(ਸਮਾਜ ਵੀਕਲੀ) ਆਸਟ੍ਰੇਲੀਆ ਤੋਂ ਲੇਖਕ ਮਨਜੀਤ ਬੋਪਾਰਾਏ ਜੀ ਦੀ ਹੁਣੇ ਹੀ ਮਾਰਕੀਟ ਵਿੱਚ ਆਈ ਕਿਤਾਬ “ਕਾਫ਼ਿਰ ਹੀ ਪਵਿੱਤਰ ਮਨੁੱਖ” ਅਗਲੇ ਕੁੱਝ ਹਫਤਿਆਂ ਵਿੱਚ ਨਿਊਜ਼ੀਲੈਂਡ ਪਹੁੰਚੇਗੀ l
ਇਸ ਕਿਤਾਬ ਦੇ ਛਪਣ ਤੋਂ ਪਹਿਲਾਂ ਕਿਤਾਬ ਦਾ ਖਰੜਾ ਮੇਰੇ ਕੋਲ ਪਹਿਲੀ ਪਰੂਫ ਰੀਡਿੰਗ ਵਾਸਤੇ ਆਇਆ ਸੀ ਜਿਸ ਕਾਰਣ ਮੈਂ ਕਿਤਾਬ ਨੂੰ ਬਹੁਤ ਬਰੀਕੀ ਨਾਲ ਪੜ੍ਹਿਆ ਅਤੇ ਮਹਿਸੂਸ ਕਰਦਾ ਹਾਂ ਕਿ ਇਹ ਕਿਤਾਬ ਹਰ ਉਸ ਪਾਠਕ ਲਈ ਪੜ੍ਹਨੀ ਜ਼ਰੂਰੀ ਹੈ ਜੋ ਸੱਚ ਦੀ ਭਾਲ ਕਰਦਾ ਹੈ l
ਬੋਪਾਰਾਏ ਜੀ ਦੀਆਂ ਕਿਤਾਬਾਂ “ਜੋਤਿਸ਼ ਝੂਠ ਬੋਲਦਾ ਹੈ” ਅਤੇ “ਮੁੱਠੀ ਭਰ ਸੁਆਹ” ਨੂੰ ਨਿਊਜ਼ੀਲੈਂਡ ਵਿੱਚ ਪਾਠਕਾਂ ਨੇ ਬਹੁਤ ਪਿਆਰ ਦਿੱਤਾ ਸੀ l
ਮਨਜੀਤ ਬੋਪਾਰਾਏ ਜੀ ਨੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿੰਦਿਆਂ ਲਗਾਤਾਰ ਕਮਿਊਨਿਟੀ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜੋ ਅਜੇ ਵੀ ਜਾਰੀ ਹਨ l
ਨਿਊਜ਼ੀਲੈਂਡ ਵਿੱਚ ਇਹ ਕਿਤਾਬ 20 ਡਾਲਰ ਦੀ ਮਿਲੇਗੀ l ਇਹ ਕਿਤਾਬ 224 ਪੰਨਿਆਂ ਦੇ ਕਰੀਬ ਹੈ l ਆਪਣਾ ਆਰਡਰ ਬੁੱਕ ਕਰਨ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ l
ਨੋਟ:- ਸੰਨ 2009 ਦੇ ਕਰੀਬ Manjit Boparai ਜੀ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਦੇ ਵਿਸ਼ੇਸ਼ ਸੱਦੇ ਤੇ ਵੱਖ ਵੱਖ ਸੈਮੀਨਾਰ ਕਰਕੇ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



