ਸਵ: ਭਗਵੰਤ ਸਿੰਘ ਗਰੇਵਾਲ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ

ਪਰਦੀਪ ਗਰੇਵਾਲ ਆਪਣੇ ਜਨਮ-ਦਿਨ ਤੇ ਦਾਦੇ ਦੀ ਯਾਦ ਵਿੱਚ ਖੂਨਦਾਨ ਕਰਕੇ ਪ੍ਰੇਰਣਾ ਸਰੋਤ ਬਣੇ – ਕਾਮਿਲ, ਸੰਧੂ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪਿੰਡ ਬੁਰਜ ਹਰੀ ਸਿੰਘ ਵਾਲਾ ਵਿਖੇ ਸਵ: ਭਗਵੰਤ ਸਿੰਘ ਗਰੇਵਾਲ ਜੀ ਦੀ ਯਾਦ ਵਿੱਚ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 800ਵਾਂ ਮਹਾਨ ਖੂਨਦਾਨ ਕੈਂਪ ਪਰਦੀਪ ਸਿੰਘ ਗਰੇਵਾਲ ਪਰਿਵਾਰ, ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ ਅਤੇ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਕਾਮਿਲ ਅਮਰ ਸਿੰਘ ਹਲਕਾ ਇੰਚਾਰਜ ਅਤੇ ਲੱਕੀ ਸੰਧੂ ਜਰਨਲ ਸਕੱਤਰ ਯੂਥ ਕਾਂਗਰਸ ਪੰਜਾਬ ਨੇ ਸਾਂਝੇ ਤੌਰ ਤੇ ਕਰਦਿਆਂ ਕਿਹਾ ਕਿ ਖੂਨ ਦਾਨ ਰਾਹੀਂ ਕਈ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਖੂਨਦਾਨ ਕਰਨ ਵਾਲੇ ਦਾਨੀਆਂ ਦੇ ਸਰੀਰ ਦੀ ਜਾਂਚ ਮੁਫਤ ਹੋ ਜਾਂਦੀ ਹੈ ਅਤੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ।  ਵੱਡੀਆਂ ਬੀਮਾਰੀਆਂ ਤੋਂ ਬਚਣ ਲਈ ਹਰ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਕਾਮਿਲ ਅਮਰ ਸਿੰਘ ਤੇ ਲੱਕੀ ਸੰਧੂ ਨੇ ਪਰਦੀਪ ਸਿੰਘ ਗਰੇਵਾਲ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਆਪਣੇ ਜਨਮ- ਦਿਨ ਤੇ ਦਾਦੇ ਸਵ: ਭਗਵੰਤ ਸਿੰਘ ਗਰੇਵਾਲ ਦੀ ਯਾਦ ਖੂਨਦਾਨ ਕਰਕੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇ। ਇਸ ਸਮੇਂ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਕੌਰ, ਪੰਚ ਸੁਖਦੀਪ ਸਿੰਘ ਗਰੇਵਾਲ, ਪਾਲੀ ਪੁੜੈਣ, ਨਿਸ਼ਾਨ ਸਿੰਘ ਗਰੇਵਾਲ, ਨਰਵੀਰ ਸਿੰਘ ਰੰਮੀ, ਕੰਵਲਜੀਤ ਸਿੰਘ ਲਾਲੀ, ਦਵਿੰਦਰ ਸਿੰਘ ਬਿੰਦੂ, ਗੁਰਸੇਵਕ ਸਿੰਘ ਟੀਟੂ, ਲਖਵਿੰਦਰ ਸਿੰਘ ਨਿੱਕਾ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਦਿਓਲ, ਬਲਰਾਜ ਮਹੇ, ਅਕਾਸ਼ਦੀਪ ਸਿੰਘ ਗਰੇਵਾਲ, ਰਵੀ ਸਰਪੰਚ, ਵਿਕੀ, ਮਨੀ, ਬਨੀ ਖੈਰਾ, ਕਾਕਾ ਗਰੇਵਾਲ, ਅਵਤਾਰ ਸਿੰਘ ਗਿੱਲ, ਭੁਪਿੰਦਰ ਕੌਰ ਹਰਨੇਕ ਸਿੰਘ ਅਲਖ, ਲੰਬਰਦਾਰ ਜਸਵਿੰਦਰ ਸਿੰਘ, ਲੰਬਰਦਾਰ ਕਮਲਜੀਤ ਸਿੰਘ, ਲੰਬਰਦਾਰ ਬਲਜਿੰਦਰ ਸਿੰਘ, ਸਾਬਕਾ ਪੰਚ ਦਲਜੀਤ ਸਿੰਘ, ਬਲਜੀਤ ਸਿੰਘ ਗਰੇਵਾਲ, ਪੰਚ ਮਹਿੰਦਰ ਸਿੰਘ, ਮੁਖਤਿਆਰ ਸਿੰਘ,ਸੁਖਦੀਪ ਸਿੰਘ, ਕੈਪਟਨ ਰਣਜੀਤ ਸਿੰਘ, ਦੁੱਲਾ ਗਰੇਵਾਲ, ਰਤਨ ਸਿੰਘ, ਮਾਸਟਰ ਬਹਾਦਰ ਸਿੰਘ,‌ ਮਾਸਟਰ ਸਾਧੂ ਸਿੰਘ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਫਰੀਦ ਕਾਲਜ ਆਫ਼ ਫਾਰਮੇਸੀ ਵਿਖੇ ਐਨ.ਐਸ.ਐਸ. ਕੈਂਪ ਲਗਾਇਆ ਗਿਆ
Next articleਝਾਰਖੰਡ ਦੇ ਬੋਕਾਰੋ ‘ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, ਮੁਕਾਬਲੇ ‘ਚ 6 ਨਕਸਲੀ ਹਲਾਕ; ਭਾਰੀ ਮਾਤਰਾ ‘ਚ ਹਥਿਆਰ ਬਰਾਮਦ