ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਹਰ ਚੀਜ਼ ਦੀ ਸ਼ੁਰੂਆਤ ਨਜ਼ਰੀਏ ਤੋਂ ਹੁੰਦੀ ਹੈਂ ।ਨਜ਼ਰੀਆ ਮਤਬਲ ਦਿਮਾਗ ਦੀ ਉਹ ਆਦਤ ਜੋ ਸਮੇਂ ਸਮੇਂ ਦੇ ਨਾਲ ਨਾਲ ਸਾਡੇ ਅੰਦਰ ਵਿਕਸਤ ਹੁੰਦੀ ਰਹਿੰਦੀ ਹੈ ।ਸਾਡੇ ਵਿੱਚੋਂ ਕੋਈ ਵੀ ਰੇਡੀਮੇਡ ਨਜ਼ਰੀਏ ਦਾ ਸੇਟ ਲੈ ਕੇ ਪੈਦਾ ਨਹੀਂ ਹੁੰਦਾ। ਹਾਂ ,ਇਨ੍ਹਾਂ ਜ਼ਰੂਰ ਹੈ, ਕਿ ਕੁਝ ਲੋਕ ਬਚਪਨ ਤੋਂ ਕੁਝ ਕਰਨ ਅਤੇ ਖ਼ੁਦ ਨੂੰ ਵਿਅਕਤ ਰਹਿਣ ਦਾ ਮਾਦਾ ਰੱਖਦੇ ਹਨ। ਦੂਜੇ ਪਾਸੇ ਕੁਝ ਇਹੋ ਜਿਹੇ ਲੋਕ ਵੀ ਹੁੰਦੇ ਹਨ ਜਿਸ ਨੂੰ ਕੋਈ ਹੋਰ ਯਕੀਨ ਦਿਵਾਉਂਦਾ ਹੈ, ਕਿ ਤੁਹਾਡੇ ਅੰਦਰ ਫਲਾਣੀ ਵਿਸ਼ੇਸ਼ਤਾ ਹੈ। ਜੇਕਰ ਇਸ ਤਰ੍ਹਾਂ ਦੀ ਕੋਈ ਆਦਤ ਵਿਕਸਿਤ ਕਰ ਲਉ ਤਾਂ ਤੁਹਾਨੂੰ ਕਾਮਯਾਬੀ ਮਿਲ ਸਕਦੀ ਹੈ। ਜਾਂ ਫਿਰ ਉਹ ਆਪਣੀਆਂ ਆਦਤਾਂ ਵਿੱਚ ਸੁਧਾਰ ਕਰ ਲੈਣ ਤਾਂ ਨਿਡਰ ਬਣ ਸਕਦੇ ਹਨ ।ਛੋਟੀ ਉਮਰ ਵਿੱਚ ਲੋਕ ਆਪਣੇ ਆਸ-ਪਾਸ ਤੋਂ ਆਦਤਾਂ ਅਤੇ ਨਜ਼ਰੀਆ ਪ੍ਰਾਪਤ ਕਰਦੇ ਰਹਿੰਦੇ ਹਨ। ਜਿਵੇਂ ਸਫ਼ਲਤਾ ਦੇ ਪ੍ਰਤੀ ਨਜ਼ਰੀਆ ਕੰਮ ਦੇ ਪ੍ਰਤੀ ਦ੍ਰਿਸ਼ਟੀਕੋਣ, ਰਾਜਨੀਤੀ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਪ੍ਰਤੀ ਸੋਚਣ ਦਾ ਢੰਗ , ਕਾਫ਼ੀ ਸਮੇਂ ਤੋਂ ਪਈਆਂ ਆਦਤਾਂ ਨੂੰ ਛੱਡਣਾ ਅਤੇ ਉਸ ਦੀ ਜਗ੍ਹਾ ਤੇ ਨਵੀਆਂ ਅਤੇ ਜ਼ਿਆਦਾ ਪੁਜੈਟਿਵ ਆਦਤਾਂ ਦਾ ਵਿਕਾਸ ਕਰਨਾ ਅੇੇੈਨਾ ਆਸਾਨ ਨਹੀਂ ਹੁੰਦਾ। ਇਸ ਦੇ ਲਈ ਸਭ ਤੋਂ ਪਹਿਲਾ ਕਦਮ ਇਹ ਜਾਨਣ ਦੀ ਕੋਸ਼ਿਸ਼ ਕਰਨਾ ਕਿ ਪਹਿਲਾਂ ਤੋਂ ਮੌਜੂਦ ਆਦਤ ਤੁਹਾਡੇ ਵਿੱਚ ਕਿਸ ਤਰ੍ਹਾਂ ਵਿਕਸਿਤ ਹੋਈ ।ਇਸ ਤੋਂ ਬਾਅਦ ਜੇਕਰ ਠੀਕ ਨਤੀਜਾ ਨਾ ਮਿਲੇ ਤਾਂ ਕੋਈ ਗੜਬੜੀ ਹੋ ਜਾਵੇ ਤਾਂ ਤੁਸੀਂ ਬਾਹਰੀ ਸਥਿਤੀ ਜਾਂ ਕਿਸੇ ਦੂਜੇ ਮਨੁੱਖ ਨੂੰ ਦੋਸ਼ ਦੇਨਾ, ਕਿਸਮਤ ਨੂੰ ਦੋਸ਼ ਦੇਣਾ ਬੰਦ ਕਰ ਦਿਓ ।ਆਪਣੇ ਆਪ ਨੂੰ ਪੁੱਛੋ ਕਿ ‘ਸਥਿਤੀ ਨੂੰ ਠੀਕ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?’
ਹੋ ਸਕਦਾ ਹੈ ਕਿ, ਤੁਸੀਂ ਖ਼ੁਦ ਆਪਣੀ ਸਾਰੇ ਨੈਗੇਟਿਵ ਨਜ਼ਰੀਏ ਨੂੰ ਕਾਬੂ ਪਾਉਣ ਲਈ ਸਹੀ ਨਾ ਹੋਵੋ ।ਪਰੰਤੂ ਤੁਸੀਂ ਇਹ ਤਾਂ ਪਤਾ ਕਰ ਸਕਦੇ ਹੋ ਕੀ ਤੁਸੀਂ ਜਿਸ ਤਰੀਕੇ ਤੋਂ ਸੋਚਦੇ ਹੋ ਉਸ ਦੇ ਪਿੱਛੇ ਕਾਰਨ ਕੀ ਹੈ ?ਆਖਿਰ ਕੁਝ ਸਥਿਤੀਆਂ ਵਿੱਚ ਤੁਸੀ ਵੱਧ ਭਾਵੁਕ ਕਿਉਂ ਹੋ ਉਠਦੇ ਹੋ ,ਜਾਂ ਤੁਹਾਨੂੰ ਇੰਜ ਕਿਉਂ ਲਗਦਾ ਹੈ ਕਿ, ਤੁਸੀਂ ਆਪਣੇ ਅਭਿਲਾਸ਼ਾ ਨੂੰ ਪੂਰਾ ਨਹੀਂ ਕਰ ਪਾਉਗੇ।
ਜਦੋਂ ਤੁਸੀਂ ਇਹਨਾਂ ਨੈਗੇਟਿਵ ਤੱਤਾਂ ਦੇ ਬਾਰੇ ਅਤੇ ਇਹਨਾਂ ਦੇ ਪਿੱਛੇ ਛੁਪੇ ਕਾਰਨਾ ਦੇ ਬਾਰੇ ਜਾਣ ਜਾਓਗੇ ਤਾਂ ਤੁਸੀਂ ਬਿਹਤਰ ਮਹਿਸੂਸ ਕਰਨ ਲੱਗੋਗੇ। ਫੇਰ ਤੁਹਾਨੂੰ ਪੁਜੇ਼ਟਿਵ ਢੰਗਦੀ ਸੋਚ ਵਿਕਸਿਤ ਕਰਨ ਦੀ ਸੁਵਿਧਾ ਵੀ ਹੋਵੇਗੀ।
ਜੇਕਰ ਤੁਸੀਂ ਹਰ ਵੇਲੇ ਦੁੱਖੀ ਅਤੇ ਉਦਾਸ ਰਹਿਣ ਵਾਲੀ ਸੰਗਤ ਵਿੱਚ ਰਹੋਗੇ ਤਾਂ ਉਨ੍ਹਾਂ ਦੀ ਨਿਰਾਸ਼ਾਵਾਦੀ ਸੋਚ ਦਾ ਅਸ਼ਰ ਤੁਹਾਡੇ ‘ਤੇ ਵੀ ਪੈ ਸਕਦਾ ਹੈ ।ਇਸ ਤਰ੍ਹਾਂ ਦੇ ਲੋਕ ਹਰ ਸਮੂਹ ਵਿੱਚ ਮੌਜੂਦ ਹੁੰਦੇ ਹਨ। ਜੇ ਕਰ ਅਗਲੀ ਵਾਰ ਤੁਹਾਡਾ ਪਾਲਾ ਇਹੋ ਜਿਹੇ ਕਿਸੇ ਮਨੁੱਖ ਨਾਲ ਪੈ ਜਾਵੇ ਤਾਂ ਪਹਿਲਾਂ ਉਥੇ ਰੁਕੋ ਨਾ। ਜੇਕਰ ਰੁਕਣਾ ਪੈ ਜਾਵੇ ਤਾਂ ਜਿਸ ਗੱਲ ਨੂੰ ਉਹ ਨਾਹ-ਪੱਖੀ ਕਰ ਰਿਹਾ ਹੋਵੇ ਤਾਂ ਤੁਸੀਂ ਉਹ ਗੱਲਾਂ ਦੇ ਹਾਂ-ਪੱਖੀ ਗੁਣ ਗਿਨਾਣੇ ਸ਼ੁਰੂ ਕਰ ਦਿਓ। ਤੁਸੀਂ ਜ਼ਿੰਦਗੀ ਦੇ ਜਿਹੜੇ ਪਹਿਲੂਆਂ ਨੂੰ ਵਧੀਆ ਸਮਝਦੇ ਹੋ ਉਹਨਾਂ ਦੀ ਸੂਚੀ ਬਣਾ ਲਓ। ਜਿਵੇਂ ਕਿ ਰਿਸ਼ਤੇ-ਨਾਤੇ ,ਸਭ ਤੋਂ ਵਧੀਆ ਕੰਮ, ਸਭ ਤੋਂ ਮਜ਼ੇਦਾਰ ਘਟਨਾਵਾਂ, ਜਾਂ ਫਿਰ ਜਿਨ੍ਹਾਂ ਬਾਰੇ ਸੋਚ ਕੇ ਤੁਹਾਡੀ ਸਿਹਤ ਠੀਕ ਹੋ ਜਾਂਦੀ ਹੈ ,।ਤੁਹਾਡੇ ਅੰਦਰ ਜੋ ਚੰਗੀਆਂ ਆਦਤਾਂ ਹਨ ਉਨ੍ਹਾਂ ਵੀ ਸੂਚੀ ਤਿਆਰ ਕਰੋ ਜਿਵੇਂ ਕਿ ਤੁਸੀਂ ਆਪਣੇ ਹੌਂਸਲੇ ਬਾਰੇ, ਹਾਂ-ਪੱਖੀ ,ਦਿਆਲੂ ,ਅਤੇ ਹਸਮੁਖ ਹੋ। ਜੇਕਰ ਤੁਹਾਨੂੰ ਮਾੜੇ ਵਿਚਾਰ ਤੰਗ ਕਰਨ ਲੱਗ ਪੈਣ ਤਾਂ ਇਨ੍ਹਾਂ ਵਿਚਾਰਾਂ ਦਾ ਅਸਰ ਆਪਣੇ ਉੱਪਰ ਨਾ ਹੋਣ ਦਿਓ। ਅਤੇ ਹਾਂ- ਪੱਖੀ ਵਿਚਾਰਾਂ ਬਾਰੇ ਸੋਚਣ ਲੱਗ ਪਵੋ ।ਪਹਿਲਾਂ ਬਣਾਈਆਂ ਹੋਈਆਂ ਸੂਚੀਆਂ ਤੇ ਨਜ਼ਰ ਮਾਰੋ। ਸਭਿਆਚਾਰ ਅਤੇ ਵਧੀਆ ਅਨੁਭਵਾਂ ਤੇ ਗੌਰ ਕਰੋ।
ਨਜ਼ਰੀਆ ਹੋਰ ਕੁਝ ਨਹੀਂ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਬਾਰੇ ਸੋਚਣ ਦਾ ਸਾਡਾ ਢੰਗ ਹੁੰਦਾ ਹੈ ।ਇਹ ਉਹ ਫਿਲਟਰ ਹੁੰਦਾ ਹੈ ,ਜਿਸ ਵਿਚ ਲੰਘਣ ਤੋਂ ਬਾਅਦ ਹੀ ਸੂਚਨਾ ਸਾਡੇ ਤੱਕ ਪੁਜਦੀ ਹੈ ।ਜਿਵੇਂ ਮਨਚਾਹੇ ਰੰਗ ਦੇ ਕੱਚ ਜਾਂ ਫਿਲਟਰ ਦਾ ਇਸਤੇਮਾਲ ਕਰਕੇ ਅਸੀਂ ਕੋਈ ਵਸਤੂ ਅਲੱਗ-ਅਲੱਗ ਦੇਖ ਸਕਦੇ ਹਾਂ ।ਉਸੇ ਤਰ੍ਹਾਂ ਚੰਗੇ ਨਜ਼ਰੀਏ ਨੂੰ ਫਿਲਟਰ ਦੀ ਤਰਾ ਪ੍ਰਯੋਗ ਕਰਕੇ ਅਸੀਂ ਜ਼ਿੰਦਗੀ ਨੂੰ ਸੁਖੀ ਬਣਾ ਸਕਦੇ ਹਾਂ ।ਚੰਗੇ ਨਜ਼ਰੀਏ ਵਾਲੇ ਲੋਕ ਥੋੜ੍ਹੀ ਜਿਹੀ ਗੜਬੜੀ ਹੋਣ ਤੇ ਉਸ ਦੀ ਜ਼ਿੰਮੇਵਾਰੀ ਲੈਣ ਵਿੱਚ ਦੇਰੀ ਨਹੀਂ ਕਰਦੇ ਅਤੇ ਖੁਸ਼ ਰਹਿੰਦੇ ਹਨ। ਇਹੋ ਜਿਹੇ ਲੋਕ ਚੰਗੇ ਸਰੀਰ ਵਾਲੇ ਅਤੇ ਲੰਮੀ ਉਮਰ ਵਾਲੇ ਹੁੰਦੇ ਹਨ। ਜੇ ਬਿਮਾਰ ਪੈ ਵੀ ਜਾਣ ਤਾਂ ਬਹੁਤ ਜ਼ਲਦੀ ਠੀਕ ਹੋ ਜਾਂਦੇ ਹਨ ।ਇਹੋ ਜਿਹੇ ਲੋਕਾਂ ਨੂੰ ਹਨੇਰੀ ਅਤੇ ਵਰਖਾ ਦਾ ਦਿਨ ਵੀ ਖੁਸ਼ੀਆਂ ਵਾਲਾ ਹੁੰਦਾ ਹੈ। ਕਿਉਂਕਿ ਉਹ ਮੀਂਹ ਨਾਲ ਧੋਤੇ ਝੁਮਕਦੇ ਦਰਖ਼ਤਾਂ ਨੂੰ ਵੇਖ ਕੇ ਖੁਸ਼ ਹੋ ਉਠਦੇ ਹਨ। ਇਸ ਲਈ ਹਰ ਦਿਨ ਕੋਸ਼ਿਸ਼ ਕਰਦੇ ਰਹੀਏ ,ਅਤੇ ਆਪਣੀ ਕੋਈ ਨਾ ਕੋਈ ਗ਼ਲਤ ਆਦਤ ਨੂੰ ਤਿਆਗ ਦੇਈਏ। ਗ਼ਲਤ ਨਜ਼ਰੀਏ ਨੂੰ ਬਦਲ ਦੇਈਏ ।
ਆਪਜੀ ਦਾ ਸ਼ੁੱਭ-ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly