HOME ਲਾਰਡ ਬੁੱਧਾ ਟਰੱਸਟ ਦਾ ਇਸਤਰੀ ਵਿੰਗ ਬਣਾਇਆ ਜਾਵੇਗਾ : ਪ੍ਰੋ. ਮੰਮਨ

ਲਾਰਡ ਬੁੱਧਾ ਟਰੱਸਟ ਦਾ ਇਸਤਰੀ ਵਿੰਗ ਬਣਾਇਆ ਜਾਵੇਗਾ : ਪ੍ਰੋ. ਮੰਮਨ

8

— ਜਲਦੀ ਬੁਲਾਈ ਜਾਵੇਗੀ ਮੀਟਿੰਗ —

ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ ) ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਆਪਣੀ ਸਥਾਪਨਾ ਤੋਂ ਲੈ ਕੇ ਲਗਾਤਾਰ ਇਸਤਰੀਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਸੰਪਨ ਬਨਾਉਣ ਲਈ ਯਤਨਸ਼ੀਲ ਰਿਹਾ ਹੈ। ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਨਾ, ਕੰਨਿਆ ਲੋਹੜੀ ਮੇਲੇ ਆਯੋਜਿਤ ਕਰਨਾ ਅਤੇ ਮੁਫਤ ਕਟਾਈ ਸਿਲਾਈ ਸੈਂਟਰ ਖੋਲ੍ਹੇ ਜਾਂਦੇ ਹਨ। ਅਜਿਹੇ ਕਾਰਜਾਂ ਵਿੱਚ ਟਰੱਸਟ ਦੀਆਂ ਇਸਤਰੀ ਮੈਂਬਰਾਂ ਵੱਲੋਂ ਮਹੱਤਵ ਪੂਰਨ ਭੂਮਿਕਾ ਨਿਭਾਈ ਜਾਂਦੀ ਹੈ। ਅਜਿਹੇ ਹੀ ਉਪਰਾਲਿਆਂ ਦੀ ਲੜੀ ਜਲਦੀ ਹੀ ਟਰੱਸਟ ਦੀ ਫਰੀਦਕੋਟ ਇਕਾਈ ਵੱਲੋਂ ਸ਼ੁਰੂ ਕੀਤੀ ਜਾਵੇਗੀ। ਇਸ ਮੰਤਵ ਲਈ ਫਰੀਦਕੋਟ ਇਕਾਈ ਵੱਲੋਂ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਇਸਤਰੀ ਵਿੰਗ ਦਾ ਗਠਨ ਕੀਤਾ ਜਾਵੇਗਾ। ਇਸਤਰੀ ਵਿੰਗ ਵਿੱਚ ਸੂਝਵਾਨ ਅਤੇ ਸਮਾਜ ਵਿੱਚ ਵਧੀਆ ਦਿੱਖ ਰੱਖਣ ਵਾਲੀਆਂ ਔਰਤਾਂ ਹੀ ਸ਼ਾਮਲ ਕੀਤੀਆਂ ਜਾਣਗੀਆਂ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਜਿਲ੍ਹਾ ਜਨਰਲ ਸਕੱਤਰ, ਉੱਘੇ ਸਿੱਖਿਆ ਸ਼ਾਸਤਰੀ ਸੇਵਾ ਮੁਕਤ ਪ੍ਰੋਫੈਸਰ ਮਲਕੀਤ ਸਿੰਘ ਮੰਮਨ ਨੇ ਪ੍ਰੈਸ ਨਾਲ ਸਾਂਝੀ ਕੀਤੀ ਹੈ। ਪ੍ਰੋ. ਮੰਮਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸਤਰੀ ਵਿੰਗ ਦਾ ਗਠਨ ਕਰਨ ਲਈ ਜਲਦੀ ਹੀ ਟਰੱਸਟ ਦੀ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇਗੀ। ਇਸ ਤੋਂ ਇਲਾਵਾ ਇਸਤਰੀ ਭਲਾਈ ਦੇ ਕਾਰਜਾਂ ਲਈ ਸਹਿਯੋਗੀ ਸੱਜਣਾਂ ਨਾਲ ਵੀ ਗੱਲ ਬਾਤ ਕੀਤੀ ਜਾਵੇਗੀ। ਪ੍ਰੋ. ਮੰਮਨ ਨੇ ਅੱਗੇ ਇਹ ਵੀ ਕਿਹਾ ਹੈ ਕਿ ਲਾਰਡ ਬੁੱਧਾ ਟਰੱਸਟ ਦੀ ਫਰੀਦਕੋਟ ਇਕਾਈ ਆਪਣੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਅਧੀਨ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly   
Previous articleਐਨ.ਆਰ.ਆਈ ਯੂਨੀਅਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 117 ਸੀਟਾਂ ’ਤੇ ਲੜੇਗੀ ਚੋਣ
Next articleਮੋਬਾਇਲ ਦੀ ਜ਼ਿਆਦਾ ਵਰਤੋਂ ਗੰਭੀਰ ਖਤਰੇ ਦੀ ਘੰਟੀ : ਸ੍ਰੀ ਕ੍ਰਿਸ਼ਨ ਆਰ.ਏ.