ਸ਼ੰਭੂ ਬਾਰਡਰ ਤੇ ਲਾਵਾਂਗੇ ਪੱਕਾ ਧਰਨਾ – ਜਥੇਦਾਰ ਪੰਨੂ
ਮਹਿਤਪੁਰ, (ਸੁਖਵਿੰਦਰ ਸਿੰਘ ਖਿੰਡਾ)-ਦੁਆਬਾ ਕਿਸਾਨ ਯੂਨੀਅਨ ਦੀ ਹੰਗਾਮੀ ਮੀਟਿੰਗ ਜਥੇਦਾਰ ਕਸ਼ਮੀਰ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ
ਇਸ ਮੌਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਸਾਨ ਆਗੂਆਂ ਵੱਲੋਂ ਕਣਕ ਦੀ ਫ਼ਸਲ ਦੀ ਖਰੀਦ ਤਰੀਕੇ ਨਾਲ ਕਰਨ ਲਈ ਆਖਿਆ । ਉਨ੍ਹਾਂ ਕਿਹਾ ਕਿ ਚੋਰ ਮੋਰੀਆ ਵਾਲੀ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਭੰਗ ਕਰਨ ਦਾ ਫੈਸਲਾ ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਵਾਪਸ ਲਿਆ ਹੈ । ਉਨ੍ਹਾਂ ਕਿਹਾ ਕਿ ਜੇ ਕਰ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹੋ ਜਿਹਾ ਫੈਸਲਾ ਕੀਤਾ ਇਸ ਦਾ ਕਿਸਾਨ ਯੂਨੀਅਨਾਂ ਡਟ ਕੇ ਵਿਰੋਧ ਕਰਨਗੀਆਂ। ਉਨ੍ਹਾਂ ਕਿਹਾ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਨਕਾਮ ਰਹੀ ਹੈ ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ । ਸ਼ਰੇਆਮ ਵਿਕਦੇ ਨਸ਼ਿਆਂ ਕਾਰਨ ਪੰਜਾਬ ਦੇ ਲੋਕ ਮਰ ਰਹੇ ਹਨ ਅਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਲੋਕਤੰਤਰ ਨੂੰ ਝੂਠੇ ਲਾਰੇ ਲਾ ਬਣੀ ਸਰਕਾਰ ਨੂੰ ਲੋਕ ਇਲੈਕਸ਼ਨ ਵਿਚ ਜ਼ਰੂਰ ਸਬਕ ਸਿਖਾਉਣ ਗੇ। ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੱਦਾਊਰਾ ਸੁਖਵਿੰਦਰ ਸਿੰਘ ਜੱਜ, ਨਰਿੰਦਰ ਸਿੰਘ ਉਧੋਵਾਲ, ਜਸਵੰਤ ਸਿੰਘ ਸਿੰਘ ਪੁਰ, ਕੁਲਬੀਰ ਸਿੰਘ ਕੈਮਵਾਲਾ , ਹਰਜਿੰਦਰ ਸਿੰਘ ਖਹਿਰਾ ਮੁਸਤਰਕਾ, ਗੁਰਭੇਜ ਸਿੰਘ ,ਸੁਖਦੇਵ ਸਿੰਘ ,ਹਰੀ ਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਝੁਗੀਆਂ, ਅਰਬਿਦਰ ਸਿੰਘ ਚੀਮਾ ,ਬਲਦੇਵ ਸਿੰਘ, ਅਮਰੀਕ ਸਿੰਘ ਪੰਨੂ ,ਕਿਰਪਾਲ ਸਿੰਘ ਫੁੰਮਣ, ਸਿੰਘ ਹਰਬੰਸ ਸਿੰਘ ਤੱਦਾਊਰਾ, ਪਰਮਜੀਤ ਸਿੰਘ ਅੰਗਾਕੀੜੀ, ਗੁਰਵਿੰਦਰ ਸਿੰਘ ਖਹਿਰਾ ਮੁਸਤਰਕਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly