— ਉਚਿਤ ਵਰਤੋਂ ਹੀ ਕੀਤੀ ਜਾਵੇ —
ਫ਼ਰੀਦਕੋਟ (ਸਮਾਜ ਵੀਕਲੀ) (ਸ਼ਿਵਨਾਥ ) ਅਜੋਕੇ ਸਮੇਂ ਵਿੱਚ ਸਾਇੰਸ ਅਤੇ ਤਕਨਾਲੋਜੀ ਵੱਲੋਂ ਕੀਤੀ ਗਈ ਤਰੱਕੀ ਆਪਣੇ ਸਿਖਰਾਂ ’ਤੇ ਹੈ। ਇਸੇ ਤਰੱਕੀ ਕਾਰਨ ਸੋਸ਼ਲ ਮੀਡੀਆ ਦੀ ਅਥਾਹ ਵਰਤੋਂ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਵਿੱਚ ਮੋਬਾਇਲ ਅਤੇ ਕੰਪਿਊਟਰ ਦਾ ਸਭ ਤੋਂ ਅਹਿਮ ਸਥਾਨ ਹੈ। ਛੋਟੇ ਬੱਚਿਆਂ ਤੋਂ ਲੈ ਕੇ ਵੱਡ ਵਡੇਰੀ ਉਮਰ ਦੇ ਵਿਅਕਤੀਆਂ ਵੱਲੋਂ ਮੋਬਾਇਲ ਦੀ ਧੜਾ ਧੜ ਵਰਤੋਂ ਕੀਤੀ ਜਾਂਦੀ ਹੈ। ਆਪਣੇ ਆਸੇ ਪਾਸੇ ਕਿਧਰੇ ਵੀ ਨਜ਼ਰ ਮਾਰੀ ਜਾਵੇ 95-96 ਪ੍ਰਤੀਸ਼ਤ ਵਿਅਕਤੀ ਮੋਬਾਇਲ ਦੀ ਵਰਤੋਂ ਕਰਦੇ ਨਜ਼ਰ ਆਉਣਗੇ। ਐਨਾ ਹੀ ਨਹੀਂ ਵਾਹਨ ਚਲਾਉਂਦੇ ਸਮੇਂ ਵੀ ਬਹੁਤ ਸਾਰੇ ਚਾਲਕ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ, ਗੰਭੀਰ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ। ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਨ ਵਾਲੇ ਚਾਲਕ ਆਪਣੇ ਅਤੇ ਦੂਸਰਿਆਂ ਲਈ ਹਾਦਸਿਆਂ ਦਾ ਕਾਰਨ ਬਣਦੇ ਹਨ। ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲਾ ਵਿਅਕਤੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਕੇ ਸੜਿਆ ਬੁਝਿਆ ਅਤੇ ਚਿੜਚਿੜਾ ਰਹਿੰਦਾ ਹੈ। ਚੌਵੀ ਘੰਟੇ ਖਿਝਿਆ ਰਹਿੰਦਾ ਹੈ। ਮੋਬਾਇਲ ਦੀ ਜ਼ਿਅਦਾ ਅਤੇ ਬੇਲੋੜੀ ਵਰਤੋਂ ਕਰਨ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ, ਐਨਾ ਹੀ ਨਹੀਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨ ਪੈਂਦਾ ਹੈ। ਅੱਖਾਂ ਦੀ ਨਜ਼ਰ ਘਟਨੀ ਜਾਂ ਗਰਦਨ ਝੁਕਾ ਕੇ ਮੋਬਾਇਲ ਦੀ ਵਰਤੋਂ ਕਰਨ ਨਾਲ ਸਰਵਾਇਕਲ ਅਤੇ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਐਨਾ ਹੀ ਨਹੀਂ ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲਾ ਵਿਅਕਤੀ ਰਿਸ਼ਤਿਆਂ ਦੀ ਭੀੜ ਵਿੱਚ ਵੀ ਇਕੱਲਾ ਹੀ ਰਹਿ ਜਾਂਦਾ ਹੈ। ਉਸ ਨੂੰ ਮੋਬਾਇਲ ਤੋਂ ਬਿਨ੍ਹਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਸੇਵਾ ਮੁਕਤ ਅਧਿਕਾਰੀ ਅਤੇ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਮੁੱਖ ਸਲਾਹਕਾਰ ਸ੍ਰੀ ਕ੍ਰਿਸ਼ਨ ਆਰ.ਏ. ਨੇ ਸਮਾਜ ਵਿੱਚ ਮੋਬਾਇਲ ਦੀ ਦਿਨੋਂ ਦਿਨ ਵੱਧ ਰਹੀ ਪ੍ਰਵਿਰਤੀ ਨੂੰ ਗੰਭੀਰ ਖਤਰੇ ਦੀ ਨਿਸ਼ਾਨੀ ਦੱਸਿਆ ਹੈ। ਉਨ੍ਹਾਂ ਨੇ ਅੱਜ ਇਥੇ ਕਿਹਾ ਕਿ ਜੇ ਇਕ ਪ੍ਰਵਿਰਤੀ ਨੂੰ ਸਮੇਂ-ਸਿਰ ਨਾ ਰੋਕਿਆ ਗਿਆ ਤਾਂ ਸਮੁੱਚੇ ਸਮਾਜ ਲਈ ਘਾਤਕ ਸਿੱਧ ਹੋਵੇਗੀ। ਸ੍ਰੀ ਕ੍ਰਿਸ਼ਨ ਆਰ.ਏ. ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਦੀ ਭੈੜੀ ਅਲਾਮਤ ਤੋਂ ਬਚਾਉਣ। ਅਜਿਹਾ ਕਰਕੇ ਹੀ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



