ਸਥਾਪਨਾ ਦਿਵਸ ਮਨਾਉਣ ਮੌਕੇ ਸਰਕਾਰੀ ਸਕੂਲ ਉਸਾਰਣ ਦਾ ਮੁੱਦਾ ਗਰਮਾਇਆ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਸੂਬਾ ਸਕੱਤਰ ਜਨਰਲ ਧਰਮਿੰਦਰ ਸਿੰਘ, ਜੁਆਇੰਟ ਸਕੱਤਰ ਹੁਸ਼ਿਆਰ ਸਿੰਘ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਆਪਣੇ ਨੰਬਰਦਾਰ ਸਾਥੀਆਂ ਨਾਲ।
ਨਵੀਂ ਸਰਕਾਰ ਚੁਣ-ਚੁਣ ਕੇ ਨਵੇਂ ਇਮਾਨਦਾਰ ਅਫ਼ਸਰ ਲਗਾਵੇ – ਧਰਮਿੰਦਰ ਸਿੰਘ ਸੂਬਾ ਸਕੱਤਰ
ਨੂਰਮਹਿਲ (ਹਰਜਿੰਦਰ ਪਾਲ ਛਾਬੜਾ)  ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਦੀ ਪ੍ਰਧਾਨਗੀ ਹੇਠ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਰਜਿਸਟਰਡ ਯੂਨੀਅਨ 643 ਦਾ ਸਥਾਪਨਾ ਦਿਵਸ ਬੜੇ ਸ਼ਰਧਾ ਭਾਵ ਨਾਲ ਮਨਾਇਆ। ਨੰਬਰਦਾਰ ਸਾਹਿਬਾਨਾਂ ਨੂੰ ਇੱਕ ਸੂਤਰ ਵਿੱਚ ਬੰਨਣ ਵਾਲੇ ਮਾਸਟਰ ਸਰੂਪ ਸਿੰਘ ਢੇਸੀ ਦੀਆਂ ਯਾਦਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕੀਤਾ ਗਿਆ। ਇਸ ਮੌਕੇ ਸਮੂਹ ਨੰਬਰਦਾਰ ਸਾਹਿਬਾਨਾਂ ਅਤੇ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ। ਸਮਾਗਮ ਚਲਦਿਆਂ ਨੰਬਰਦਾਰ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਧਰਮਿੰਦਰ ਸਿੰਘ ਅਤੇ ਜੋਆਇੰਟ ਸੂਬਾ ਸਕੱਤਰ ਪੰਜਾਬ ਹੁਸ਼ਿਆਰ ਸਿੰਘ ਝੰਡੇਰ ਨੇ ਆਪ ਸਰਕਾਰ ਦੇ ਇੱਕ ਆਗੂ ਦੇ ਉਸ ਬਿਆਨ ਦੀ ਘੋਰ ਨਿੰਦਾ ਕੀਤੀ ਜਿਸਨੇ ਨੰਬਰਦਾਰ ਸਾਹਿਬਾਨਾਂ ਨੂੰ ਭ੍ਰਿਸ਼ਟ ਦੱਸਿਆ। ਆਗੂਆਂ ਨੇ ਹੋਰ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਚਾਹੁੰਦੀ ਹੈ ਤਾਂ ਹਰ ਵਿਭਾਗ ਵਿੱਚ ਚੁਣ-ਚੁਣ ਕੇ ਨਵੇਂ ਇਮਾਨਦਾਰ ਅਫਸਰ ਨਿਯੁਕਤ ਕਰੇ ਤਾਂ ਹੀ ਲੋਕ ਸੁੱਖ ਦਾ ਸਾਹ ਲੈ ਸਕਣਗੇ ਅਤੇ ਸ਼ਹੀਦਾਂ ਦੇ ਸੁਪਨੇ ਸੱਚ ਹੋਣਗੇ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਜ਼ਿਲ੍ਹਾ ਸਕੱਤਰ ਜਨਰਲ ਸੁਰਿੰਦਰ ਸਿੰਘ ਨੇ ਆਪ ਸਰਕਾਰ ਖ਼ਾਸਕਰ ਵਿਧਾਇਕ ਇੰਦਰਜੀਤ ਕੌਰ ਮਾਨ ਪਾਸ ਮੰਗ ਕੀਤੀ ਕਿ ਨੂਰਮਹਿਲ ਦੇ ਉਸਾਰੀ ਅਧੀਨ ਸਰਕਾਰੀ ਸਕੂਲ ਨੂੰ ਉਸਾਰਣ ਲਈ ਪਹਿਲ ਕਦਮੀ ਕਰਨ। ਉਹਨਾਂ ਕਿਹਾ ਇਹ ਸਕੂਲ ਜਿੱਥੇ ਖੰਡਰ ਬਣ ਰਿਹਾ ਹੈ ਉੱਥੇ ਇਹ ਇੱਕ ਅਯਾਸ਼ੀ ਦਾ ਅੱਡਾ ਵੀ ਬਣ ਚੁੱਕਾ ਹੈ, ਗ਼ਰੀਬ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਅੱਜ ਦਾ ਸਮਾਗਮ ਉਸਾਰੀ ਅਧੀਨ ਸਰਕਾਰੀ ਸਕੂਲ ਦੀ ਇਮਾਰਤ ਸਾਹਮਣੇ ਇਸ ਕਰਕੇ ਰੱਖਿਆ ਗਿਆ ਕਿਉਂਕਿ ਨੰਬਰਦਾਰ ਯੂਨੀਅਨ ਦੇ ਆਗੂ ਚਾਹੁੰਦੇ ਹਨ ਕਿ ਸਕੂਲ ਜਲਦ ਤੋਂ ਜਲਦ ਵਿੱਦਿਆ ਦਾ ਮੰਦਰ ਬਣੇ।
ਇਸ ਮੌਕੇ ਯੂਨੀਅਨ ਦੇ ਪੀ.ਆਰ.ਓ ਜਗਨ ਨਾਥ ਚਾਹਲ, ਮਹਿਲਾ ਵਿੰਗ ਦੀ ਪੀ.ਆਰ.ਓ ਬਲਵਿੰਦਰ ਕੌਰ ਚੱਕ ਸਾਹਬੂ, ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਬੱਗੜ ਰਾਮ ਬਿਲਗਾ, ਹਰਭਜਨ ਸਿੰਘ ਭੰਡਾਲ ਬੂਟਾ, ਨਿਰਮਲ  ਸਿੰਘ ਮੁਆਈ, ਦਲਜੀਤ ਸਿੰਘ ਭੱਲੋਵਾਲ, ਆਤਮਾ ਰਾਮ ਭੰਡਾਲ ਬੂਟਾ, ਜਰਨੈਲ ਸਿੰਘ ਗਦਰਾ, ਚਰਨਜੀਤ ਸਿੰਘ ਉੱਪਲ ਭੂਪਾ, ਓਮ ਪ੍ਰਕਾਸ਼ ਬਹਾਦਰਪੁਰ, ਕਸ਼ਮੀਰੀ ਲਾਲ ਤਲਵਣ ਤੋਂ ਇਲਾਵਾ ਸੀਤਾ ਰਾਮ ਸੋਖਲ, ਲਾਇਨ ਦਿਨਕਰ ਸੰਧੂ, ਭਜਨ ਲਾਲ ਕਾਦੀਆਂ, ਸਤਪਾਲ ਤਲਵਣ, ਅਮਰਜੀਤ ਸਿੰਘ ਗੁਮਟਾਲੀ, ਨਵਦੀਪ ਸ਼ਰਮਾ, ਅਮਨ ਸਿੰਘ ਉਚੇਚੇ ਤੌਰ ਤੇ ਹਾਜ਼ਿਰ ਸਨ ਜਿਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਨਿਊ ਸਕੂਲ ਦੇ ਵਿਦਿਆਰਥੀਆਂ ਨਾਲ ਮਿਲਕੇ ਜੋਸ਼ੀਲੀ ਆਵਾਜ਼ ਵਿੱਚ ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਅਰੇ ਲਗਾਏ। ਸਕੂਲ ਦੇ ਬੱਚਿਆਂ ਨੇ ਮੰਗ ਕੀਤੀ ਕਿ ਸਕੂਲ ਜਲਦ ਬਣਾਇਆ ਜਾਵੇ। ਆਖਿਰ ਵਿੱਚ ਸਾਰਿਆਂ ਨੇ ਰਲ ਮਿਲ ਕੇ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਕੇਕ ਕੱਟਿਆ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNo staff rotation at Chernobyl for a week: IAEA
Next articleਈ ਟੀ ਟੀ ਅਧਿਆਪਕ ਯੂਨੀਅਨ ਨੇ ਸਾਬਕਾ ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਦੇ ਫੈਸਲੇ ਦੀ ਕੀਤੀ ਸ਼ਲਾਘਾ