HOME ਸੰਗੀਤਕ ਧੁੰਨਾਂ ਦੇ ਸ਼ਾਹ ਅਸਵਾਰ ਜਨਾਬ ਚਰਨਜੀਤ ਆਹੂਜਾ ਦੇ ਦੇਹਾਂਤ ਤੇ ਗੋਲਡਨ...

ਸੰਗੀਤਕ ਧੁੰਨਾਂ ਦੇ ਸ਼ਾਹ ਅਸਵਾਰ ਜਨਾਬ ਚਰਨਜੀਤ ਆਹੂਜਾ ਦੇ ਦੇਹਾਂਤ ਤੇ ਗੋਲਡਨ ਵਿਰਸਾ ਯੂ ਕੇ ਵੱਲੋਂ ਦੁੱਖ ਦਾ ਪ੍ਰਗਟਾਵਾ

1
ਚਰਨਜੀਤ ਆਹੂਜਾ
 ਕਪੂਰਥਲਾ,   (ਸਮਾਜ ਵੀਕਲੀ)   (ਕੌੜਾ)– ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਦਾ ਦੇਹਾਂਤ ਹੋ ਗਿਆ।ਉਹਨਾਂ ਨੇ ਆਖਰੀ ਸਾਹ ਮੋਹਾਲੀ ਵਿਖੇ ਆਪਣੇ ਘਰ ਵਿੱਚ ਲਏ। ਉਹ ਪਿਛਲੇ ਕੁਝ ਸਾਲਾਂ ਤੋਂ  ਬੀਮਾਰ ਚਲ ਰਹੇ ਸਨ।ਜਿਸ ਦਾ  ਇਲਾਜ ਪੀਜੀਆਈ ਤੋਂ ਚੱਲ ਰਿਹਾ ਸੀ। ਉਹ ਆਪਣੇ ਪਿੱਛੇ ਤਿੰਨ ਬੇਟੇ ਛੱਡ ਗਏ ਹਨ ਜੋ ਕਿ ਸੰਗੀਤ ਇੰਡਸਟਰੀ ਨਾਲ ਹੀ ਜੁੜੇ ਹਨ। ਸੰਗੀਤਕ ਧੁੰਨਾਂ ਦੇ ਸ਼ਾਹ ਅਸਵਾਰ ਜਨਾਬ ਚਰਨਜੀਤ ਆਹੂਜਾ ਦੇ ਦੇਹਾਂਤ ਤੇ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ, ਬਿੱਟੂ ਢੇਸੀ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਚਰਨਜੀਤ ਆਹੂਜਾ ਵਰਗੇ ਸੰਗੀਤਕਾਰ ਸਦੀਆਂ ਬਾਅਦ ਪੈਦਾ ਹੁੰਦੇ ਹਨ। ਉਹਨਾਂ ਕਿਹਾ ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਗੀਤਾਂ ਵਿੱਚ ਸੰਗੀਤਕ ਧੁਨਾਂ ਦੇ ਕੇ ਕੀ ਗਾਇਕਾਂ ਨੂੰ ਫ਼ਰਸ਼ ਤੋਂ ਅਰਸ਼ ਤੇ ਪਹੁੰਚਾਇਆ ਹੈ। 90 ਦੇ ਦਹਾਕੇ ਵਿੱਚ ਹਰ ਗੀਤ ਅਧੂਰਾ ਮੰਨਿਆ ਜਾਂਦਾ ਸੀ । ਜਿਸ ਵਿੱਚ ਜਨਾਬ ਚਰਨਜੀਤ ਅਹੂਜਾ ਦਾ ਸੰਗੀਤ ਨਾ ਹੋਵੇ। ਜਗਮੋਹਨ ਕੌਰ, ਕੇ ਦੀਪ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਅਮਰ ਸਿੰਘ ਚਮਕੀਲਾ, ਅਮਰਜੋਤ, ਨਰਿੰਦਰ ਬੀਬਾ, ਦੀਦਾਰ ਸੰਧੂ, ਮਹੁੰਮਦ ਸਦੀਕ, ਰਣਜੀਤ ਕੌਰ,ਹਰਚਰਨ ਗਰੇਵਾਲ, ਸੁਰਿੰਦਰ ਕੌਰ, ਗੁਰਮੀਤ ਬਾਵਾ, ਹੰਸ ਰਾਜ ਹੰਸ , ਸਰਦੂਲ ਸਿਕੰਦਰ,ਕਮਲਜੀਤ ਨੀਰੂ, ਹਰਭਜਨ ਸ਼ੇਰਾ ਆਦਿ ਦੇ ਗੀਤਾਂ ਵਿੱਚ ਸੰਗੀਤਕ ਧੁਨਾਂ ਦਿੱਤੀਆਂ। ਸੋਨੂੰ ਗਿੱਲ,ਬੌਬ ਰਾਏ,ਮੇਜਰ ਸਿੰਘ ਯੂ ਕੇ, ਪਲਵਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ, ਬਲਦੇਵ ਰਵੀ ਆਦਿ ਨੇ ਜਨਾਬ ਚਰਨਜੀਤ ਅਹੂਜਾ ਦੇ ਦੇਹਾਂਤ ਨੂੰ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਉਹਨਾਂ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਫਟਵੇਅਰ ਟੈਸਟਿੰਗ ਵਰਕਸ਼ਾਪ
Next articleਸੈਂਟਰ ਪੱਧਰੀ ਖੇਡਾਂ ‘ਚ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਦਾ ਦਬਦਬਾ