ਗੀਤ ( ਘਰ ਦੀ ਇੱਜਤ )

(ਸਮਾਜ ਵੀਕਲੀ)

ਨਾ ਕਦਰ ਕਰੇ ਬੇ- ਦਰਦਾ ਵੇ ।
ਤੇਰਾ ਕਿੰਝ ਮੇਰੇ ਬਿਨ ਸਰਦਾ ਵੇ ।
ਗੱਲਾਂ ਅਣ ਹੋਈਆਂ ਕਰਦਾਂ ਵੇ ,
ਪਾ ਛੱਜ ਚ ਛੰਡਦਾ ਰਹਿਨਾ ।
ਮੈਂ ਘਰ ਤੇਰੇ ਦੀ ਇੱਜਤ ਹਾਂ ,
ਕਿਉ ਥਾਂ – ਥਾਂ ਭੰਡਦਾ ਰਹਿਨਾ ।

ਕਸਮਾਂ ਖਾ ਕੇ ਸੱਤ ਜਨਮਾਂ ਦੀਆਂ ,
ਇੱਕ ਜਨਮ ਨਾ ਨਿਭਦੀ ਤੇਰੇ ਤੋਂ ।
ਲਾਉਂਦਾ ਤੂੰ ਝੂਠੇ ਇਲਜ਼ਾਮ ਰਹੇ ,
ਵੇ ਦੱਸ ਕੀ ਭਾਲਦਾ ਮੇਰੇ ਤੋਂ ।
ਮਾਪਿਆਂ ਨੇ ਲੜ ਤੇਰੇ ਲਾਈ ਵੇ ।
ਤੇਰਾ ਘਰ ਪੁੱਛਕੇ ਨਹੀ ਆਈ ਵੇ।
ਕਿਉ ਨਿੱਤ ਵੱਢ ਖਾਣ ਨੂੰ ਪੈਂਨਾ ।
ਮੈਂ ਘਰ ਤੇਰੇ ਦੀ ਇੱਜਤ ਹਾਂ ,
ਕਿਉ ਥਾਂ – ਥਾਂ ਭੰਡਦਾ ਰਹਿਨਾ ।

ਬਾਪੂ ਦੀ ਚਿੱਟੀ ਪੱਗ ਨੂੰ ਮੈ ,
ਨਾ ਦਾਗ਼ ਪੇਕੇ ਪਿੰਡ ਲਾਇਆ ਵੇ।
ਮੇਰੇ ਸੋਹਣੇ ਵੀਰ ਸਰਦਾਰਾਂ ਨੇ ,
ਮੈਨੂੰ ਚਾਵਾਂ ਨਾਲ ਵਿਆਹਿਆ ਵੇ।
ਤੂੰ ਕਰਦਾ ਰਹੇ ਬਦਨਾਮੀ ਵੇ ।
ਮੈਨੂੰ ਦੱਸ ਕੀ ਹੋਈ ਖ਼ਨਾਮੀ ਵੇ ।
ਬੁਰਾ ਭਲਾ ਉਹਨਾਂ ਨੂੰ ਕਹਿਨਾ ।
ਮੈ ਘਰ ਤੇਰੇ ਦੀ ਇੱਜਤ ਹਾਂ ,
ਕਿਉ ਥਾਂ – ਥਾਂ ਭੰਡਦਾ ਰਹਿਨਾ ।

ਦੱਸ ਕਿਹੜੀ ਥਾਂ ਨਹੀ ਨਾਲ ਖੜ੍ਹੀ ,
ਮੈ ਸਾਥ ਦਿੱਤਾ ਤੇਰਾ ਪੂਰਾ ਵੇ ।
ਪਿੰਡ ਚੰਦ ਨਵੇਂ ” ਸੁਖਚੈਨ ” ਦੱਸੀਂ ,
ਕਿਉ ਛੱਡ ਤੁਰ ਗਿਆ ਅਧੂਰਾ ਵੇ ।
ਰੱਖ ਸ਼ਰਮ ਹਜਾ ਦਾ ਪਰਦਾ ਵੇ ।
ਕਿਉ ਨਹੀ ਰੱਬ ਕੋਲੋਂ ਡਰਦਾ ਵੇ ।
ਤੂੰ ਖੁਦ ਧਰਮਰਾਜ ਬਣ ਬਹਿਨਾ ।
ਮੈ ਘਰ ਤੇਰੇ ਦੀ ਇੱਜਤ ਹਾਂ ,
ਕਿਉ ਥਾਂ – ਥਾਂ ਭੰਡਦਾ ਰਹਿਨਾ ।

ਸੁਖਚੈਨ ਸਿੰਘ ਚੰਦ ਨਵਾਂ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਡਿਆਲਾ ਗੁਰੂ
Next articleਗੀਤ