(ਸਮਾਜ ਵੀਕਲੀ) 10ਮਾਰਚ 1897 ਤਿਆਗ ਤੇ ਬਲੀਦਾਨ ਦੀ ਮੂਰਤ ਅਤੇ ਭਾਰਤੀ ਇਤਿਹਾਸ ਦੀ ਪਹਿਲਾ ਮਹਿਲਾ ਅਧਿਆਪਕ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਪਰੀਨਿਰਵਾਣ(ਬਰਸੀ) ਦਿਵਸ ਤੇ ਓਹਨਾ ਨੂੰ ਕੋਟਿ ਕੋਟਿ ਨਮਨ। ਬਿਨਾਂ ਆਪਣਾ ਫ਼ਿਕਰ ਕੀਤੇ ਪਲੇਗ ਦੇ ਮਰੀਜਾਂ ਦੀ ਨਿਸ਼ਕਾਮ ਸੇਵਾ ਕਰਦੇ ਕਰਦੇ ਖੁਦ ਇਸ ਖਤਰਨਾਕ ਬਿਮਾਰੀ ਤੋਂ ਪੀੜਤ ਹੋਣ ਕਰਕੇ ਹੋਣ ਕਰਕੇ 10 ਮਾਰਚ 1897 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।1848 ਵਿਚ ਪੂਨੇ ਵਿੱਚ ਆਪਣੇ ਪਤੀ ਦੇ ਸਹਿਯੋਗ ਨਾਲ ਉਹਨਾਂ ਨੇ 9ਅਲਗ ਅਲਗ ਜਾਤਾਂ ਦੀ ਵਿਦਿਆਰਥਣਾਂ ਨੂੰ ਨਾਲ ਲੈ ਕੇ ਪਹਿਲੇ ਮਹਿਲਾ ਸਕੂਲ ਦੀ ਸ਼ੁਰੂਆਤ ਕੀਤੀ।ਇਕ ਸਾਲ ਦੇ ਅੰਦਰ ਹੀ ਫੂਲੇ ਦੰਪਤੀ 5 ਨਵੇਂ ਸਕੂਲ ਖੋਲ੍ਹਣ ਵਿਚ ਕਾਮਯਾਬ ਹੋਏ।ਜਦੋਂ ਰੂੜ੍ਹੀਵਾਦੀ ਸੋਚ ਆਪਣੀ ਚਰਮ ਸੀਮਾ ਤੇ ਸੀ,ਉਸ ਸਮੇਂ ਇਕ ਮਹਿਲਾ ਸਕੂਲ ਨੂੰ ਖੋਲਣਾ ਤੇ ਚਲਾਉਣਾ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ,ਇਸ ਦੀ ਕਲਪਨਾ ਅੱਜ ਵੀ ਨਹੀਂ ਕੀਤੀ ਜਾ ਸਕਦੀ ਹੈ।ਉਸ ਸਮੇਂ ਲੜਕੀਆਂ ਦੀ ਸਿੱਖਿਆ ਤੇ ਸਮਾਜਿਕ ਪਾਬੰਧੀ ਸੀ। ਉਸੇ ਸਮੇਂ ਸਵਿੱਤਰੀ ਬਾਈ ਫੂਲੇ ਨਾ ਸਿਰਫ ਖ਼ੁਦ ਪੜ੍ਹੇ ਬਲਕਿ ਦੂਸਰੀ ਲੜਕੀਆਂ ਲਈ ਵੀ ਸਿੱਖਿਅਕ ਸੰਸਥਾਨਾਂ ਦਾ ਇੰਤਜਾਮ ਕੀਤਾ,ਓਹ ਵੀ ਪੂਨੇ ਦੇ ਵਿਚ ਜੋਕਿ ਰੂੜ੍ਹੀਵਾਦੀ ਸੋਚ ਦਾ ਗੜ੍ਹ ਮੰਨਿਆ ਜਾਂਦਾ ਸੀ।ਜਿਸ ਤਰ੍ਹਾਂ ਓਹਨਾ ਨੇ ਜਾਤੀਵਾਦੀ ਵਿਵਸਥਾ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਆਪਣੇ ਉਦੇਸ਼ ਤੋਂ ਭਟਕੇ ਨਹੀਂ,ਓਹ ਅੱਜ ਦੇ ਮਹਿਲਾ ਵਰਗ ਦੇ ਲਈ ਸਭ ਤੋਂ ਵੱਡੇ ਰੋਲ ਮਾਡਲ ਹੁਣੇ ਚਾਹੀਦੇ ਨੇ।
ਜੈ ਮਾਂ ਸਾਵਿਤਰੀ
ਜੈ ਭੀਮ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj