ ਜੋੜਿਆ ਜਾ ਚੁੱਕਾ ਹੈ।
ਉਨ੍ਹਾਂ ਚੇਅਰਮੈਨ ਹਰਦੇਵ ਸਿੰਘ ਕੌਂਸਲ ਦੀ ਬੇਨਤੀ ਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੈਮੋਰੀਅਲ ਐਂਡ ਐਜੂਕੇਸ਼ਨ ਟਰਸਟ ਵੱਲੋਂ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਵਿਖੇ ਵਿਰਾਸਤੀ ਸਕੂਲ ਖੋਲਣ ਦਾ ਪ੍ਰਸਤਾਵ ਸਵੀਕਾਰ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਲਈ ਉਹ ਦਿਨ ਰਾਤ ਇੱਕ ਕਰਨਗੇ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਵਿਦਿਆ ਦੀ ਸਹੂਲਤ ਮਿਲ ਸਕੇ | ਇਸ ਮੌਕੇ ਆਪਣੇ ਸੰਬੋਧਨ ਵਿੱਚ ਐਮਐਲਏ ਦਸੂਹਾ ਕਰਮਵੀਰ ਸਿੰਘ ਘੁੰਮਣ ਨੇ ਨਾ ਸਿਰਫ ਕਿਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਵਿਰਾਸਤੀ ਦਿੱਖ ਸਗੋਂ ਸਮੁੱਚੇ ਇਲਾਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਣੇ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਵਾਇਆ | ਇਸ ਮੌਕੇ ਚੇਅਰਮੈਨ ਹਰਦੇਵ ਸਿੰਘ ਕੌਂਸਲ, ਵਾਈਸ ਚੇਅਰਮੈਨ ਪ੍ਰਦੀਪ ਸਿੰਘ ਪਲਾਹਾ ਤੇ ਪ੍ਰਧਾਨ ਹਰਬੰਸ ਸਿੰਘ ਟਾਂਡਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਇਤਿਹਾਸਕ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਵਿਖ਼ੇ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਹਿਲੇ ਮਹਾਨ ਕੀਰਤਨ ਦਰਬਾਰ ਵਿੱਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਉਹਨਾਂ ਦਾ ਸਨਮਾਨ ਵੀ ਕੀਤਾ | ਇਸ ਮਹਾਨ ਕੀਰਤਨ ਦਰਬਾਰ ਵਿੱਚ ਕਰਮਵੀਰ ਸਿੰਘ ਘੁੰਮਣ ਐਮਐਲਏ ਦਸੂਹਾ,ਜਸਵਿੰਦਰ ਸਿੰਘ ਖ਼ਾਲਸਾ ਯੂਕੇ ਤੋਂ ਇਲਾਵਾ ਘੋਗਰਾ,ਜਗਸੀਰ ਸਿੰਘ ਧੀਮਾਨ ਜਨਰਲ ਸਕੱਤਰ ਟਰੱਸ, ਮੱਖਣ ਸਿੰਘ ਭਰੀ ਪ੍ਰਧਾਨ ਆਲ ਇੰਡੀਆ ਕੰਬਾਈਨ ਮੈਨੂਫੇਕਚਰਜ਼ ਐਸੋਸੀਏਸ਼ਨ,ਹਰਦੀਪ ਸਿੰਘ ਨੰਨੜੇ ਧੂਰੀ, ਬੀਕੇ ਕਲਸੀ ਧੂਰੀ,ਜਗਜੀਤ ਸਿੰਘ ਪਨੇਸਰ ਮਾਲਿਕ ਪਨੇਸਰ ਕੰਬਾਈਨ,ਲਖਵੀਰ ਸਿੰਘ,ਬਲਵੀਰ ਸਿੰਘ,ਧਰਮਪਾਲ ਸਲਗੋਤਰਾ ਦਸੂਹਾ,ਗੁਰਮੁਖ ਸਿੰਘ,ਡਾਕਟਰ ਚੈਨ ਸਿੰਘ ਦਸੂਆ, ਸੱਤਪਾਲ ਸਿੰਘ ਸੱਗਰਾਂ,ਇੰਦਰਜੀਤ ਸਿੰਘ ਸਿੰਘਪੁਰ,ਸਰਪੰਚ ਰਕੇਸ਼ ਕੁਮਾਰ ਦੋਲੋਵਾਲ,ਕਾਬਲ ਸਿੰਘ ਦਸੂਹਾ,ਮਨਜੀਤ ਸਿੰਘ ਹਾਜੀਪੁਰ,ਸਰਪੰਚ ਸੁਰਿੰਦਰ ਕੁਮਾਰ,ਰਘੂਨਾਥ ਰਾਣਾ ਇੰਚਾਰਜ ਬੀਜੇਪੀ ਹਲਕਾ ਦਸੂਹਾ,ਮੈਂਬਰ ਲੱਖਵੀਰ ਸਿੰਘ ਖਜ਼ਾਨਚੀ,ਦਵਿੰਦਰ ਸਿੰਘ ਘੋਗਰਾ, ਰਵਿੰਦਰ ਸਿੰਘ ਪਾਹੜਾ ਰਾਮਗੜ੍ਹ ਕੁੱਲੀਆਂ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਵਿੱਚ ਵੱਸਦੇ ਪੰਜਾਬੀ ਇਸ ਗੱਲ ਤੋਂ ਬੇਖਬਰ ਹਨ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਵੀ ਨਹੀਂ ਖੁੱਲਣੀਆਂ : ਸੰਤ ਬਾਬਾ ਸਤਰੰਜਣ ਸਿੰਘ ਧੁਗਿਆਂ ਵਾਲੇ
Next articleਆਪ ਦੇ ਉਮੀਦਵਾਰਾਂ ਦੀ ਜਿੱਤ ਨੇ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਾਈ : ਹੋਠੀਆਂ ਕਲਸੀ ਦੀ ਨਿਯੁਕਤੀ ਤੇ ਖ਼ੁਸ਼ੀ ਦਾ ਕੀਤਾ ਪ੍ਰਗਟਾਵਾ