ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਜੋ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ. ਲੁਧਿਆਣਾ ਵਿਖੇ ਧੂਮ-ਧੜੱਕੇ ਨਾਲ ਸਮਾਪਤ ਹੋਈ। ਮੁੰਡਿਆਂ ਦੇ ਵਰਗ ਵਿੱਚ ਜਰਖੜ ਹਾਕੀ ਅਕੈਡਮੀ, ਕੁੜੀਆਂ ਦੇ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਨੇ ਖਿਤਾਬੀ ਜਿੱਤਾਂ ਹਾਸਲ ਕੀਤੀਆਂ। ਮੁੰਡਿਆਂ ਦੇ ਅੰਡਰ 17 ਸਾਲ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ ਕਰੜੇ ਸੰਘਰਸ਼ ਬਾਅਦ 2-1 ਗੋਲਾਂ ਨਾਲ ਹਰਾ ਕੇ ਚੈਂਪੀਅਨ ਜਿੱਤ ਹਾਸਿਲ ਕੀਤੀ। ਕੁੜੀਆਂ ਦੇ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਅਮਰਗੜ੍ਹ ਨੇ ਮੁੰਡੀਆਂ ਕਲਾਂ ਹਾਕੀ ਸੈਂਟਰ ਨੂੰ 3-0 ਗੋਲਾਂ ਨਾਲ ਹਰਾਇਆ। ਅੰਡਰ 19 ਸਾਲ ਵਰਗ ਵਿੱਚ ਵੀ ਜਰਖੜ ਹਾਕੀ ਅਕੈਡਮੀ ਨੇ ਮਾਲਵਾ ਹਾਕੀ ਅਕੈਡਮੀ ਨੂੰ 1-1 ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਆਊਟ ਵਿੱਚ 3-2 ਗੋਲਾਂ ਨਾਲ ਹਰਾਇਆ। ਜਰਖੜ ਹਾਕੀ ਅਕੈਡਮੀ ਦੇ ਜੋਬਨਦੀਪ ਸਿੰਘ, ਤੇਹਿੰਗ ਅਕੈਡਮੀ ਦੇ ਨਿਖਿਲ ਮਹਿਮੀ, ਮੁੰਡੀਆਂ ਸੈਂਟਰ ਦੀ ਰਾਧਾ ਕੁਮਾਰੀ, ਰਜ਼ਨੀ, ਅਮਰਗੜ੍ਹ ਅਕੈਡਮੀ ਦੀ ਨਵਜੋਤ ਕੌਰ ਨੂੰ ਸਰਵੋਤਮ ਖ਼ਿਡਾਰੀ ਚੁਣੇ ਜਾਣ ਤੇ 1-1 ਸਾਈਕਲ ਦੇ ਕੇ ਸਨਮਾਨਤ ਕੀਤਾ ਜਦਕਿ ਮਾਨਵਦੀਪ ਸਿੰਘ ਜਰਖੜ 9 ਗੋਲ ਕਰਕੇ ਟੂਰਨਾਮੈਂਟ ਦਾ ਟਾਪ ਸਕੋਰਰ ਬਣਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਪੰਜਾਬ ਇੰਡਸਟਰੀ ਨੇ ਕੀਤੀ । ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਸਤਬੀਰ ਸਿੰਘ ਗੋਸਲ , ਜੁਆਇੰਟ ਡਾਇਰੈਕਟਰ ਕਮਲਜੀਤ ਸਿੰਘ ਸੂਰੀ ਅਤੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਡਾ: ਨਿਰਮਲ ਸਿੰਘ ਜੌੜਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ । ਇਸ ਤੋਂ ਇਲਾਵਾ ਦੁਪਹਿਰ ਦੇ ਸੈਸ਼ਨ ਵਿੱਚ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸਨ ਅਤੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਭਾਰਤ ਭੂਸਨ ਸਾਬਕਾ ਕੈਬਨਿਟ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਵਾਸਤੇ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਮੌਕੇ ਦਰੋਣਾਚਾਰੀਆ ਕੋਚ ਬਲਦੇਵ ਸਿੰਘ ਅਤੇ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮਾਸਟਰਜ਼ ਹਾਕੀ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਆਏ ਖਿਡਾਰੀ ਰਵਿੰਦਰ ਸਿੰਘ ਕਾਲਾ ਘਵੱਦੀ, ਬਲਜੀਤ ਕੌਰ ਜਲਾਲਦੀਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੇਵਿੰਦਰ ਸਿੰਘ ਕਾਲਾ ਘੁੰਮਣ, ਰਛਪਾਲ ਸਿੰਘ ਨਾਗੀ, ਰਵਿੰਦਰ ਸਿੰਘ ਰਾਏ ਯੂ.ਕੇ, ਕੁਲਵਿੰਦਰ ਸਿੰਘ ਬੱਬੂ ਮੱਲ੍ਹੀ, ਅਰੁਣ ਸ਼ਰਮਾ ਆਮ ਆਦਮੀ ਪਾਰਟੀ, ਬਲਵਿੰਦਰ ਸਿੰਘ ਅੜੈਚਾ, ਤਰਲੋਚਨ ਸਿੰਘ ਧਮੋਟ, ਡਾ: ਵਿਸ਼ਵਜੀਤ ਸਿੰਘ ਹੰਸ, ਅਜੀਤ ਸਿੰਘ ਗੋਲੂ, ਹਰਮਿੰਦਰ ਸਿੰਘ ਅਰੋੜਾ, ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਟ ਸਿਹਤ ਵਿਭਾਗ, ਮਹਿੰਦਰ ਸਿੰਘ ਗਿੱਲ, ਉੱਤਮ ਦੇਵ ਸਿੰਘ ਗੋਲਡੀ, ਭੁਪਿੰਦਰ ਸਿੰਘ ਭੋਲਾ ਹੈਬੋਵਾਲ, ਅਜੀਤ ਸਿੰਘ ਲਾਦੀਆ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਤਜਿੰਦਰ ਸਿੰਘ ਲਾਡੀ ਡਾਇਰੈਕਟਰ ਟੂਰਨਾਮੈਂਟ, ਗੁਰਸਤਿੰਦਰ ਸਿੰਘ ਪ੍ਰਗਟ, ਜੀਵਨ ਸਿੰਘ ਗਿੱਲ, ਦਲਬੀਰ ਸਿੰਘ ਜਰਖੜ, ਕੁਲਵਿੰਦਰ ਸਿੰਘ ਰਾਜਨ ਆਦਿ ਖੇਡ ਜਗਤ ਦੀਆਂ ਹੋਰ ਉੱਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਫਾਈਨਲ ਸਮਾਰੋਹ ਤੇ ਡਰੈਗਨ ਭੰਗੜਾ ਅਕੈਡਮੀ ਵੱਲੋਂ ਸੱਭਿਆਚਾਰ ਗੀਤਾਂ ਤੇ ਬਕਮਾਲ ਕੋਰੀਉਗਰਾਫੀ ਕੀਤੀ ਗਈ । ਸੰਸਥਾ ਦੇ ਪ੍ਰਧਾਨ ਅਮਰੀਕ ਮਿਨਹਾਸ ਅਤੇ ਸਕੱਤਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਗਲੇ ਵਰ੍ਹੇ ਇਸ ਹਾਕੀ ਚੈਂਪੀਅਨਸ਼ਿਪ ਨੂੰ ਕੌਮੀ ਪੱਧਰ ਤੇ ਕਰਵਾਉਣ ਦਾ ਐਲਾਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



