ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿਵਲ ਸਰਜਨ ਡਾ. ਕੁਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਮੋਹਨਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ.ਐਚ.ਸੀ ਟਿੱਬਾ ਦੀਆਂ ਆਸ਼ਾ ਵਰਕਰਾਂ ਦੀ ਉਪਚਾਰ ਅਧੀਨ ਮਰੀਜ਼ਾਂ, ਬਜ਼ੁਰਗਾਂ ਦੀ ਦੇਖ ਭਾਲ ਅਤੇ ਮਾਨਸਿਕ ਸਿਹਤ ਵਿਕਾਰ ਵਿਸ਼ੇ ਸਬੰਧੀ ਛੇ ਰੋਜ਼ਾ ਟ੍ਰੇਨਿੰਗ ਸ਼ੁਰੂ ਕੀਤੀ ਗਈ। ਟ੍ਰੇਨਿੰਗ ਦੇ ਪਹਿਲੇ ਦਿਨ ਸੀਨੀਅਰ ਮੈਡੀਕਲ ਅਫ਼ਸਰ ਡਾ. ਮੋਹਨਪ੍ਰੀਤ ਸਿੰਘ ਨੇ ਆਸ਼ਾ ਵਰਕਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਸਬੰਧਤ ਮੁੱਦਿਆਂ ਅਤੇ ਨਸਿ਼ਆਂ ਵਿਰੋਧੀ ਕੀਤੀਆਂ ਜਾ ਰਹੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਮੋਹਨਪ੍ਰੀਤ ਸਿੰਘ ਨੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਟ੍ਰੈਨਿੰਗ ਸੈਸ਼ਨ ਨੂੰ ਧਿਆਨ ਨਾਲ ਅਟੈਂਡ ਕਰਨ ਤਾਂ ਕਿ ਕਮਿਊਨਿਟੀ ਵਿਚ ਕੰਮ ਕਰਨ ਸਮੇਂ ਇਸ ਟ੍ਰੈਨਿੰਗ ਦੌਰਾਨ ਸਿੱਖੇ ਸਕਿੱਲ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਿਹਤਮੰਦ ਪਿੰਡਾਂ ਅਤੇ ਸਮਾਜ ਦੀ ਸਿਰਜਨਾਂ ਵਿਚ ਆਸ਼ਾ ਵਰਕਰਾਂ ਦੀ ਅਹਿਮ ਭੂਮਿਕਾ ਹੈ। ਮਾਸਟਰ ਟ੍ਰੇਨਰ ਡਿਪਟੀ ਮਾਸ-ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਮੋਨਿਕਾ, ਬੀ.ਈ.ਈ ਸੁਸ਼ਮਾ ਅਤੇ ਸੀ.ਐਚ.ਓ ਰੀਤੂ ਨੇ ਆਸ਼ਾ ਵਰਕਰਾਂ ਨੂੰ ਆਮ ਲੋਕਾਂ ਤੱਕ ਸਰਕਾਰੀ ਸਿਹਤ ਸੇਵਾਵਾਂ, ਸਹੂਲਤਾਂ ਅਤੇ ਸਕੀਮਾਂ ਪਹੁੰਚਾਉਣ ਲਈ ਪ੍ਰੇਰਿਤ ਕਰਦਿਆਂ ਆਪਣੇ ਏਰੀਆ ਵਿੱਚ ਗਠਿਤ ਵੀਐਚਐਸ ਕਮੇਟੀਆਂ ਦੀਆਂ ਹਰ ਮੀਹਨੇ ਮੀਟਿੰਗ ਕਰਵਾਉਣ ਦੀ ਹਦਾਇਤ ਵੀ ਕੀਤੀ। ਮਾਸਟਰ ਟੇਨਰਾਂ ਨੇ ਦੱਸਿਆ ਕਿ ਟ੍ਰੇਨਿੰਗ ‘ਚ ਫੀਲਡ ‘ਚ ਮਾਨਸਿਕ ਸਿਹਤ ਦੀ ਮਹੱਤਤਾ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਸਬੰਧੀ ਵਿਗਾੜ, ਉਪਚਾਰਕ ਤੇ ਬਜ਼ੁਰਗਾਂ ਦੀ ਦੇਖਭਾਲ ਦੇ ਸਬੰਧ ‘ਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਤੇ ਮੁੱਢਲੀ ਸਹਾਇਤਾ ਦੇਣ ਲਈ ਤਿਆਰ ਕੀਤਾ ਗਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly