ਕਾਮਰੇਡ ਮੇਜਰ ਸਿੰਘ ਦੀ ਮਾਤਾ ਜੀਤੋ ਜੀ ਦੀ ਅੰਤਿਮ ਅਰਦਾਸ ਖੁਰਲਾ ਪੁਰ ਵਿਖੇ ਹੋਈ

ਲਾਡੀ ਸ਼ੇਰੋਵਾਲੀਆ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ): ਕਾਮਰੇਡ ਮੇਜਰ ਸਿੰਘ ਖੁਰਲਾਪੁਰ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮਾਤਾ ਸ਼੍ਰੀਮਤੀ ਜੀਤੋ ਪਤਨੀ ਦਰਸ਼ਨ ਲਾਲ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ, ਉਹ 100 ਵਰ੍ਹਿਆ ਦੇ ਸਨ। ਉਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਉਪਰੰਤ ਭਾਈ ਬੇਅੰਤ ਸਿੰਘ ਕਲੇਰਾਂ ਵਾਲਿਆ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ, ਉਪਰੰਤ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ, ਕਾਮਰੇਡ ਕੁਲਵੰਤ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਸੀ.ਪੀ.ਆਈ. ਦੇ ਆਗੂ ਕਾ. ਚਰਨਜੀਤ ਸਿੰਘ ਥੰਮੂਵਾਲ, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜਿਲ੍ਹਾਂ ਪ੍ਰਧਾਨ ਭਜਨ ਲਾਲ ਚੋਪੜਾ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਸਵੰਤ ਸਿੰਘ ਲੋਹਗੜ੍ਹ, ਹੈੱਡ ਮਾਸਟਰ ਰਾਕੇਸ਼ ਕੁਮਾਰ ਮਹਿਸਮਪੁਰ, ਸਤਨਾਮ ਸਿੰਘ ਲੋਹਗੜ੍ਹ ਸਰਕਲ ਪ੍ਰਧਾਨ ‘ਆਪ’ ਮਹਿਤਪੁਰ ਆਦਿ ਨੇ ਮਾਤਾ ਜੀਤੋ ਨੂੰ ਸ਼ਰਧਾਂਜ਼ਲੀ ਭੇਟ ਕਰਦਿਆ ਕਿਹਾ ਕਿ ਮਾਤਾ ਜੀ ਨੇ ਆਪਣੇ ਬੱਚਿਆ ਨੂੰ ਚੰਗੀ ਸਿੱਖਿਆ ਦਿੱਤੀ ਤੇ ਜਿਥੇ ਉਨਾਂ ਨੇ ਲੋਕਾਂ ਦੇ ਹੱਕ ਲੈਣ ਲਈ ਸੰਘਰਸ਼ ਲੜਿਆ, ਉਥੇ ਹੀ ਅੱਜ ਉਨਾਂ ਦੇ ਬੱਚੇ ਵੀ ਲੋਕ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਅੰਤ ਵਿੱਚ ਕਾ. ਮੇਜਰ ਸਿੰਘ ਖੁਰਲਾਪੁਰ ਨੇ ਪਰਿਵਾਰ ਵੱਲੋਂ ਸਾਰਿਆ ਦਾ ਧੰਨਵਾਦ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਨਰਿੰਦਰ ਮੋਹਨ ਪ੍ਰਧਾਨ ਕੋ-ਅਪ੍ਰੇਟਿਵ ਸੁਸਾਇਟੀ ਪੰਜਾਬ, ਤਰਸੇਮ ਸਿੰਘ ਬਾਲੋਕੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਮਹਿਤਪੁਰ, ਐਡਵੋਕੇਟ ਬਲਦੇਵ ਸਿੰਘ ਸੋਹਲ, ਕੇਵਲ ਸਿੰਘ ਸਾਬਕਾ ਸਰਪੰਚ ਖੈਹਿਰਾ ਮੁਸਤਰਕਾ, ਭਾਈ ਲਖਵੀਰ ਸਿੰਘ ਗੋਬਿੰਦਪੁਰ ਆਗੂ ਬੀ.ਕੇ.ਯੂ., ਸੰਤੋਸ਼ ਸਿੰਘ ਬਿਲਗਾ ਜਿਲ੍ਹਾਂ ਸਕੱਤਰ ਜਮਹੂਰੀ ਕਿਸਾਨ ਸਭਾ, ਕਾ. ਲਾਲ ਚੰਦ ਫਾਜਲਵਾਲ, ਦਵਿੰਦਰ ਸਿੰਘ ਰਹੇਲੂ ਸੂਬਾ ਪ੍ਰਧਾਨ ਕਸ਼ਯਪ ਰਾਜਪੂਤ ਸਭਾ ਪੰਜਾਬ ਆਦਿ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਲੋਕ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਵਿੱਚ ਅਕਸਰ ਗ਼ਲਤ ਲਿਖੇ ਜਾਣ ਵਾਲ਼ੇ ਕੁਝ ਸ਼ਬਦ
Next articleਸ਼ੁਭ ਸਵੇਰ ਦੋਸਤੋ,