ਭੁਲੇਖਾ ਖਤਮ ਹੋਇਆ

ਜਸਬੀਰ ਸਿੰਘ ਗੜੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਆਖਰ ਜਿਸ ਦਾ ਡਰ ਸੀ, ਜਿਸ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ ਅਤੇ ਜੋ ਹੋਣਾ ਹੀ ਸੀ ਉਹ ਅੱਜ ਵਾਪਰ ਗਿਆ l ਜਸਬੀਰ ਸਿੰਘ ਗੜੀ ਨੇ ਬਾਬਾ ਸਾਹਿਬ ਅੰਬੇਦਕਰ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਅੱਜ ਮਨੂਵਦੀ ਪਾਰਟੀ ਆਮ ਆਦਮੀ ਨੂੰ ਜੁਆਇਨ ਕਰ ਲਿਆ l ਜਦੋਂ ਉਸ ਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ ਕਿ ਮੇਰਾ ਕੋਈ ਕਸੂਰ ਨਹੀਂ, ਇਸ ਸਬੰਧ ਵਿੱਚ ਉਹਨੇ ਕੁਝ ਵੀਡੀਓ ਵੀ ਪਾਈਆਂ ਸਨ ਪਰ ਉਸ ਤੋਂ ਇਹ ਹੌਸਲਾ ਨਾ ਹੋ ਸਕਿਆ ਕਿ ਉਹ ਆਪਣੇ ਥਾਂ ਤੇ ਬਣਿਆ ਰਹਿੰਦਾ ਤੇ ਸਾਬਤ ਕਰਦਾ ਕਿ ਉਸ ਦਾ ਕਸੂਰ ਨਹੀਂ ਸੀ l ਪਰ ਹੁਣ ਜਦੋਂ ਉਸ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਤਾਂ ਇਹ ਭੁਲੇਖਾ ਖਤਮ ਹੋ ਗਿਆ ਕਿ ਉਹ ਸੱਚਾ ਸੀ l ਉਸ ਉੱਪਰ ਕਈ ਭਰਿਸ਼ਟਾਚਾਰ ਦੇ ਦੋਸ਼ ਲੱਗੇ ਸਨ, ਟਿਕਟਾਂ ਨਾ ਵੰਡਣ ਦੇ ਦੋਸ਼ ਲੱਗੇ ਸਨ ਅਤੇ ਪਾਰਟੀ ਨੂੰ ਅਕਾਲੀ ਦਲ ਦੀ ਬਾਂਧੀ ਬਣਾਉਣ ਦੇ ਵੀ ਦੋਸ਼ ਲੱਗੇ l ਉਹ ਇਹਨਾਂ ਦੋਸ਼ਾਂ ਵਿੱਚੋਂ ਆਪਣੇ ਆਪ ਨੂੰ ਕਿਸੇ ਵਿੱਚੋਂ ਵੀ ਪਾਕ ਸਾਫ ਨਹੀਂ ਦੱਸ ਸਕਿਆ l ਅੰਤ ਵਿੱਚ ਫਿਰ ਉਹੀ ਹੋਇਆ ਜੋ ਅੱਜ ਤੋਂ ਪਹਿਲੇ ਸਤਨਾਮ ਸਿੰਘ ਕੈਥ, ਪਵਨ ਕੁਮਾਰ ਟੀਮ ਸੁਖਵਿੰਦਰ ਕੋਟਲੀ ਐਡਵੋਕੇਟ ਰਣਜੀਤ ਕੁਮਾਰ ਅਤੇ ਹੋਰ ਉਹ ਲੀਡਰ ਜਿਹੜੇ ਕਹਿੰਦੇ ਤਾਂ ਇਹ ਸੀ ਕਿ ਅਸੀਂ ਬਾਪੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਹਾਂ ਪਰ ਉਹ ਵਿਰੋਧੀਆਂ ਦੀ ਗੋਦ ਵਿੱਚ ਖੇਡਣ ਲੱਗ ਪਏ, ਗੜੀ ਵੀ ਉਹਨਾਂ ਵਿੱਚੋਂ ਇੱਕ ਨਿਕਲਿਆ l ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਹਿੰਦੇ ਸਨ ਬਹੁਜਨ ਵਿਚਾਰਧਾਰਾ ਤੇ ਚੱਲਣਾ ਖੰਡੇ ਦੀ ਧਾਰ ਤੇ ਚੱਲਣਾ ਹੈ। ਇੱਥੇ ਕੋਈ ਜਿਗਰੇ ਵਾਲਾ ਹੀ ਚੱਲ ਸਕਦਾ ਹੈ, ਗੜੀ ਨੇ ਇਹ ਭੁਲੇਖਾ ਕੱਢ ਦਿੱਤਾ l ਚਲੋ ਅਸੀਂ ਉਸ ਨੂੰ ਵਾਪਸ ਮੁੜਨ ਲਈ ਤਾਂ ਨਹੀਂ ਕਹਿੰਦੇ ਪਰ ਇਹ ਜਰੂਰ ਕਵਾਂਗੇ ਕਿ ਭਵਿੱਖ ਵਿੱਚ ਉਹ ਆਪਣੇ ਆਪ ਨੂੰ ਬਾਬਾ ਸਾਹਿਬ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਚੇਲਾ ਨਾ ਕਹੇ l ਸਾਹਿਬ ਸ਼੍ਰੀ ਕਾਂਸ਼ੀ ਰਾਮ ਕਹਿੰਦੇ ਸੀ ਮੈਂ ਨਾ ਵਿਕਣ ਵਾਲਾ ਸਮਾਜ ਬਣਾਉਣਾ ਹੈ ਲੀਡਰ ਜੇ ਵਿਕ ਵੀ ਜਾਏਗਾ ਤਾਂ ਉਸ ਦਾ ਸਮਾਜ, ਉਸਦਾ ਵੋਟਰ ਖੜਾ ਰਵੇਗਾ। ਇਸ ਤਰ੍ਹਾਂ ਕਈ ਲੀਡਰ ਬਹੁਜਨ ਸਮਾਜ ਪਾਰਟੀ ਵਿੱਚ ਆਏ ਅਤੇ ਕਈ ਛੱਡ ਕੇ ਚਲੇ ਗਏ ਤੇ ਜਿਹੜੇ ਗਏ ਉਹਨਾਂ ਨੂੰ ਬਾਅਦ ਵਿੱਚ ਕੋਈ ਯਾਦ ਵੀ ਨਹੀਂ ਕਰਦਾ l ਇਹ ਲਹਿਰ (ਮੂਵਮੈਂਟ) ਗੁਰੂਆਂ, ਸੰਤਾਂ, ਮਹਾਂਪੁਰਖਾਂ ਤੋਂ ਲੈ ਕੇ ਚਲਦੀ ਆ ਰਹੀ ਹੈ ਤੇ ਇਹ ਸਦਾ ਚਲਦੀ ਰਹੇਗੀ ਜਦ ਤੱਕ ਇਹ ਆਪਣੇ ਅੰਤ ਬਹੁਜਨਾਂ ਦੇ ਰਾਜ ਤੇ ਨਹੀਂ ਪਹੁੰਚਦੀ l

ਰਾਜੇਸ਼ ਕੁਮਾਰ ਥਾਣੇਵਾਲ
09872494996

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖਾਲਸਾ ਕਾਲਜ ਮਾਹਿਲਪੁਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਵਾਈ ਹੇਠ ਸਾਹਿੱਤਕ ਇਕੱਠ ਦਾ ਆਯੋਜਨ ਕੀਤਾ
Next articleਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਨੂੰ ਸਦਮਾ:: ਮਾਤਾ ਦਾ ਹੋਇਆ ਦਿਹਾਂਤ।