ਪੱਕੇ ਅਧਿਆਪਕਾਂ ’ਤੇ ਕੀਤੇ ਲਾਠੀਚਾਰਜ ਨੇ ਮਾਨ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਕੀਤਾ-ਵਿਨੋਦ ਕੁਮਾਰ ਅੱਪਰਾ

ਜਲੰਧਰ, ਅੱਪਰਾ (ਜੱਸੀ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਮਾਸਟਰ ਵਿਨੋਦ ਕੁਮਾਰ ਸੂਬਾ ਕਮੇਟੀ ਮੈਂਬਰ ਭਾਜਪਾ ਐੱਸ. ਸੀ ਵਿੰਗ ਨੇ ਕਿਹਾ ਕਿ ਸਗਰੂਰ ਵਿਖੇ ਆਪਣੇ ਹੱਕੀ ਮੰਗਾਂ ਲਈ ਸ਼ੰਘਰਸ ਕਰ ਰਹੇ ਅਧਿਆਪਕਾਂ ਦਾ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦੇ ਨੇੜੇ ਲਾਠੀਚਾਰਜ ਕਰਕੇ ਉਨਾਂ ਦੀ ਫੜੋ-ਫੜੀ ਕਰਕੇ ਵੱਖ ਵੱਖ ਥਾਣਿਆਂ ’ਚ ਬੰਦ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨਾਂ ਕਿਹਾ ਕਿ ਇਸ ਹਰਕਤ ਦੇ ਕਾਰਣ ਮਾਨ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਕਤ ਪ੍ਰਦਰਸ਼ਨ ਦੌਰਾਨ ਅਧਿਆਪਕ ਆਪਣੇ ਹੱਕੀ ਮੰਗਾਂ ਲਈ ਸਾਂਤਮਈ ਤੇ ਲੋਕਤੰਤਰਿਕ ਤਰੀਕੇ ਨਾਲ ਸ਼ੰਘਰਸ਼ ਕਰ ਰਹੇ ਸਨ। ਉਨਾਂ ਕਿਹਾ ਕਿ ਹੰਕਾਰ ’ਚ ਡੁੱਬੀ ਮਾਨ ਸਰਕਾਰ ਇਹ ਭੁੱਲ ਚੁੱਕੀ ਹੈ ਕਿ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕੀ ਹਨ। ਉਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ’ਚ ਪੰਜਾਬ ਵਾਸੀ ਭਾਜਪਾ ਨੂੰ ਜਿਤਾਉਣ ਲਈ ਤਿਆਰ ਬਰ ਤਿਆਰ ਹਨ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਰ ਕੈਂਪ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਪ੍ਰਦਰਸ਼ਨੀ ਲਾਈ
Next articleਸਿਵਲ ਹਸਪਤਾਲ ਅੱਪਰਾ ਵਲੋਂ ਜੱਜਾ ਖੁਰਦ ਵਿਖੇ ਜਾਗਰੂਕਤਾ ਕੈਂਪ ਆਯੋਜਿਤ