HOME ਸਵ ਬੱਚੀ ਰਾਧਿਕਾ ਜਿੰਦਲ ਨਮਿੱਤ ਸ੍ਰੀ ਗਰੁੜ ਪੁਰਾਨ ਜੀ ਦੇ ਭੋਗ ਅਤੇ...

ਸਵ ਬੱਚੀ ਰਾਧਿਕਾ ਜਿੰਦਲ ਨਮਿੱਤ ਸ੍ਰੀ ਗਰੁੜ ਪੁਰਾਨ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ

1
ਜਿੰਦਲ ਪਰਿਵਾਰ ਨੇ ਬੱਚੀ ਦੀ ਪੜਾਈ ਅਤੇ ਇਲਾਜ ਲਈ ਪੂਰੇ ਯਤਨ ਕੀਤੇ.ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋ
   ਮਹਿਲ ਕਲਾਂ  (ਸਮਾਜ ਵੀਕਲੀ)   ਗੁਰਭਿੰਦਰ ਸਿੰਘ ਗੁਰੀ:- ਸਥਾਨਕ ਕਸਬਾ ਮਹਿਲ ਕਲਾਂ ਦੇ ਕਾਰੋਬਾਰੀ ਜਿੰਦਲ ਪਰਿਵਾਰ ਨੂੰ ਪਿਛਲੇ ਦਿਨੀ ਵਿਛੋੜਾ ਦੇ ਗਈ ਸਵ ਰਾਧਿਕਾ ਜਿੰਦਲ ਨਮਿੱਤ ਸ੍ਰੀ ਗਰੁੜ ਪੁਰਾਨ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਪੰਡਤ ਸ੍ਰੀ ਵੱਲੋਂ ਸ੍ਰੀ ਗਰੁੜ ਪੁਰਾਣ ਦੇ ਭੋਗ ਅਤੇ ਰਾਧਿਕਾ ਜਿੰਦਲ ਦੀ ਆਤਮਿਕ ਸਾਂਤੀ ਲਈ ਜਾਪ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁੰਮੇਇੰਦੇ, ਸਰਪੰਚ ਪੰਚ ਅਤੇ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਵੱਲੋਂ ਬੱਚੀ ਰਾਧਿਕਾ ਜਿੰਦਲ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਮਾਜ ਸੇਵੀ ਭਾਨਾ ਸਿੱਧੂ, ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਕਿ ਜਿੰਦਲ ਪਰਿਵਾਰ ਨੇ ਬੱਚੀ ਦੀ ਪੜਾਈ ਅਤੇ ਇਲਾਜ ਲਈ ਪੂਰੇ ਯਤਨ ਕੀਤੇ। ਦੇਸ ਦੇ ਮਹਿੰਗੇ ਤੋ ਮਹਿੰਗੇ ਹਸਪਤਾਲਾਂ ਵਿੱਚ ਇਲਾਜ ਕਰਵਾਇਆ,ਪਰ ਪ੍ਰਾਮਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ। ਉਹਨਾਂ ਕਿਹਾ ਕਿ ਜਿੰਦਲ ਪਰਿਵਾਰ ਵੱਲੋਂ ਬਾਬੂ ਵਜੀਰ ਚੰਦ ਵਜੀਦਕੇ ਅਤੇ ਮਾਤਾ ਸੀਲਾ ਦੇਵੀ ਦੇ ਪਿੰਡ ਵਜੀਦਕੇ ਖੁਰਦ ਕਾਰਜਕਾਲ ਦੌਰਾਨ ਅਹਿਮ ਕਾਰਜ ਕੀਤੇ। ਉਹਨਾ਼ ਦੇ ਨਕਸੇ ਕਦਮ ਤੇ ਚੱਲਦੇ ਹੋਏ ਜਿੰਦਲ ਪਰਿਵਾਰ ਦੇ ਤਿੰਨੋ ਭਰਾ ਏਕੇ ਨਾਲ ਸਮਾਜ ਸੇਵਾ ਦਾ ਕਾਰਜਾਂ ਲਈ ਅਹਿਮ ਸੇਵਾ ਨਿਭਾਉਦੇ ਆ ਰਹੇ ਹਨ। ਇਸ ਮੌਕੇ ਰਾਧਿਕਾ ਜਿੰਦਲ ਦੇ ਦਾਦੀ ਜੀ ਸੀਲਾ ਦੇਵੀ, ਪਿਤਾ ਰਜਿੰਦਰ ਕੁਮਾਰ ਜਿੰਦਲ, ਤਾਇਆ ਸਤਿੰਦਰ ਕੁਮਾਰ ਜਿੰਦਲ ਅਤੇ ਹਰਵਿੰਦਰ ਕੁਮਾਰ ਜਿੰਦਲ,ਭਰਾ ਅਸੋਕ ਅਗਰਵਾਲ ਅਤੇ ਨਰੇਸ ਭਾਰਤ ਨੇ ਰਾਧਿਕਾ ਜਿੰਦਲ ਦੇ ਸਰਧਾਜਲੀ ਸਮਾਗਮ ਵਿੱਚ ਪੁੱਜੀਆਂ ਸਮੂਹ ਸਖਸੀਆਤਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ,ਮਾਰਕੀਟ ਕਮੇਟੀ ਦੇ ਚੇਅਰਮੈਨ ਸਰਪੰਚ ਸੁਖਵਿੰਦਰ ਦਾਸ ਕੁਰੜ, ਪਿਆਰਾ ਸਿੰਘ ਮਾਹਮਦਪੁਰ, ਗੁਰਮੇਲ ਸਿੰਘ ਮੌੜ੍, ਚੇਆਰਮੈਨ ਸਰਬਜੀਤ ਕੌਰ ਖੁੱਡੀ, ਰਿੰਕਾ ਕੁਤਬਾ ਬਾਹਮਣੀਆ, ਲਾਡੀ ਸਰਪੰਚ ਝਲੂਰ, ਜਸਮੇਲ ਸਿੰਘ ਡੇਅਰੀਵਾਲਾ, ਡੀਐਸਪੀ ਬਲਜੀਤ ਸਿੰਘ , ਐਡਵੋਕੇਟ ਬਲਦੇਵ ਸਿੰਘ ਪੇਧਨੀ, ਬਨੀ ਖਹਿਰਾ, ਸਰਪੰਚ ਹਰਪਾਲ ਸਿੰਘ ਮਹਿਲ ਖੁਰਦ, ਗਗਨ ਸਰਾਂ ਕੁਰੜ, ਆੜਤੀਆ ਸਰਬਜੀਤ ਸਿੰਘ ਸਰਭੀ, ਜਿਲਾ ਪ੍ਰਧਾਨ ਸੁਖਜੀਤ ਕੌਰ ਸੁੱਖੀ, ਜਸਵਿੰਦਰ ਸਿੰਘ ਮਾਗਟ ਹਮੀਦੀ, ਡਾ ਪ੍ਰਵੀਨ ਸਿੰਗਲਾ, ਸੁਸੀਲ ਕੁਮਾਰ ਗੋਇਲ, ਸੁਖਵਿੰਦਰ ਸਿੰਘ ਨਿਹਾਲੂਵਾਲ, ਬਲਦੇਵ ਸਿੰਘ ਗਾਗੇਵਾਲ, ਸੋਮਨਾਥ ਸਰਮਾ, ਕਾਤਾ ਕੁਠਾਲਾ, ਹਰਜੀਤ ਸਿੰਘ ਖਿਆਲੀ, ਬਾਬਾ ਸੇਰ ਸਿੰਘ ਖਾਲਸਾ, ਕੰਨਗੋ ਉਜਾਗਰ ਸਿੰਘ ਛਾਪਾ, ਪ੍ਰੇਮਜੀਤ ਸਿੰਘ ਮੂੰਮ, ਮਾ ਹਰਮਨਜੀਤ ਸਿੰਘ ਕੁਤਬਾ, ਡਾ ਪਰਮਿੰਦਰ ਸਿੰਘ ਹਮੀਦੀ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਰਾਜਵਿੰਦਰ ਕੌਰ ਬਰਾੜ ਆਂਡਲੂ ਨੇ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਹਾਜ਼ਰੀ ਵਿੱਚ ਆਪਣੇ ਨਾਮਜ਼ਦਗੀ ਪੱਤਰ ਭਰੇ
Next articleਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ 2025 – ਮੁੰਡਿਆਂ ਵਿੱਚ ਜਰਖੜ ਅਕੈਡਮੀ , ਕੁੜੀਆਂ ਵਿੱਚ ਅਮਰਗੜ੍ਹ ਬਣੇ ਚੈਂਪੀਅਨ