ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਿਖੇ ਪਹਿਲਾ ਮਹਾਨ ਕੀਰਤਨ ਦਰਬਾਰ ਅੱਜ

ਫੋਟੋ ਅਜਮੇਰ ਦੀਵਾਨਾ

• ਸੰਗਤਾਂ ਦੀ ਆਮਦ ਨੁੰ ਵੇਖਦਿਆਂ ਤਿਆਰੀਆਂ ਮਕੰਮਲ : ਚੇਅਰਮੈਨ ਕੌਂਸਲ, ਵਾਈਸ ਚੇਅਰਮੈਨ ਪਲਾਹਾ 

ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਬਰਨਾਲਾ ਵਿਖ਼ੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਂਡ ਐਜੁਕੇਸ਼ਨ ਟਰੱਸਟ ਦੀ ਅਹਿਮ ਮੀਟਿੰਗ ਪ੍ਰਧਾਨ ਸਰਦਾਰ ਹਰਬੰਸ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਰਦੇਵ ਸਿੰਘ ਕੌਂਸਲ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਤੇ ਚੇਅਰਮੈਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਜੂਕੇਸ਼ਨ ਟਰੱਸਟ ਅਤੇ ਪ੍ਰਦੀਪ ਸਿੰਘ ਪਲਾਹਾ ਵਾਇਸ ਚੇਅਰਮੈਨ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨ ਹਰਬੰਸ ਸਿੰਘ ਟਾਂਡਾ, ਚੇਅਰਮੈਨ ਹਰਦੇਵ ਸਿੰਘ ਕੌਂਸਲ ਅਤੇ ਵਾਈਸ ਚੇਅਰਮੈਨ ਪ੍ਰਦੀਪ ਸਿੰਘ ਪਲਾਹਾ ਨੇ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਇਤਿਹਾਸਕ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਵਿਖ਼ੇ 23 ਨਵੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਹਿਲੇ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਵਿੱਚ ਆਉਣ ਵਾਲਿਆਂ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੰਡਲ ਦੀਆਂ ਤਿਆਰੀਆਂ ਲਈ ਸਾਰੇ ਟਰੱਸਟ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਹਰਦੇਵ ਸਿੰਘ ਕੌਂਸਲ ਨੇ ਕਿਲ੍ਹਾ ਗੁਰਦੁਆਰਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਿਚ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਹੋ ਰਹੇ ਪਹਿਲੇ ਮਹਾਨ ਕੀਰਤਨ ਦਰਬਾਰ ਵਿੱਚ ਸਮੂੰਹ ਸੰਗਤਾਂ ਨੂੰ ਸਮੇਤ ਪਰਿਵਾਰ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਭਾਈ ਰਾਮ ਸਿੰਘ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ,ਭਾਈ ਸਤਿੰਦਰ ਸਿੰਘ ਆਲਮ,ਭਾਈ ਨਿਰਮਲ ਸਿੰਘ ਹਾਜੀਪੁਰ,ਭਾਈ ਮਨਪ੍ਰੀਤ ਸਿੰਘ ਸ਼ੇਰਪੁਰ,ਭਾਈ ਵਰਿੰਦਰ ਸਿੰਘ ਖੱਖ,⁠⁠ਗੁਰੂ ਨਾਨਕ ਅਕੈਡਮੀ ਲੁਧਿਆਣਾ ਦੇ ਬੱਚਿਆਂ ਦਾ ਜੱਥਾ ਕੀਰਤਨ ਦੁਆਰਾ ਸੰਗਤਾਂ ਨੁੰ ਗੁਰੂ ਚਰਨਾਂ ਨਾਲ ਜੋੜੇਗਾ | ਇਸ ਤੋਂ  ਇਲਾਵਾ ਬਾਬਾ ਜਸਵਿੰਦਰ ਸਿੰਘ ਦਸੂਹਾ ਅਤੇ ਭਾਈ ਨਛੱਤਰ ਸਿੰਘ ਕਥਾਵਾਚਕ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ | ਇਸ ਮਹਾਨ ਕੀਰਤਨ ਦਰਬਾਰ ਵਿੱਚ ਹਰਵਿੰਦਰ ਸਿੰਘ ਹੰਸਪਾਲ ਚੇਅਰਮੈਨ ਪੇਡਾ ਪੰਜਾਬ ਤੇ ਸਾਬਕਾ ਮੈਂਬਰ ਪਾਰਲੀਮੈਂਟ, ਕਰਮਵੀਰ ਸਿੰਘ ਘੁੰਮਣ ਐਮਐਲਏ ਦਸੂਹਾ,ਜਸਵਿੰਦਰ ਸਿੰਘ ਖ਼ਾਲਸਾ ਯੂਕੇ,ਤਰਲੋਚਨ ਸਿੰਘ ਕੌਂਡਲ ਪ੍ਰਧਾਨ ਰਾਮਗੜ੍ਹੀਆ ਬੋਰਡ ਦਿੱਲੀ,ਇੰਦਰਜੀਤ ਸਿੰਘ ਬੱਬੂ ਪੋਤਾ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ,ਬਾਬਾ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਵਿਸ਼ੇਸ਼ ਸ਼ਿਰਕਤ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ,ਬਲਵੀਰ ਸਿੰਘ,ਧਰਮਪਾਲ ਸਲਗੋਤਰਾ ਦਸੂਹਾ, ਗੁਰਮੁਖ ਸਿੰਘ,ਡਾਕਟਰ ਚੈਨ ਸਿੰਘ ਦਸੂਆ, ਸੱਤਪਾਲ ਸਿੰਘ ਸੱਗਰਾਂ,ਇੰਦਰਜੀਤ ਸਿੰਘ ਸਿੰਘਪੁਰ, ਦਵਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀਮਾਨ108 ਸੰਤ ਬਸੰਤ ਸਿੰਘ ਜੀ ਦੇ ਤਪ ਅਸਥਾਨ ਵਿਖੇ ਪਾਤਸ਼ਾਹੀ ਪਹਿਲੀ ਦੇ 555ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ
Next articleਸੈਨੇਟ ਚੋਣਾ ਦੀ ਬਹਾਲੀ ਤੱਕ ਸੋਈ ਸੰਘਰਸ਼ ਜਾਰੀ ਰੱਖੇਗੀ : ਸੁਖਜਿੰਦਰ ਔਜਲਾ