(ਸਮਾਜ ਵੀਕਲੀ)
ਨਾ ਰਿਹਾ ਇਤਬਾਰ ਕਿਸੇ ਤੇ
ਇਹ ਕੈਸਾ ਮੋਸਮ ਆਇਆ ਏ
ਦਲ ਬਦਲਣ ਲੱਗੇ ਮਿੰਟ ਨਾ ਲਾਉਦੇ
ਬੇਸ਼ਰਮੀ ਵਾਲਾ ਚੋਲਾ ਇਹਨਾਂ ਪਾਇਆ ਏ
ਕੀ ਕਰਨਗੇ ਇਹ ਗੱਲ ਹੱਕਾਂ ਦੀ
ਜਿਹਨਾਂ ਆਪਣਾ ਹੱਕ ਗਵਾਇਆ ਏ
ਇਹ ਕੁਰਸੀ ਹੀ ਪਿਆਰੀ ਇਹਨਾਂ ਨੂੰ
ਲੀਡਰ ਤੋ ਤਿੱਤਲੀ ਨਾਮ ਰੱਖਵਾਇਆ ਏ
ਚੰਦ ਨੋਟਾਂ ਖਾਤਿਰ ਵਿੱਕ ਜਾਂਦੇ ਨੇ
ਪੰਜਾ,ਤੱਕੜੀ,ਝਾੜੂ,ਕਮਲ ਰਾਸ ਨਾ ਆਇਆ ਏ
ਕਿਵੇਂ ਕਰੇ ਜਨਤਾ ਵਿਸ਼ਵਾਸ ਇਹਨਾਂ ਤੇ
ਪਿਉ ਪੁੱਤ ਨੇ ਵੱਖੋ ਵੱਖ ਪਾਰਟੀਆਂ ਚ ਪੈਰ ਅਜ਼ਮਾਇਆ ਏ
ਘਰ ਵਾਪਸੀ ਕਰਨਗੇ ਬਾਅਦ ਵੋਟਾਂ ਤੋ
ਪਰ ਦੀਨ ਇਮਾਨ ਲੀਡਰਾਂ ਨੇ ਗਵਾਇਆ ਏ
ਜਤਿੰਦਰ ਸਿੰਘ ਸੰਧੂ ਮੱਲ੍ਹਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly