“ਲੀਡਰ”

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ)
ਝੂਠਾ ਲੀਡਰ, ਬਣਦਾ ਸੱਚਾ, ਵੇਖੋ ਕੀ-ਕੀ ਰੰਗ ਵਿਖਾਉਂਦਾ,
ਬੰਨ ਕੇ,ਨੀਲੀਆਂ,ਪੀਲੀਆਂ,ਪੱਗਾਂ, ਰੰਗ ਧਰਮ ਦਾ ਫਿਰੇ ਚੜਾਉਂਦਾ।

ਚੋਣ ਮਨੋਰਥ ਪੱਤਰ, ਦੇ ਵਿੱਚ,ਵਾਅਦਿਆਂ ਦੀ ਫਿਰੇ ਪੰਡ ਵਿਖਾਉਂਦਾ,
ਪੜ੍ਹੇ ਲਿਖੇ ਨਾ, ਧੱਕੇ ਚੜ੍ਹਦੇ , ਅਨਪੜ੍ਹਾਂ ਨੂੰ ਇਹ, ਰਗੜੇ ਲਾਉਂਦਾ।

ਆਟਾ-ਦਾਲ ਸਕੀਮਾਂ ਉਹੀ, ਹਰ ਕੋਈ, ਆਪਣਾ ਤੀਰ ਚਲਾਉਂਦਾ, ਧਰਮ,ਮਜਬ੍ਹ ਤੇ ਕਰੇ ਸਿਆਸਤ, ਜਿੱਤਣ ਲਈ ਹਰ ਦਾਅ ਇਹ ਲਗਾਉਂਦਾ।

ਜ਼ਿੰਨਾਂ ‘ਚੋਂ ਆਖੇ, ਮੁਸ਼ਕ! ਮਾਰਦੀ, ਵੋਟਾਂ ਲਈ ਆ ਜੱਫੀਆਂ ਪਾਉਂਦਾ ,
ਦੁੱਖ ‘ਚੁ ਜ਼ਿੰਨਾਂ ਕੋਲ ਨਾ ਖੜਦਾ, ਸੈਲਫੀਆਂ ਵਿੱਚ, ਫਿਰੇ ਪਿਆਰ ਜਿਤਾਉਂਦਾ।

ਵੇਖ ਜਵਾਨੀ, ਨਸ਼ਿਆਂ ਖਾ ਲਈ, ਇਸ ਤੇ ਵੀ ਫਿਰੇ ਵੋਟ ਬਣਾਉਂਦਾ,
ਦੂਸਰਿਆਂ ਤੇ, ਲਾ-ਲਾ, ਦੂਸ਼ਣ ,ਆਪਣਾ ਫਿਰਦਾ, ਅਕਸ਼ ਬਚਾਉਂਦਾ।

ਚਿੱਟੇ, ਭਗਵੇਂ, ਪਾ ਕੇ ਕੱਪੜੇ, ਵੇਖੋ, ਕੀ-ਕੀ ਢੌਂਗ ਰਚਾਉਂਦਾ,
ਮੰਦਰ,ਮਸਜਿਦ, ਡੇਰੇ, ਜਾ ਕੇ, ਧਰਮੀ ਹੋ-ਹੋ ਫਿਰੇ ਵਿਖਾਉਂਦਾ।

ਪੜ੍ਹੇ ਲਿਖੇ ਜਦੋਂ, ਘੇਰਨ ਸੱਥ ਵਿੱਚ, ਡਾਂਗ ਦੇ ਜ਼ੋਰ ਤੇ ਚੁੱਪ ਕਰਾਉਂਦਾ,
ਕੀ ਪਾਰਟੀ ਬਦਲ, ਅਸੂਲ ਵੀ ਬਦਲੇ ? ਉੱਤਰ ਦੇ ਵਿੱਚ ਮਸਕੇ ਲਾਉਂਦਾ।

ਗੱਲ-ਗੱਲ ਉੱਤੇ, ਜੀ-ਜੀ ਕਰਦਾ, ਅੱਗੇ ਹੋ-ਹੋ ਫ਼ਤਿਹ ਬੁਲਾਉਂਦਾ, ਇੱਕਾ-ਦੁੱਕਾ, ਕੰਮ ਜੋ ਕੀਤੇ ,ਥਾਂ-ਥਾਂ ਉੱਤੇ, ਫਿਰੇ ਗਿਣਾਉਂਦਾ।

ਸਾਡੇ ਕੋਲੋਂ ਲੈ ਕੇ, ਪਾਵਰਾਂ, ਧਰਨਿਆਂ ਤੇ ਫਿਰੇ, ਡਾਂਗ ਵਰਾਉਂਦਾ, ਇੱਕ ਵਾਰੀ ਇਹ ,ਜਿੱਤ ਜਾਂਦਾ ਜਦੋਂ ,ਸਾਲਾਂ ਬੱਧੀ ਪਿੰਡ ਨਹੀਂ ਆਉਂਦਾ।

ਸੰਦੀਪ ਲੀਡਰ ਇਹ, ਚਤਰ ਬੜਾ ਹੈ, ਵੱਡੇ-ਵੱਡੇ ਜਾਲ਼ ਵਿਛਾਉਂਦਾ,
ਮਾੜਿਆਂ ਤੋਂ ਇਹ ਹਰ, ਨਹੀਂ ਹੁੰਦਾ ,ਵੱਡਿਆਂ ਨਾ ਫਿਰੇ ਹੱਥ ਮਿਲਾਉਂਦਾ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

“ਮਾੜਾ ਹੁੰਦਾ “
ਨਾਲ਼ ਲਿਜਾਕੇ, ਡੋਬਕੇ ਆਉਣਾ, ਕਿੰਨਾ, ਸੱਜਣਾ ਮਾੜਾ ਹੁੰਦਾ,
ਲੈਣ-ਦੇਣ ਵਿੱਚ ਰਿਸ਼ਤੇਦਾਰੀ ,ਪਾਉਦਾ, ਅੰਤ, ਪਵਾੜਾ ਹੁੰਦਾ।
ਨਾਲ਼ ਖਾਕੇ, ਗੱਲ ਵੱਢਮੀਂ ਕਰਨੀ,ਇਹ ਵੀ, ਤੇ ਉਂਝ ਮਾੜਾ ਹੁੰਦਾ,
ਗੱਲ-ਗੱਲ ਉੱਤੇ ਈਰਖਾਂ ਕਰਨੀ, ਕਿੰਨ੍ਹਾਂ ਵੱਡਾ, ਸਾੜਾ ਹੁੰਦਾ।
ਡਾਹ ਕੇ ਹਿੱਕ ਜੋ ਮੌਤ ਵਿਆਹੇ, ਕਿੱਡਾ ਤਕੜਾ, ਲਾੜਾ ਹੁੰਦਾ,
ਗੁਰੂ ਘਰਾਂ ਵਿੱਚ ਗੋਲਕ ਪਿੱਛੇ, ਪਿਆ ਪਵਾੜਾ, ਮਾੜਾ ਹੁੰਦਾ।
ਸੱਚੀ ਗੱਲ ਜੋ ਮੂੰਹ ਤੇ ਆਖੇ, ਬੰਦਾ,ਕੋਰਾ-ਕਰਾਰਾ ਹੁੰਦਾ ,
ਜਿੱਤ ਹਾਰ ਦਾ ਸਬਕ ਸਿਖਾਵੇ, ਕਹਿੰਦੇ, ਛਿੰਝ-ਅਖਾੜਾ ਹੁੰਦਾ।
ਚੋਰਾਂ,ਚੁਗਲਾਂ,ਨਿੰਦਕਾਂ,ਨੇ ਨਿੱਤ, ਪਾਉਣਾ ਕੋਈ, ਪੁਆੜਾ ਹੁੰਦਾ ‌,
ਆਂਢ-ਗੁਆਂਢੋਂ ਕੱਢੇ ਮੁਹਾਬਤ, ਜੋ ਵਿੱਚ, ਦਿਲਾਂ, ਦੇ ਸਾੜਾ ਹੁੰਦਾ।
ਪੁੱਤ ਕਿਸੇ ਦਾ ਨਸ਼ੇ ਤੇ ਲੱਗੇ, ਘਰ ਪੂਰੇ ਲਈ, ਮਾੜਾ ਹੁੰਦਾ,
ਬਿਨਾਂ ਗੱਲ ਤੋਂ ਤਾਅ ਮੁੱਛਾਂ ਨੂੰ, ਪਾਉਂਦਾ ਕੋਈ, ਪੁਆੜਾ ਹੁੰਦਾ।
ਦੋ ਨੰਬਰ ਦਾ ਪੈਸਾ ਅਕਸਰ, ਕਰਦਾ ਖ਼ੂਬ, ਉਜਾੜਾ ਹੁੰਦਾ,
ਦਲ ਬਦਲਾਵਣ ਵਾਲਾ ਲੀਡਰ, ਦੇਸ਼ ਪੂਰੇ ਲਈ, ਮਾੜਾ ਹੁੰਦਾ।
ਪਾਣੀ ਵਰਗਾ ਦੁੱਧ ਹਾਂ ਪੀਂਦੇ, ਦੁੱਧ ਤੇ ਸੱਜਣਾਂ , ਗਾੜ੍ਹਾ ਹੁੰਦਾ,
ਗੁਰਬਾਣੀ ਤੇ ਗੁਰੂ ਨਾ, ਕਾਹਤੋਂ,ਆਏ ਦਿਨ ਹੀ,ਮਾੜਾ ਹੁੰਦਾ।
ਮਾਂ ਬੋਲੀ ਤੋਂ,ਟੁੱਟੀ ਨਾ ਸੱਜਣਾਂ, ਟੁੱਟ ਕੇ, ਬਾਹਲਾ,ਮਾੜਾ ਹੁੰਦਾ,
ਸੰਦੀਪ ਪਿੰਡਾਂ ਤੋਂ ਟੁੱਟਕੇ, ਬੰਦਾ, ਤਕੜਾ ਨਹੀਂ,ਬਸ ਮਾੜਾ ਹੁੰਦਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
“ਧੋਖੇ”
ਨਸ਼ਿਆਂ ਦੇ ਕਾਰੋਬਾਰ ਅਨੋਖੇ, ਗੱਲ ਗੱਲ ਉੱਤੇ ਹੁੰਦੇ ਧੋਖੇ,
ਹਰ ਕੋਈ ਫ਼ਿਰਦਾ ਜ਼ੇਬ ਭਰਨ ਨੂੰ, ਦੂਜਿਆਂ ਦੇ ਨਾਲ਼ ਕਰਕੇ ਧੋਖੇ।

ਲੀਡਰ ਨਾਲ਼ ਪੁਲਿਸ ਦੇ ਰਲਿਆਂ, ਵਧ ਗਏ, ਕਿੰਨੇ ਕੰਮ ਅਨੋਖੇ,
ਸਹਿ ਕੁਰਸੀ ਦੀ ਸਭ ਕੁਝ ਕਰਦੀ, ਗੁੰਡਾਗਰਦੀ ਕੋਈ ਨਾ‌ ਰੋਕੇ।

ਜਿਸਮ ਫਿਰੋਸ਼ੀ,ਜੂਏ ਬਾਜ਼ੀ, ਚਲਦੀ ਪਈ ਬਿਨ ਰੋਕੇ-ਟੋਕੇ,
ਨਕਲ਼ੀ ਦਾਰੂ ਆਮ ਵਿਕੇਂਦੀ, ਅਫ਼ਸਰ ਇਸਨੂੰ ਕੋਈ ਨਾ ਰੋਕੇ।

ਏਜੰਟ ਰੋਜ਼ ਹੀ ਮਾਰਕੇ ਠੱਗੀਆਂ, ਲੋਕਾਂ ਦੇ ਨਾਲ ਕਰਦੇ ਧੋਖੇ,
ਖਾਣਿਆਂ ਦੇ ਵਿੱਚ ਜ਼ਹਿਰਾਂ ਘੁਲੀਆਂ,ਕੋਈ ਤਾਂ ਆਕੇ ਇਸਨੂੰ ਰੋਕੇ।

ਲੀਡਰ ਆਪਣੀ ਧੌਂਸ ਵਿਖਾਉਂਦਾ, ਲੋਕਾਂ ਦੇ ਨਾਲ ਕਰਕੇ ਧੋਖੇ,
ਦੁੱਧ ਦੀ ਥਾਂ ਤੇ ਜ਼ਹਿਰ ਵਿਕੇਂਦਾ,ਦੋਧੀ ਵੀ ਪਿਆ,ਕਰਦਾ ਧੋਖੇ ।

ਕੋਟ ਕਚਹਿਰੀ ਮਾਇਆ ਚਲਦੀ,ਕੰਮ ਕਰਾਉਂਦੇ ਪੈਸੇ ਮੋਟੇ,
ਆਂਢ ਗੁਆਂਢੋ ਮੁੱਕੀ ਮੁਹੱਬਤ, ਬੰਦੇ ਹੋ ਗਏ ਅੰਦਰੋਂ ਖੋਟੇ।

ਗੱਡੀ ਰਾਹੀਂ ਜਿੰਮ ਚੁ ਆਕੇ, ਸਾਇਕਲ ਚਲਾਵਣ, ਬੰਦੇ ਮੋਟੇ,
ਮੁਲਕ ਬਾਹਰਲੇ ਮਿਲੇ ਨਾ ਢੋਈ, ਪੈਰ-ਪੈਰ ਤੇ ਹੁੰਦੇ ਧੋਖੇ।

ਲੀਡਰ ਵੀ ਤਾਂ ਦਲ ਬਦਲਾਵੇ, ਕੁਰਸੀ ਖ਼ਾਤਰ ਕਰਦਾ ਧੋਖੇ,
ਜਨਤਾ ਜਾਪੇ ਭੋਲੀ ਭਾਲੀ, ਅਗਲੇ ਸਮੇਂ ਲਈ,ਕੁਝ ਨਾ ਸੋਚੇ।

ਓ.ਟੀ .ਪੀ ਨਾਲ਼ ਕੰਮ ਚਲਾਕੇ ,ਹੈਕਰ ਕਰਦੇ ਵੱਡੇ ਧੋਖੇ ,
ਸੰਦੀਪ ਸਿਆਂ ਦੋ ਅੱਖਰ ਪੜ੍ਹ ਲੈ, ਅਨਪੜ੍ਹ ਪੱਲੇ, ਪੈਂਦੇ ਧੋਖੇ।

ਪੜ੍ਹ-ਲਿਖ ਆਪਣਾ ਕਾਜ਼ ਸਵਾਰੀ,ਕੋਈ ਕਿਸੇ ਲਈ ਕੁਝ ਨਾ ਸੋਚੇ।
ਦੁਨੀਆਂ ਹੋ ਗਈ ਚਾਤਰ ਬਾਹਲੀ, ਪੈਰ-ਪੈਰ ਤੇ ਕਰਦੀ ਧੋਖੇ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾ ਦਾ ਜਲਦ ਹੱਲ ਕਰਨ ਦੀ ਮੰਗ : ਫਲਾਈ ਅਮ੍ਰਿਤਸਰ ਇਨੀਸ਼ੀਏਟਿਵ
Next articleਸੇਲਕੀਆਣਾ ’ਚ ਅੱਗ ਲੱਗਣ ਕਾਰਣ ਗੁੱਜਰ ਪਰਿਵਾਰ ਦਾ ਡੇਰਾ ਸੜ ਕੇ ਸੁਆਹ