(ਸਮਾਜ ਵੀਕਲੀ)
ਨੀਅਤ ਦੇ ਹੌਲੇ ਚੰਗਾ ਕਿਵੇਂ ਦੱਸ ਸੋਚ ਸਕਦੇ ਨੇ।
ਗੱਲ ਗੱਲ ਉੱਤੇ ਹਰ ਕਿਸੇ ਨੂੰ ਬਸ ਕੋਸ ਸਕਦੇ ਨੇ।
ਨੀਅਤ ਦੇ ਹੌਲੇ…………
ਦਾਖੇ ਹੱਥ ਨਾ ਅਪੜੇ ਆਖੇਂ ਥੂ ਕੌੜੀ,
ਔਕਾਤ ਆਪਣੀਂ ਤੋਂ ਸਦਾ ਹੀ ਵੱਧ ਲੋਚ ਸਕਦੇ ਨੇ।
ਗੱਲ ਗੱਲ ਉੱਤੇ ਹਰ ਕਿਸੇ ਨੂੰ ਬਸ ਕੋਸ ਸਕਦੇ ਨੇ।
ਨੀਅਤ ਦੇ ਹੌਲੇ…………
ਤੱਰਕੀ ਦੂਜੇ ਦੀ ਵੇਖ ਕਦੇ ਇਹ ਨਾ ਜ਼ਰਦੇ ਨੇ,
ਹੱਥ ਉਂਗਲਾਂ ਨਾਲ ਸਰੀਰ ਨੂੰ ਬਸ ਨੋਚ ਸਕਦੇ ਨੇ।
ਗੱਲ ਗੱਲ ਉੱਤੇ ਹਰ ਕਿਸੇ ਨੂੰ ਬਸ ਕੋਸ ਸਕਦੇ ਨੇ।
ਨੀਅਤ ਦੇ ਹੌਲੇ…………
ਜੋ ਕਰਦੇ ਨੇ ਸਹੀ ਇਨਾਂ ਨੂੰ ਆਂਖੋਂ ਨਾ,
ਚੰਗੇ ਨੂੰ ਵੀ ਚੰਗਾ ਕਹਿਕੇ ਦਿਲ ਚ ਰੋਸ ਰਖਦੇ ਨੇ।
ਗੱਲ ਗੱਲ ਉੱਤੇ ਹਰ ਕਿਸੇ ਨੂੰ ਬਸ ਕੋਸ ਸਕਦੇ ਨੇ।
ਨੀਅਤ ਦੇ ਹੌਲੇ…………
ਦੁਖਦੇ ਸੁਖਦੇ ਨਾਲ ਇਨਾਂ ਨੂੰ ਲੈਣਾ ਦੇਣਾ ਨਹੀਂ,
ਰਹਿਣ ਲੜਖੜਾਉਂਦੇ ਅਸੀਂ ਤਾਂ ਪੱਬ ਬੋਚ ਰਖਦੇ ਨੇ।
ਗੱਲ ਗੱਲ ਉੱਤੇ ਹਰ ਕਿਸੇ ਨੂੰ ਬਸ ਕੋਸ ਸਕਦੇ ਨੇ।
ਨੀਅਤ ਦੇ ਹੌਲੇ…………
ਨਰਿੰਦਰ ਲੜੋਈ ਝੱਲੇ ਨਹੀਂ ਬੜੇ ਚਲਾਕ ਹੁੰਦੇ ਨੇ,
ਹਰ ਗੱਲ ਹਰ ਪਹਿਲੂ ਨੂੰ ਬਾਖੂਬੀ ਹੋਸ਼ ਰਖਦੇ ਨੇ।
ਗੱਲ ਗੱਲ ਉੱਤੇ ਹਰ ਕਿਸੇ ਨੂੰ ਬਸ ਕੋਸ ਸਕਦੇ ਨੇ।
ਨੀਅਤ ਦੇ ਹੌਲੇ…………
ਨਰਿੰਦਰ ਲੜੋਈ ਵਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly