ਜਲੰਧਰ, ਨਕੋਦਰ, ਬਿਲਗਾ, ਫਿਲੌਰ ( ਡੀ ਜੇ) (ਸਮਾਜ ਵੀਕਲੀ)–ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਮੰਡਲ ਅੱਪਰਾ ਦੇ ਅਹੁਦੇਦਾਰਾਂ ਤੇ ਆਗੂਆਂ ਨੇ ਫਿਲੌਰ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸਮੂਹ ਅਹੁਦੇਦਾਰ ਲੋਕ ਸਭਾ ਜਲੰਧਰ ਜ਼ਿਮਨੀ ਚੋਣ ਦੇ ਸਬੰਧ ਵਿਚੱ ਪਿੰਡ ਜੱਜਾ ਖੁਰਦ, ਕੰਗ ਜਗੀਰ ਸ਼ਾਹਪੁਰ, ਰਾਏਪੁਰ, ਦਿਆਲਪੁਰ ਸੇਲਕੀਆਣਾ ਪਿੰਡਾਂ ਵਿੱਚ ਗਏ ਤੇ ਡੋਰ ਟੂ ਡੋਰ ਪ੍ਚਾਰ ਕੀਤਾ ਗਿਆ ਤੇ ਲੋਕਾਂ ਨੂੰ ਭਾਜਪਾ ਦੇ ਉਮੀਦਵਾਰ ਸਰਦਾਰ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਹੱਕ ਵਿਚੱ ਵੋਟਾਂ ਪਾਉਣ ਦੀ ਅਪੀਲ ਕੀਤੀ । ਉਕਤ ਪਿੰਡਾਂ ਦੇ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਧ ਤੋੰਂ ਵੱਧ ਵੋਟਾਂ ਪਾ ਕੇ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣਗੇ।ਇਸ ਮੋਕੇ ਮੁਕੇਸ਼ ਕੁਮਾਰ ਦਾਦਰਾ ਤੇ ਵਿਨੋਦ ਕੁਮਾਰ (ਦੋਵੇਂ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਐੱਸ ਸੀ ਵਿੰਗ ਪੰਜਾਬ), ਅਵਿਸ਼ੇਕ ਸਿੰਘ ਮੰਡਲ ਪ੍ਰਧਾਨ ਅੱਪਰਾ, ਰਵਿੰਦਰ ਸਿੰਘ ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly