ਲੀਡਰ ਨੇ ਸੋਚ ਬਿਮਾਰ ਦੇ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਲਿਖਣ ਜੋ ਬੈਠਿਆ ਮੈਂ ਹਾਲਾਤ ਮੇਰੇ ਸ਼ਹਿਰ ਦੇ ..

ਕਲ਼ਮ ਵੀ ਰੁਕਣ ਲੱਗੀ ਅੱਖ਼ਰ ਨਾ ਵਰਕੇ ਤੇ ਠਹਿਰਦੇ..

ਛੱਡ ਕਲ਼ਮ ਨੂੰ ਸਾਹਮਣੇ ਝਾਤ ਮਾਰੀ..

ਦੇਖੇ ਨਸ਼ੇੜੀ ਜੋ ਘੁੰਮਦੇ ਸੀ ਦੁਪਿਹਰ ਦੇ..

ਨਸ਼ੇ ਵਿੱਚ ਟੁੱਲ ਸੀ ਪੈਰ ਨਾ ਧਰਤੀ ਤੇ ਠਹਿਰਦੇ..

ਅਵਾ ਤਵਾ ਸੀ ਉੱਚੀ ਆਵਾਜ਼ ਵਿੱਚ ਗੱਲਾਂ ਕਰਦੇ..

ਵਾਣੀ ਵਿੱਚ ਕਣ ਸੀ ਨਫ਼ਰਤੀ ਜ਼ਹਿਰ ਦੇ..

ਹੱਥ ਜੋੜ ਕੇ ਅਰਦਾਸ ਕੀਤੀ ਰੱਬ ਤਾਈਂ..

ਸੁਮੱਤ ਬਖਸ਼ੀ ਮਾਲਕਾ ਝੋਲੀ ਇਹਨਾਂ ਦੀ ਖੈਰ ਦੇ..

ਚੁੱਕੀ ਕਲ਼ਮ ਤੇ ਫੇਰ ਲਿਖ਼ਣ ਲੱਗਿਆ..

ਸੋਚਾਂ ਵਿੱਚ ਘੁੰਮਣ ਲੱਗੇ ਮੁੱਦੇ ਕਈ ਸ਼ਹਿਰ ਦੇ..

ਲੋਕ ਪ੍ਰੇਸ਼ਾਨ ਸੀਵਰੇਜ਼ ਦੇ ਗੰਦੇ ਪਾਣੀਆਂ ਤੋਂ..

ਕਹਿੰਦੇ ਲੀਡਰ ਨੇ ਸੋਚ ਬਿਮਾਰ ਦੇ..

ਇੱਕ ਤਾਂ ਭ੍ਰਿਸ਼ਟਾਚਾਰੀ ਨੇ ਪੱਟਿਆ ਸ਼ਹਿਰ ਮੇਰਾ..

ਦੂਜਾ ਲੋਟੂ ਲੀਡਰ ਨੇ ਏਥੇ ਕਹਿਰ ਦੇ..

ਚੰਦਰੀ ਰਾਜਨੀਤੀ ਦੀਆਂ ਰੋਟੀਆਂ ਸੇਕਦੇ ਹਰ ਵੇਲ਼ੇ..

ਦਿਲਾਂ ਵਿੱਚ ਸਮੁੰਦਰ ਛੱਲਾਂ ਮਾਰਦੇ ਵੈਰ ਦੇ..

ਮੌਕਾ ਦੇਖ ਕੇ ਵਿਰੋਧੀ ਨੂੰ ਭੰਡਦੇ..

ਉਂਝ ਘੁੰਮਦੇ ਇਕੱਠੇ ਸਵੇਰ ਵੇਲ਼ੇ ਸੈਰ ਦੇ..

ਨਿੰਮਿਆ ਦੁਨੀਆਂ ਇਸੇ ਤਰ੍ਹਾਂ ਚੱਲੀ ਜਾਣੀ..

ਤੂੰ ਕਵਿਤਾ ਨੂੰ ਆਪਣੀ ਵਿਰਾਮ ਦੇ..

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:9914721831

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਇੰਝ ਕਹਿੰਦਾ ਲੱਗੇ ਮੋਦੀ’
Next articleਸ਼ੁਭ ਸਵੇਰ ਦੋਸਤੋ,