ਸੱਚ ਦੀ ਪਹਿਚਾਣ

(ਸਮਾਜ ਵੀਕਲੀ)-ਅੱਜ ਦੇ ਸੰਦਰਭ ਵਿਚ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਮਾਹੌਲ ਏਦਾ ਦਾ ਬਣਿਆ ਹੋਇਆ ਹੈ ਜਿਵੇ ਕੋਈ ਫੁੱਲ ਟਾਹਣੀਓ ਟੁੱਟ ਮੁਰਝਾ ਗਿਆ ਹੋਵੇ । ਇਹ ਵੀ ਸੱਚ ਹੈ ਚਾਰੇ ਪਾਸੇ ਖੁਸ਼ਬੋਆਂ ਵੰਡਦਾ ਫੁੱਲ ਟਾਹਣੀ ਨਾਲੋਂ ਵੱਖ ਕਰ ਕਤਲ ਕਰ ਦਿੱਤਾ ਗਿਆ । ਕਿਉ? ਕਿਉਂਕਿ ਜਿੱਥੇ ਸੋਚ ਤੇ ਵਿਚਾਰ ਦੁਸ਼ਮਣ ਦੀ ਜੜ੍ਹ ਪੁੱਟਣ ਵਾਲੇ ਹੋਣ ਫੇਰ ਉਥੇ ਉਸ ਦੀ ਹੋਂਦ ਨੂੰ ਖਤਮ ਕਰ ਦੇਣਾ ਸਹੀ ਸਮਝਿਆ ਜਾਂਦਾ ਏ ਤੇ ਜੇ ਗੱਲ ਕਰੀਏ ਲੋਕਾਂ ਦੀ । ਤਾਂ ਸਵਾਲ ਬਹੁਤ ਉਠਦੇ ਨੇ ਤੇ ਜਵਾਬ ਨਾ ਹੀ ਲੋਕਾਂ ਕੋਲ ਮਿਲਣਗੇ ਤੇ ਨਾ ਹੀ ਹਕੂਮਤਾਂ ਤੋਂ । ਮਸਲੇ ਨੂੰ ਪਾਣੀ ਵਿਚ ਮਧਾਣੀ ਪਾ ਕੇ ਸਾਲ , ਛੇ ਮਹੀਨਿਆਂ ਤੱਕ ਘੜੀਸਿਆਂ ਜਾਂਦਾ ਏ ਉਸ ਤੋਂ ਮਗਰੋਂ ਲੋਕ ਚੁੱਪ ਤੇ ਮੁੱਦਾ ਠੱਠ ਜਾਂ ਫੇਰ ਇਕ ਮੁੱਦੇ ਤੇ ਚਿੱਟੀ ਚਾਦਰ ਪਾਉਣ ਲਈ ਦੂਜਾ ਮੁੱਦੇ ਨੂੰ ਉਠਾ ਲਿਆ ਜਾਂਦਾ ਹੈ । ਇਹੀ ਤੇ ਹੁੰਦਾ ਹੈ ਨਾ ? ਚੱਲੋ ਹੁਣ ਆਪਣੀ ਵੀ ਗੱਲ ਕਰ ਲਈਏ ਇਸ ਵਿਚ ਸਾਡਾ ਰੋਲ ਸਿਰਫ ਉਸ ਚਾਰ ਦੀਵਾਰੀ ਤੱਕ ਹੀ ਰਹਿ ਜਾਂਦਾ ਹੈ ਜੋ ਸਾਨੂੰ ਵਿਖਾਇਆ ਜਾ ਰਿਹਾ ਹੋਵੇ ਜਾਂ ਕਹਿ ਲਵੋ ਕਿ ਮਾਨਸਿਕ ਤੌਰ ਤੇ ਸਾਨੂੰ ਸਿਰਫ ਉਸ ਚੀਜ ਵਿਚ ਹੀ ਉਲਝਾ ਕੇ ਰੱਖਿਆ ਜਾਂਦਾ ਹੈ ਜੋ ਸਿਰਫ ਆਪਣੇ ਫਾਇਦੇ ਦੀ ਲਈ ਹੋਵੇ । ਸੱਟ ਕਿਸੇ ਦੇ ਵੱਜੇ ਤਾਂ ਸਾਨੂੰ ਕੀ ਵਾਲੀ ਗੱਲ ਪੂਰੀ ਢੁਕਵੀ ਏ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਖਾਲਸਾ ਜੀ ਦਾ ਕਹਿਣਾ ਸੀ ਕਿ ਸਰੀਰ ਦਾ ਮਰਨਾ ਮੌਤ ਨਹੀ ਜਮੀਰ ਦਾ ਮਰਨਾ ਮੌਤ ਏ । ਓ ਭਲੇਇਓ ਮਾਨਸੋਂ ਸਿਰਫ ਇਹਨਾਂ ਲਫਜਾਂ ਨੂੰ ਕੜਿਆਂ ਤੇ ਲਿਖਵਾ ਹੱਥਾਂ ਵਿੱਚ ਪਹਿਨਣ ਨਾਲ ਤੁਹਾਡਾ ਜਮੀਰ ਨਹੀ ਜਾਗਣ ਲੱਗਾ । ਇਹਨਾਂ ਅਲਫਾਜ਼ਾਂ ਨੂੰ ਮਨ , ਸੋਚ ਤੇ ਦਿਲੋਂ ਦਿਮਾਗ ਦੀ ਸਰਦਲ ਤੇ ਉਤਾਰ ਕੇ ਵੇਖੋ ਕਿ ਜਮੀਰ ਜਿੰਦਾ ਹੈ ? ਅਸੀ ਬਿਨਾ ਸਵਾਲ ਕੀਤਾ ਉਸ ਪਾਰਟੀ ਦੇ ਹੱਕ ਵਿਚ ਜਾ ਖਲੋਦੇ ਹਾਂ ਜੋ ਵਾਅਦੇ ਕਰਦੀਆਂ ਆਈਆਂ ਸਨ ਤੇ ਕਰ ਨੇ । ਹੁਣ ਅਕਸਰ ਨੌਜਵਾਨ ਵਰਗ ਦਾ ਇਹ ਕਹਿਣਾ ਹੈ ਕਿ ਇਕ ਮੌਕਾ ਆਪ ਨੂੰ ਵੀ । ਉਹ! ਮੈਂ ਕਹਿਨੀ ਆਂ ਕਿਉ ? ਜੋ ਮੌਕਾ ਆਪ ਨੂੰ ਦੇਣਾ ਆਪਣੇ ਆਪ ਨੂੰ ਦਿਓ । ਜਮੀਰ ਤੁਹਾਡਾ, ਜਮੀਨ ਤੁਹਾਡੀ , ਹੱਕ ਤੁਹਾਡੇ, ਦੁਨੀਆਂ ਤੁਹਾਡੀ ਤੇ ਵਜੂਦ ਤੁਹਾਡਾ ਫੇਰ ਮੌਕੇ ਦੂਜਿਆਂ ਨੂੰ ਕਿਉ? ਜਿਹੜੇ ਟੈਕਸ ਤੁਸੀ ਭਰਦੇ ਹੋ ਉਹੀ ਆਟਾ ਦਾਲ ਬਣ ਤੁਹਾਡੇ ਕੋਲ ਵਾਪਸ ਆਉਂਦੇ ਫੇਰ 2000 / 2500 ਦੇ ਲਾਰਿਆਂ ਮਗਰੋਂ ਜੁੱਤੀਆਂ ਲਈ ਸਾਡੇ ਸਿਰ ਕਿਉ?
ਆਪਣੇ ਇਤਿਹਾਸ ਨਾਲ ਜੁੜੇ ਹੋਵੋ ਤਾਂ ਝਾੜੂ ਤੇ ਸਮਸ਼ੀਰ ਵਿਚਲਾ ਫਰਕ ਤੁਹਾਨੂੰ ਨਜਰ ਆਵੇ । ਕੋਈ ਸਿੱਖ ਕਹਿਣ ਨਾਲ ਸਿੱਖ ਨਹੀ ਹੁੰਦਾ ਹਿੰਦੂ ਕਹਿਣ ਨਾਲ ਹਿੰਦੂ ਤੇ ਮੁਸਲਮਾਨ ਕਹਿਣ ਨਾਲ ਮੁਸਲਮਾਨ । ਜੇਕਰ ਖੂਨ ਦੀਆਂ ਕਿਸਮਾਂ ਅੱਠ ਤੋਂ ਜਿਆਦਾ ਹਨ ਫੇਰ ਗੱਲ ਹੋਰ ਹੋਵੇ ਪਰ ਤੁਹਾਡੇ ਵਿਚ ਫੁੱਟ ਪਾ ਕੇ ਤੁਹਾਨੂੰ ਆਪਸ ਨਾਲੋਂ ਤੋੜਨਾ ਤੇ ਆਪਣੇ ਪੈਰ ਪਸਾਰ ਕੇ ਰਾਜ ਕਰਨਾ ਹਕੂਮਤ ਦਾ ਪੁਰਾਣਾ ਹੱਥਕੰਡਾ ਰਿਹਾ ਏ। ਮੇਰਾ ਮੰਨਣਾ ਇਹ ਹੈ ਕਿ ਸਰਕਾਰਾਂ ਲਈ ਨਹੀ ਆਪਣੇ ਹੱਕਾਂ ਲਈ ਲੜੋ । ਵੋਟ ਕਿਸ ਨੂੰ ਪਾਉਣੀ ਤੁਹਾਡਾ ਅਧਿਕਾਰ ਹੈ ਪਰ ਮੌਕਾ ਦੇਣ ਦੇ ਚੱਕਰ ਵਿਚ ਆਪਣੇ ਵਜੂਦ, ਆਪਣੇ ਹੱਕ, ਆਪਣੀਆਂ ਨਸਲਾਂ ਤੇ ਉਂਗਲ ਨਾ ਚੁੱਕਣ ਦਿਓ । 100% ਵਿਚੋਂ 50% ਨੌਜਵਾਨ ਵਰਗ ਇਤਿਹਾਸ ਨਾਲੋਂ ਟੁੱਟ ਕੇ, ਮੌਕੇ ਦੀ ਹਕੂਮਤ ਦੇ ਲਾਰਿਆਂ ਵਿਚ ਉਲਝਿਆ ਏ ਤੇ ਹਕੂਮਤ ਇਹਨਾਂ ਨੂੰ ਨੌਕਰੀਆਂ ਦੇ ਲਾਰੇ ਲਾ ਆਪਣੇ ਵੱਲ ਖਿੱਚਣ ਵਿਚ ਸਫਲ ਰਹੀ । ਇਹ ਤੇ ਸੱਚ ਏ ਕਿ ਜਦੋਂ ਕੋਈ ਤਰੀਕਾ ਨਾ ਲੱਭੇ ਤਾਂ ਕਮਜ਼ੋਰੀ ਤੇ ਵਾਰ ਕਰੋ । ਨੌਜਵਾਨੀ ਦੀ ਕਮਜ਼ੋਰੀ ਰੁਜ਼ਗਾਰ ਰਿਹਾ ਏ। ਜੇਕਰ ਤੁਸੀ ਖੁਦ ਲਈ ਲੜਨਾ ਜਾਣਦੇ ਹੋ ਤਾਂ ਤੁਹਾਨੂੰ ਸਿਆਸਤ ਵਲੋਂ ਮਿਲ ਰਹੀ ਭੀਖ ਦੀ ਜਰੂਰਤ ਕਦੇ ਮਹਿਸੂਸ ਨਹੀ ਹੋਵੇਗੀ। ਜਿੱਥੇ ਸੱਚ ਲਈ ਇਕ ਮਰਦਾ ਹੈ ਉਥੇ ਹਰ ਇਕ ਮਰਨ ਲਈ, ਆਪਣਾ ਸਿਰ ਦੇਣ ਲਈ ਅੱਗੇ ਆਵੇ ਤਾਂ ਕੀ ਕਰ ਲੈਣਗੀਆਂ ਸਿਆਸਤਾਂ । ਲੱਖਾਂ ਕਰੋੜਾਂ ਦੀਪਾਂ ਨੂੰ ਰੋਡ ਐਕਸੀਡੈਂਟ ਵਿਚ ਮਾਰਵਾ ਦੇਣਗੀਆਂ । ਮਰਵਾ ਲੈਣ ਦਿਓ ਪਰ ਤੁਸੀ ਸ਼ਹੀਦ ਤਾਂ ਕਹਾਓਗੇ । ਕੋਈ ਝਾੜੂ , ਤੱਕੜੀ, ਪੰਜੇ ਦੀ ਲਪੇਟ ਚੋਂ ਨਿਕਲ ਸਮਸ਼ੀਰ ਫੜਨ ਜੋਗੇ ਤੇ ਹੋਵੋਗੇ। ਅਖੀਰ ਵਿਚ ਇਹੀ ਆਖਾਂਗੀ ਕਿ ਆਪਣੀ ਵਿਲੱਖਣਤਾ ਨੂੰ ਕਿਸੇ ਦੇ ਹੱਥਾਂ ਦੀ ਮੁਹਤਾਜ ਨਾ ਬਣਨ ਦਿਓ। ਹੁਣ ਵੋਟਾਂ ਲਈ ਤੁਹਾਡੇ ਅੱਗੇ ਹੱਥ ਅੱਡੇ ਜਾ ਰਹੇ ਨੇ ਫੇਰ ਇਹ ਨਾ ਹੋਵੇ ਕਿ ਤੁਹਾਡੇ ਹੱਥ ਵੱਢ ਦਿੱਤੇ ਜਾਣ । ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ । ਇਕ ਵਾਰ ਇਸ ਸਤਰ ਤੇ ਜਰੂਰ ਗੌਰ ਕਰਿਓ । ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ (ਸਮਾਣਾ)
ਸੰਪਰਕ :- 7814433063

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰੀਬ ਦੇ ਨਾ ਰਿਸ਼ਤੇ ਹੁੰਦੇ ਆ ਨਾ ਹੀ ਰਿਸ਼ਤੇਦਾਰ
Next articleਕੋਈ ਵੀ ਰਾਤੋਂ ਰਾਤ ਬੁਰਾ ਨਹੀਂ ਬਣ ਜਾਂਦਾ।