HOME ਢੱਕ ਮਜਾਰੇ ਦੀ ਛਿੰਝ ‘ਚ ਪਿ੍ਤਪਾਲ ਫਗਵਾੜਾ ਨੇ ਜਿੱਤੀ ਪਟਕੇ ਦੀ ਕੁਸ਼ਤੀ

ਢੱਕ ਮਜਾਰੇ ਦੀ ਛਿੰਝ ‘ਚ ਪਿ੍ਤਪਾਲ ਫਗਵਾੜਾ ਨੇ ਜਿੱਤੀ ਪਟਕੇ ਦੀ ਕੁਸ਼ਤੀ

3

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਢੱਕ ਮਜਾਰਾ ਵਿਖੇ ਸਲਾਨਾ ਛਿੰਝ ਮੇਲਾ ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਢੱਕ ਮਜਾਰਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਛਿੰਜ ਮੇਲਾ ਕਮੇਟੀ ਅਤੇ ਗੁੱਗਾ ਜ਼ਾਹਰ ਪੀਰ ਕਮੇਟੀ ਵਲੋਂ ਇਹ ਛਿੰਝ ਮੇÑਲਾ 20 ਅਗਸਤ ਨੂੰ  ਕਰਵਾਇਆ ਜਾਣਾ ਸੀ | ਪਰ ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਕਾਰਨ ਛਿੰਝ ਮੇਲੇ ਦੀ ਤਰੀਕ ਬਦਲ ਦਿੱਤੀ ਗਈ ਸੀ | ਬੀਤੇ ਦਿਨ ਕਰਵਾਏ ਗਏ ਇਸ ਛਿੰਝ ਮੇਲੇ ਮੌਕੇ ਆਏ ਹੋਏ ਵੱਖ-ਵੱਖ ਪਹਿਲਵਾਨਾਂ ਨੇ ਆਪਣੀ ਜੋਰ ਅਜ਼ਮਾਈ ਕੀਤੀ | ਪਟਕੇ ਦੀ ਕੁਸ਼ਤੀ ਧਰਮਿੰਦਰ ਕਹਾਲੀ ਅਤੇ ਪਿ੍ਤਪਾਲ ਫਗਵਾੜਾ ਦਰਮਿਆਨ ਹੋਈ | ਪਟਕੇ ਦੀ ਕੁਸ਼ਤੀ ‘ਚ ਪਿ੍ਤਪਾਲ ਫਗਵਾੜਾ ਨੇ ਜਿੱਤ ਹਾਸਲ ਕੀਤੀ | ਪ੍ਰਬੰਧਕਾਂ ਵਲੋਂ ਵੱਡੇ ਇਨਾਮ ਤਕਸੀਮ ਕੀਤੇ ਗਏ ਅਤੇ ਆਏ ਹੋਏ ਮਹਿਮਾਨਾਂ ਨੂੰ  ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਬਾਜਵਾ, ਗੁਰਦਾਵਰ ਸਿੰਘ ਬਾਜਵਾ, ਬਿਸ਼ਨ ਪਾਲ ਸਰਪੰਚ ਗ੍ਰਾਮ ਪੰਚਾਇਤ ਢੱਕ ਮਜਾਰਾ, ਭਗਤ ਗੁਰਦੀਪ ਰਾਮ ਦੀਪਾ ਤੇ ਸਮੂਹ ਭਗਤ ਮੰਡਲੀ ਗੁੱਗਾ ਜ਼ਾਹਰ ਪੀਰ, ਮਨਜੀਤ ਸਿੰਘ ਮੈਂਬਰ ਪੰਚਾਇਤ, ਗੁਰਮੁਖ ਸਿੰਘ ਧਾਮੀ ਪੰਚ, ਤਲਵਿੰਦਰ ਸਿੰਘ ਬਾਹੜਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਰਾਣਾ ਰਾਮ ਮਨੀਮ, ਪਰਮਜੀਤ ਰਾਮ ਮਨੀਮ, ਪ੍ਰੇਮ ਲਾਲ ਨੰਬਰਦਾਰ, ਭਜਨ ਲਾਲ, ਸੁਖਜੀਤ ਸਿੰਘ ਬਾਜਵਾ, ਕਮਲਜੀਤ ਸਿੰਘ ਧਾਮੀ, ਗੁਰਮੁਖ ਸਿੰਘ ਬਾਜਵਾ, ਟੇਕ ਸਿੰਘ ਬਾਜਵਾ ਅਤੇ ਸਮੂਹ ਮੈਂਬਰ ਗ੍ਰਾਮ ਪੰਚਾਇਤ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਵਲੋਂ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਦੇ ਸੰਬੰਧ ਵਿੱਚ ਮਿਸ਼ਨਰੀ ਪਿੰਡ ਕੁਲਥਮ ਵਿੱਚ ਮੀਟਿੰਗ ਕੀਤੀ ਗਈ – ਕੁਲਥਮ
Next articleਬ੍ਰਿਸਬੇਨ ਵਿਖੇ ਜਨਮੇਜਾ ਸਿੰਘ ਜੌਹਲ ਰੂ-ਬ- ਰੂ ਸਮਾਗਮ ਦਾ ਆਯੋਜਨ