“ਲੀਡਰ”

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ) 

ਲੀਡਰਾਂ ਕੋਲ ਹੀ ਮੁੱਦੇ ਹੁੰਦੇ, ਉੰਝ ਇਹ ਖਾਲੀ ਕੁੱਜੇ ਹੁੰਦੇ,

ਭੋਲੀ ਜਨਤਾ ਪਿੱਛੇ ਲਾਉਂਦੇ, ਭੇਤ ਨ ਦਿੰਦੇ, ਗੁੱਝੇ ਹੁੰਦੇ,

ਵੋਟਾਂ ਤੋਂ ਪਹਿਲਾਂ ਮਿਲਦੇ ਵਿਹਲੇ, ਜਿੱਤਣ ਪਿੱਛੋਂ, ਰੁਝੇ ਹੁੰਦੇ,

ਲਾਲ,ਨੀਲੀਆਂ,ਬੱਤੀਆਂ ਸਿਰ ਤੇ, ਕੱਢਣ ਦੌਰੇ ਰੁਝੇ ਹੁੰਦੇ,

ਮਜ਼੍ਹਬ ਧਰਮ ਦੇ ਨਾਮ ਦੀ ਖਾਤਰ ਇਨਾ ਕੋਲ ਅਜੰਡੇ ਹੁੰਦੇ,

ਸਹਿ ਸਰਕਾਰੀ ਉੱਤੇ ਪਲਦੇ, ਇਹਨਾਂ ਦੇ ਗੋਰਖ ਧੰਦੇ ਹੁੰਦੇ,

ਲੁੱਟ-ਲੁਟਾ ਕੇ ਸੋਚਣ ਲੋਕੀਂ, ਨਾ ਚੁਣ ਦੇ ਤਾਂ, ਚੰਗੇ ਹੁੰਦੇ,

ਉਪਰੋਂ ਚਿੱਟੇ ਪਾਉਂਦੇ ਕੱਪੜੇ, ਅੰਦਰੋਂ ਰੰਗ-ਬਿਰੰਗੇ ਹੁੰਦੇ,

ਗੁੱਟ-ਬੰਦੀ,ਦਲ-ਬੰਦੀ ਕਰਦੇ, ਵਿੱਚੋਂ ਤਿੱਖੇ ਰੰਬੇ ਹੁੰਦੇ,

ਬਹੁਤੇ ਦੋਸ਼ੀ, ਭ੍ਰਿਸ਼ਟਾਚਾਰੀ, ਕੁਝ ਕੁ ਹੀ ਬਸ, ਚੰਗੇ ਹੁੰਦੇ,

ਝੂਠੇ-ਮੂਠੇ ਦਿੰਦੇ ਭਾਸ਼ਣ, ਸੱਚ ਦੇ ਰੰਗ ‘ਚ, ਰੰਗੇ ਹੁੰਦੇ,

ਆਖਣ ਕਰਦੇ ਦੇਸ਼ ਦੀ ਸੇਵਾ, ਦੇਸ਼ ਧਿਰੋਹੀ ਧੰਦੇ ਹੁੰਦੇ,

ਕੁਰਸੀ ਖਾਤਰ ਚਲਦੇ ਚਾਲਾਂ ਐਵੇਂ ਤਾਂ ਨਹੀਂ ਦੰਗੇ ਹੁੰਦੇ,

ਮਜ਼ਲੂਮਾਂ ਦੇ ਖੂਨ ਨਾਲ਼ ਨੇ, ਇਹਨਾਂ ਨੇ ਹੱਥ ਰੰਗੇ ਹੁੰਦੇ,

ਚਿੱਟੇ ਕਾਲੇ ਨਸ਼ੇ ਨਾ ਰੁਕਦੇ, ਇਨਾ ਦੇ ਹੀ, ਇਹ ਧੰਦੇ ਹੁੰਦੇ,

ਰੋਜ ਇਨਾਂ ਨੂੰ ਪਾਉਣ ਲਾਣਤਾਂ, ਬੰਦੇ ਜਿਹੜੇ ਚੰਗੇ ਹੁੰਦੇ,

ਜੋ ਵੀ ਆਵੇ ਲੁੱਟ ਕੇ ਖਾਂਦਾ, ਸਭ ਦੇ ਗੋਰਖ ਧੰਦੇ ਹੁੰਦੇ,

ਸੱਥਾਂ ਵਿੱਚ ਲੋਕੀ ਕਰਦੇ ਚਰਚਾ, ਜੋ-ਜੋ ਲੀਡਰ ਚੰਗੇ ਹੁੰਦੇ,

ਕਦੇ ਨਾ ਰੁਲਦੀ ਇਹ ਕਿਸਾਨੀ, ਜੇਕਰ ਲੀਡਰ ਚੰਗੇ ਹੁੰਦੇ,

ਕਦੇ ਨਾ ਭਜਦੀ ਬਾਹਰ ਜਵਾਨੀ, ਲੀਡਰ ਜੇ ਚੌਕੰਨੇ  ਹੁੰਦੇ,

ਨੀਵੀਂ ਥਾਂ ਨਾ  ਵੇਖੇਣ ਲੀਡਰ, ਜਾਪਣ ਜਿੱਦਾਂ ਅੰਨ੍ਹੇ ਹੁੰਦੇ,

ਸੰਦੀਪ ਸਮਾਜ ਦੇ ਮੁੱਦਿਆਂ ਖਾਤਰ, ਅਸੀਂ ਨਿਸ਼ਾਨੇ ਬਿੰਨੇ ਹੁੰਦੇ,

ਪੜ੍ਹੇ ਲਿਖੇ ਜੇਕਰ ਲੜਦੇ ਚੋਣਾਂ,ਹੁਣ ਹੋਰ ਵੀ ਲੋਕ ਚਕੰਨੇ ਹੁੰਦੇ,

ਨਾ ਹੀ ਬੇ-ਪੱਤ ਹੁੰਦੀਆਂ ਧੀਆਂ, ਨਾ ਹੀ ਲੀਡਰ, ਘਰ ਅੰਨੇ ਹੁੰਦੇ,

ਸੰਦੀਪ ਸਿੰਘ ਬਖੋਪੀਰ
ਸੰਪਰਕ 985321017

Previous articleਸਿਹਤ ਸੰਬੰਧੀ ਜੱਜਾ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ
Next articleਨਵਤੇਜ ਗੜ੍ਹਦੀਵਾਲ਼ਾ ਦੀ ਕਿਤਾਬ ‘ਸਤਿਗੁਰ ਰਵਿਦਾਸ-ਬਾਣੀ ਕ੍ਰਾਂਤੀਕਾਰੀ ਸੰਦੇਸ਼’ ਭਾਗ- ਦੂਜਾ ਲੋਕ ਅਰਪਣ