“ਕਠਿਨਚੀਵਰਦਾਨ” ਮਹਾਂਉਤਸਵ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ

(ਸਮਾਜ ਵੀਕਲੀ)- ਪੰਜਾਬ ਬੁਧਿਸ਼ਟ ਸੋਸਾਇਟੀ (ਰਜਿ:) ਪੰਜਾਬ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ਵਿਖੇ “ਕਠਿਨਚੀਵਰਦਾਨ” ਮਹਾਂਉਤਸਵ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਭਿਖਸ਼ੂ ਸੰਘ ਵਲੋਂ ਭਿਖਸ਼ੂ ਪ੍ਰਗਿਆ ਬੋਧੀ ਅਤੇ ਭਿਖਸ਼ੂ ਦਰਸ਼ਨਦੀਪ ਜੀ ਦੀ ਰਹਿਨੁਮਾਈ ਵਿੱਚ ਸੱਤ ਭਿਖਸ਼ੂਆਂ ਨੇ ਵਰਸ਼ਾਵਾਸ਼ ਸ਼ੁਰੂ ਕੀਤਾ ਸੀ ਜੋ ਕਿ ਤਿੰਨ ਮਹੀਨੇ ਬਾਅਦ ਸਫਲਤਾਪੁਰਵਕ ਸਮਾਪਤ ਹੋ ਗਿਆ ਜਿਸ ਦੀ ਸਮਾਪਤੀ ਤੇ “ਕਠਿਨਚੀਵਰਦਾਨ” ਕੀਤਾ ਜਾਂਦਾ ਹੈ। ਪੰਜਾਬ ਬੁਧਿਸ਼ਟ ਸੋਸਾਇਟੀ (ਰਜਿ) ਪੰਜਾਬ ਅਤੇ ਸਹਿਯੋਗੀ ਸੰਸਥਾਵਾਂ ਦੇ ਮੈਂਬਰਾਂ ਵਲੋਂ ਭਿਖਸ਼ੂ ਸੰਘ ਦੀ ਤਨ-ਮਨ-ਧਨ ਦੇ ਨਾਲ ਸੇਵਾ ਕੀਤੀ ਗਈ ਅਤੇ ਭਿਖਸ਼ੂ ਸੰਘ ਨੇ ਉਪਾਸਕ-ਉਪਾਸੀਕਾਵਾਂ ਨੂੰ ਧੰਮ ਚਰਚਾ ਰਾਹੀਂ ਜਾਗਰੂਕ ਕੀਤਾ ਅਤੇ ਧੰਮ ਦ ਰਸਤੇ ਤੇ ਚਲ ਕੇ “ਅਜਾਦੀ, ਬਰਾਬਰੀ ਅਤੇ ਭਾਈਚਾਰੇ” ਵਾਲਾ ਸਮਾਜ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ।”ਕਠਿਨਚੀਵਰਦਾਨ” ਮਹਾਉਤਸਵ ਦੇ ਮੌਕੇ ਤੇ ਭਿਖਸੂ ਪ੍ਰਗਿਆ ਬੋਧੀ ਅਤੇ ਭਿਖਸ਼ੂ ਦਰਸ਼ਨਦੀਪ ਨੇ ਪਰਵਚਨ ਕੀਤੇ ਅਤੇ ਉਪਾਸਕਾਂ ਨੂੰ ਧੰਮਦੇਸ਼ਨਾਂ ਦਿੱਤੀ। ਇਸ ਮੌਕੇ ਤੇ ਅਰੁਨਾਚਲ ਪ੍ਰਦੇਸ਼ ਤੋਂ ਆਏ 21 ਔਰਤ ਸ਼ਰਧਾਲੂਆਂ ਵਲੋਂ ਹੱਥਖੱਡੀ ਰਾਹੀਂ 5 ਮੀਟਰ ਦਾ ਚੀਵਰ 16 ਘੰਟਿਆਂ ਵਿਚ ਬੁਣ ਕੇ ਤਿਆਰ ਕੀਤਾ ਅਤੇ ਭਿਖਸ਼ੂਆਂ ਨੂੰ ਸ਼ਰਧਾਪੂਰਵਕ ਦਾਨ ਕੀਤਾ ਜੋ ਕਿ ਸਭ ਤੋਂ ਵੱਧ ਪ੍ਰਮੱੁਖ ਖਿੱਚ ਦਾ ਕੇਂਦਰ ਸੀ। ਇਸ ਤਰ੍ਹਾਂ ਹੱਥ ਨਾਲ ਬੁਣ ਕੇ ਚੀਵਰ ਦਾਨ ਕਰਨ ਦੀ ਪ੍ਰਥਾ 1100 ਸਾਲ ਪਹਿਲਾਂ ਪੰਜਾਬ ਵਿੱਚ ਮੌਜੂਦ ਸੀ। ਅਰੁਨਾਚਲ ਤੋਂ ਇਲਾਵਾ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਸਾਰੇ ਜਿਿਲਆਂ ਤੋਂ ਉਪਾਸਕ ਆਏ ਹੋਏ ਸਨ। ਭਿਖਸ਼ੂ ਪ੍ਰਗਿਆ ਬੋਧੀ ਨੇ ਦਸਿਆ ਕਿ “ਕਠਿਨਚੀਵਰਦਾਨ” ਦਾ ਇਹ ਮਹਾਉਤਸਵ ਉੱਤਰੀ ਭਾਰਤ ਦੇ ਬੋਧੀਆਂ ਲਈ ਪ੍ਰੱਮੁਖ ਕੇਂਦਰ ਬਣ ਗਿਆ ਹੈ। ਜੋ ਸਾਲ ਵਿਚ ਇੱਕ ਵਾਰ ਹੀ ਕੀਤਾ ਜਾਂਦਾ ਹੈ।

ਇਸ ਮੌਕੇ ਤੇ ਐਡਵੋਕੇਟ ਚਰਨਜੀਤ ਪੁਆਰੀ ਦੀ ਲਿਖੀ ਹਿੰਦੀ ਦੀ ਪੁਸਤਕ “ਜਨਗਣਨਾ” 2021 ਅਤੇ ਸ਼੍ਰੀ ਹਰਬੰਸ ਲਾਲ ਵਿਰਦੀ ਦੀਆਂ ਲਿਖੀਆਂ 2 ਪੁਸਤਕਾਂ ਜੰਬੁਦੀਪ ਵਿੱਚੋਂ ਬੁਧ ਧੰਮ ਕਿਸ ਨੇ, ਕਦੋਂ, ਕਿਉਂ ਅਤੇ ਕਿਵੇਂ ਮਿਟਾਇਆ, ਵਾਲਮਿਕ ਜਿਯੰਤੀ ਅਤੇ ਭੰਗੀ ਜਾਤ ਦਾ ਪੰਜਾਬੀ ਅਨੁਵਾਦ ਨੂੰ ਲੋਕ ਅਰਪਣ ਕੀਤਾ ਗਈਆਂ। ਇਸ ਮੌਕੇ ਤੇ ਇਹ ਪੁਸਤਕਾਂ ਮੁਫਤ ਵਿਚ ਵੰਡੀਆਂ ਗਈਆਂ। “ਕਠਿਨਚੀਵਰਦਾਨ” ਮਹਾਉਤਸਵ ਵਿਚ ਭਾਗ ਲੈਣ ਲਈ ਐਡਵੋਕੇਟ ਹਰਭਜਨ ਸੰਪਲਾ, ਡਾ. ਗੁਰਪਾਲ ਚੌਹਾਨ, ਮਾਸਟਰ ਚਮਨਦਾਸ, ਰਾਮਦਾਸ ਗੁਰੂ, ਗੁਰਮੀਤ ਸਿੰਘ, ਹਰਬੰਸ ਲਾਲ ਬਿਰਦੀ, ਮਨੋਜ ਕੁਮਾਰ, ਵਿਨੋਦ ਗੌਤਮ, ਡਾ. ਤਰੀਭਵਨ ਪ੍ਰਤਾਪ, ਬੰਸੀ ਲਾਲ, ਨਵਦੀਪ ਚੌਹਾਨ, ਗੌਰਵ ਸੰਪਲਾ ਰਾਜ ਕੁਮਾਰ, ਦੇਸ ਰਾਜ ਚਹੋਾਨ, ਅਵਤਾਰ ਚੰਦ, ਸ਼੍ਰੀਮਤੀ ਕਾਂਤਾ ਕੁਮਾਰੀ, ਮਨਜੀਤ ਕੌਰ, ਪ੍ਰੀਅੰਕਾ, ਸੁਸ਼ੀਲ, ਨੇਹਾ, ਚਰਨਜੀਤ ਕੌਰ, ਸ਼੍ਰੀਮਤੀ ਸ਼ਿੰਬੋ, ਸਤਿਯਾ ਵਿਸ਼ੇਸ਼ ਤੌਰ ਤੇ ਹਾਜਰ ਸਨ, ਇਸ ਮੌਕੇ ਤੇ ਉਪਾਸਕਾਂ ਨੇ ਭਿਖਸ਼ੂ ਸੰਘ ਨੂੰ ਭੋਜਨ ਦਾਨ ਕੀਤਾ ਅਤੇ ਬਾਅਦ ਵਿਚ ਸਾਰੀਆਂ ਸੰਗਤਾਂ ਨੂੰ ਲੰਗਰ ਅਟੂਟ ਵਰਤਾਇਆ ਗਿਆ।

ਜਾਰੀਕਰਤਾ:
ਹਰਭਜਨ ਸਾਂਪਲਾ (ਪ੍ਰਧਾਨ)

Previous articleIndia reports 10,423 Covid cases, 443 deaths
Next articlePakistan to decide soon on sending NSA to India