ਇੰਟਰਨੈੱਟ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਇੰਟਰਨੈੱਟ ਸਾਰੇ ਵਿਸ਼ਵ ਵਿੱਚ ਆਪਣੇ ਪੈਰ ਜਮਾ ਗਿਆ।
ਇੰਟਰਨੈੱਟ ਸਾਰੀ ਦੁਨੀਆਂ ਨੂੰ ਮੁੱਠੀ ਵਿੱਚ ਕਰਾ ਗਿਆ।
ਇੰਟਰਨੈੱਟ ਪਲ ਪਲ ਖ਼ਬਰ ਪੂਰੇ ਵਿਸ਼ਵ ਪਹੁੰਚਾ ਰਿਹਾ।
ਇੰਟਰਨੈੱਟ ਪੂਰੇ ਵਿਸ਼ਵ ਭਰ ਨੂੰ ਆਪਣੇ ਪਿੱਛੇ ਲਾ ਰਿਹਾ।

ਇੰਟਰਨੈੱਟ ਬੱਚਿਆਂ ਦੀ ਪੜ੍ਹਾਈ ਵਿੱਚ ਯੋਗਦਾਨ ਪਾ ਰਿਹਾ।
ਇੰਟਰਨੈੱਟ ਐਨੀਮਲ ਜਗਤ ਦੀ ਜਾਣਕਾਰੀ ਦਿਵਾ ਰਿਹਾ।
ਇੰਟਰਨੈੱਟ ਹਿਊਮਨ ਜਗਤ ਦੀ ਜਾਣਕਾਰੀ ਦਿਵਾ ਰਿਹਾ।
ਇੰਟਰਨੈੱਟ ਮੰਗੀ ਹਰ ਜਾਣਕਾਰੀ ਗੂਗਲ ਤੇ ਵਿਖਾ ਰਿਹਾ।

ਇੰਟਰਨੈੱਟ ਧਰਮ ਦੇ ਗਿਆਨ ਵਿੱਚ ਯੋਗਦਾਨ ਪਾ ਰਿਹਾ।
ਇੰਟਰਨੈੱਟ ਸਭਨਾ ਧਰਮਾਂ ਬਾਰੇ ਜਾਣਕਾਰੀ ਦਿਵਾ ਰਿਹਾ।
ਇੰਟਰਨੈੱਟ ਦੂਰ ਦੁਰਾਡੇ ਦੇ ਪ੍ਰੋਗਰਾਮ ਲਾਈਵ ਵਿਖਾ ਰਿਹਾ।
ਇੰਟਰਨੈੱਟ ਰਾਹੀਂ ਬੰਦਾ ਕੁਦਰਤ ਦੇ ਨੇੜੇ ਹੁੰਦਾ ਜਾ ਰਿਹਾ।

ਇੰਟਰਨੈੱਟ ਮਨੋਰੰਜਨ ਦੁਨੀਆਂ ‘ ਚ ਤਹਿਲਕਾ ਮਚਾ ਰਿਹਾ।
ਇੰਟਰਨੈੱਟ ਵਿਸ਼ਵ ਭਰ ਫਿਲਮਾਂ ਗਾਣੇ ਡਾਂਸ ਵਿਖਾ ਰਿਹਾ।
ਇੰਟਰਨੈੱਟ ਬੱਚਿਆਂ ਦੀ ਖ਼ੁਸ਼ੀ ਲਈ ਕਾਰਟੂਨ ਲਿਆ ਰਿਹਾ।
ਇੰਟਰਨੈੱਟ ਖੇਡ ਪ੍ਰੇਮੀਆਂ ਲਈ ਖੇਡਾਂ ਲਾਈਵ ਵਿਖਾ ਰਿਹਾ।

ਇੰਟਰਨੈੱਟ ਮੈਡੀਕਲ ਲਾਈਨ ਵਿੱਚ ਪੂਰਨ ਛਾ ਰਿਹਾ।
ਇੰਟਰਨੈੱਟ ਹਰ ਤਰਾਂ ਦੀ ਸਰਜਰੀ ਵੀਡੀਓ ਵਿਖਾ ਰਿਹਾ।
ਇੰਟਰਨੈੱਟ ਹਰ ਤਰਾਂ ਦੇ ਟੈਸਟ ਜਾਣਕਾਰੀ ਦਿਵਾ ਰਿਹਾ।
ਇੰਟਰਨੈੱਟ ਮੈਡੀਸਨ ਜਾਣਕਾਰੀ ਉਪਲੱਬਧ ਕਰਾ ਰਿਹਾ।

ਇੰਟਰਨੈੱਟ ਪੁਲਾੜ ਵਿੱਚ ਵੀ ਤਹਿਲਕਾ ਮਚਾ ਰਿਹਾ।
ਇੰਟਰਨੈੱਟ ਚੰਨ ਮੰਗਲ ਗ੍ਰਹਿ ਤੋਂ ਜਾਣਕਾਰੀ ਦਿਵਾ ਰਿਹਾ।
ਇੰਟਰਨੈੱਟ ਹਵਾਈ ਜਹਾਜ਼ਾਂ ਦੀ ਪੁਜੀਸ਼ਨ ਵਿਖਾ ਰਿਹਾ।
ਇੰਟਰਨੈੱਟ ਦੇ ਜਰੀਏ ਪੁਲਾੜ ਧਰਤੀ ਦੇ ਨੇੜੇ ਆ ਰਿਹਾ।

ਇੰਟਰਨੈੱਟ ਸਮੁੰਦਰੀ ਜਗਤ ਵਿੱਚ ਵੀ ਪੂਰਨ ਛਾ ਰਿਹਾ।
ਇੰਟਰਨੈੱਟ ਸਮੁੰਦਰ ਦੇ ਚੱਪੇ ਚੱਪੇ ਜਾਣਕਾਰੀ ਦਿਵਾ ਰਿਹਾ।
ਇੰਟਰਨੈੱਟ ਜਹਾਜ ਤੇ ਪਣਡੁੱਬੀ ਦੀ ਪੁਜੀਸ਼ਨ ਵਿਖਾ ਰਿਹਾ।
ਇੰਟਰਨੈੱਟ ਸਮੁੰਦਰੀ ਦੁਨੀਆਂ ਨੂੰ ਕੁੱਜੇ ਵਿੱਚ ਪਾ ਰਿਹਾ।

ਇੰਟਰਨੈੱਟ ਦੇ ਕਾਰਨਾਮੇ ਦੁਨੀਆਂ ਹੈਰਾਨ ਕਰਾ ਰਿਹਾ।
ਇੰਟਰਨੈੱਟ ਈ ਬੈਕਿੰਗ ਚੌਵੀ ਘੰਟੇ ਲੈਣ ਦੇਣ ਕਰਾ ਰਿਹਾ।
ਇੰਟਰਨੈੱਟ ਈ ਮਾਰਕੀਟਿੰਗ ਰਾਹੀਂ ਸ਼ਾਪਿੰਗ ਕਰਾ ਰਿਹਾ।
ਇੰਟਰਨੈੱਟ ਈ ਟ੍ਰੇਡਿੰਗ ਸਟਾਕ ਮਾਰਕੀਟ ਵਿੱਚ ਛਾ ਰਿਹਾ।

ਇੰਟਰਨੈੱਟ ਪਰਮਾਣੂ ਬੰਬ ਤੋਂ ਘਾਤਕ ਬਣਦਾ ਜਾ ਰਿਹਾ।
ਇੰਟਰਨੈੱਟ ਬੱਚਿਆਂ ਦਾ ਪਿਆਰਾ ਬਚਪਨ ਖਾ ਰਿਹਾ।
ਇੰਟਰਨੈੱਟ ਜਵਾਨਾਂ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ।
ਇੰਟਰਨੈੱਟ ਸਾਡੇ ਬੇਸ਼ਕੀਮਤੀ ਰਿਸ਼ਤੇ ਤੇ ਸਮਾਂ ਖਾ ਰਿਹਾ।

ਇੰਟਰਨੈੱਟ ਸਾਰੇ ਸੰਸਾਰ ਨੂੰ ਆਪਣੇ ਅਧੀਨ ਕਰ ਗਿਆ।
ਇੰਟਰਨੈੱਟ ਬਿਨਾਂ ਲੱਗੇ ਜਿਵੇਂ ਸਰੀਰੋਂ ਅੰਗ ਕੱਟ ਗਿਆ।
ਇੰਟਰਨੈੱਟ ਦੀ ਲੱਤ ਤਾਂ ਨਸ਼ਿਆਂ ਨੂੰ ਵੀ ਮਾਤ ਪਾ ਗਿਆ।
ਇੰਟਰਨੈੱਟ ਬੱਚੇ ਬੁੱਢੇ ਜਵਾਨ ਸਭ ਨੂੰ ਕਾਬੂ ਕਰ ਗਿਆ।

ਇੰਟਰਨੈੱਟ ਦੀ ਦੁਰਵਰਤੋਂ ਸਿਹਤ ਆਚਰਣ ਗਾਲ਼ ਰਿਹਾ।
ਇੰਟਰਨੈੱਟ ਦੀ ਦੁਰਵਰਤੋਂ ਸਾਡਾ ਬੇੜਾ ਗਰਕ ਕਰਾ ਰਿਹਾ।
ਇੰਟਰਨੈੱਟ ਰਾਹੀਂ ਇਕਬਾਲ ਦੁਨੀਆਂ ਦਾ ਭੇਦ ਪਾ ਰਿਹਾ।
ਇੰਟਰਨੈੱਟ ਸਹੀ ਵਰਤੋਂ ਕਰਕੇ ਖ਼ੂਬ ਫਾਇਦਾ ਉਠਾ ਰਿਹਾ।

( ਇਕਬਾਲ ਸਿੰਘ ਪੁੜੈਣ 8872897500 )

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰੇ ਪੌਦੇ
Next articleਅਨੋਖੀ ਵਿਸਾਖੀ