ਖੀਰਾਂਵਾਲੀ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਾਲੇ 8 ਪੁਲਿਸ ਅਧਿਕਾਰੀਆਂ ਨੂੰ ਡੀ ਜੀ ਡਿਸਕ ਨਾਲ ਕੀਤਾ ਜਾਵੇਗਾ ਸਨਮਾਨਿਤ

ਕਪੂਰਥਲਾ,(ਸਮਾਜ ਵੀਕਲੀ)  (ਕੌੜਾ)- ਜ਼ਿਲ੍ਹੇ ਵਿੱਚ ਤੈਨਾਤ ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਦੁਆਰਾ ਇਮਾਨਦਾਰੀ ਤੇ ਨਿਡਰਤਾ ਨਾਲ ਡਿਊਟੀ ਨਿਭਾਉਣ ਵਾਲੇ 8 ਕਰਮਚਾਰੀਆਂ ਨੂੰ ਡੀ ਜੀ ਡਿਸਕ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿੱਚ ਅਨੁਭਵੀ ਪੀ ਪੀ ਐਸ ਅਧਿਕਾਰੀ ਐਸ ਪੀ ਇਨਵੈਸਟੀਗੇਸ਼ਨ ਸਰਬਜੀਤ ਰਾਏ ਨੂੰ ਡੀ ਜੀ ਪੀ ਗੌਰਵ ਯਾਦਵ ਵੱਲੋਂ ਅਤੇ ਡੀ ਜੀ ਪੀ ਪੁਲਿਸ ਕਮਡੇਸ਼ਨ ਡੀ ਜੀ ਡਿਸਕ ਤੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਵੱਲੋਂ ਜਾਰੀ ਆਦੇਸ਼ ਅਨੁਸਾਰ ਐਸ ਪੀ ਸਰਬਜੀਤ ਰਾਏ ਦੇ ਇਲਾਵਾ ਡੀ ਐਸ ਪੀ ਡੀ ਪਰਮਿੰਦਰ ਸਿੰਘ ਥਾਣਾ ਫੱਤੂ ਢੀਂਗਾ ਦੀ ਐਸ ਐਚ ਓ ਇੰਸਪੈਕਟਰ ਸੋਨਮਦੀਪ ਕੌਰ ,ਐਸ ਆਈ ਮੇਜਰ ਸਿੰਘ, ਐਸ ਆਈ ਚਰਨਜੀਤ ਸਿੰਘ, ਐਸ ਆਈ ਜਸਵੀਰ ਸਿੰਘ, ਸੀਨੀਅਰ ਕਾਂਸਟੇਬਲ ਗੁਰਚੇਤਨ ਸਿੰਘ ਤੇ ਸੀਨੀਅਰ ਕੋਸਟੇਬਲ ਸੰਦੀਪ ਸਿੰਘ ਨੂੰ ਵੀ ਡੀ ਜੀ ਪੀ ਕਮੈਂਡੇਸ਼ਨ ਡਿਸਕ ਨਾਲ ਸਨਮਾਨ ਦਿੱਤਾ ਜਾਵੇਗਾ । ਇਸੇ ਮਹੀਨੇ ਫਰਵਰੀ ਵਿੱਚ ਕਪੂਰਥਲਾ ਦੇ ਪਿੰਡ ਖੀਰਾਂਵਾਲੀ ਵਿੱਚ ਪੈਟਰੋਲ ਪੰਪ ਤੇ ਲੁੱਟ ਦੇ ਦੌਰਾਨ ਲੁਟੇਰਿਆਂ ਵੱਲੋਂ ਇੱਕ ਕਰਮਚਾਰੀ ਦੀ ਹੱਤਿਆ ਕੀਤੀ ਗਈ ਸੀ। ਐਸ ਐਸ ਪੀ ਕਪੂਰਥਲਾ ਗੌਰਵ ਤੂਰਾ ਨੇ ਇਸ ਸੰਸਨੀਖੇਜ ਵਾਰਦਾਤ ਨੂੰ ਸੁਲਝਾਉਣ ਦੇ ਲਈ ਐਸ ਪੀ ਇਨਵੈਸਟੀਗੇਸ਼ਨ ਸਰਬਜੀਤ ਰਾਏ ਤੇ ਅਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ  ਐਸ ਪੀ ਸਰਬਜੀਤ ਰਾਏ ਦੇ ਅਗਵਾਈ ਵਿੱਚ ਪੁਲਿਸ ਟੀਮ ਨੇ ਯੋਜਨਾ ਵੱਧ ਢੰਗ ਦੇ ਨਾਲ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਕੁਝ ਹੀ ਘੰਟਿਆਂ ਵਿੱਚ ਟਰੇਸ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਤੇ ਇਸ ਦੀ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੂੰ ਦਿੱਤੀ ਗਈ। ਇਸ ਤੇ ਡੀ ਜੀ ਪੀ ਨੇ ਅਨੁਭਵੀ ਐਸ ਪੀ ਸਰਬਜੀਤ ਰਾਏ ਤੇ ਉਹਨਾਂ ਦੀ ਟੀਮ ਸ਼ਲਾਘਾ ਕਰਦੇ ਹੋਏ ਡੀ ਜੀ ਡਿਸਕ ਓਨਰ ਕਰਕੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮਨੋਬਲ ਵਧਾਉਣ ਦੇ ਲਈ ਐਲਾਨ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੇ ਤੂੰ ਅੱਖੀਆਂ ਦੇ ਸਾਹਮਣੇ ਨ੍ਹੀਂ ਰਹਿਣਾ, ਵੇ ਮਾਹੀਆ ਸਾਡਾ ਦਿਲ ਮੋੜ ਦੇ
Next articleਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ