ਪਤੀ ਖੂਨ-ਪਸੀਨੇ ਦੀ ਕਮਾਈ ਭੇਜਦਾ ਰਿਹਾ ਤੇ ਪਤਨੀ ਜੂਆ ਖੇਡਦੀ ਰਹੀ: ਆਖ਼ਰ ਇਕ ਦਿਨ ਖ਼ੁਦ ਨੂੰ ਦਾਅ ’ਤੇ ਲਾਇਆ ਤੇ ਹਾਰ ਗਈ

ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼)(ਸਮਾਜ ਵੀਕਲੀ) : ਔਰਤ ਨੇ ਲੂਡੋ ਖੇਡਦੇ ਹੋਏ ਖੁਦ ਨੂੰ ਦਾਅ ’ਤੇ ਲਗਾ ਲਿਆ ਅਤੇ ਫਿਰ ਆਪਣੇ ਮਕਾਨ ਮਾਲਕ ਤੋਂ ਹਾਰ ਗਈ। ਰੇਣੂ ਨਾਂ ਦੀ ਔਰਤ ਉਸ ਪੈਸੇ ਨਾਲ ਜੂਆ ਖੇਡਦੀ ਸੀ, ਜੋ ਰਾਜਸਥਾਨ ਦੇ ਜੈਪੁਰ ‘ਚ ਕੰਮ ਕਰਨ ਵਾਲੇ ਉਸ ਦੇ ਪਤੀ ਨੇ ਉਸ ਨੂੰ ਭੇਜਾ ਸੀ। ਘਟਨਾ ਨਗਰ ਕੋਤਵਾਲੀ ਦੇ ਦੇਵਕਾਲੀ ਇਲਾਕੇ ਦੀ ਦੱਸੀ ਜਾ ਰਹੀ ਹੈ। ਔਰਤ ਲੂਡੋ ਦੀ ਖੇਡ ਦੀ ਆਦੀ ਸੀ। ਉਹ ਆਪਣੇ ਮਕਾਨ ਮਾਲਕ ਨਾਲ ਨਿਯਮਿਤ ਤੌਰ ‘ਤੇ ਇਹ ਖੇਡਦੀ ਸੀ। ਪਿਛਲੇ ਹਫਤੇ, ਜਦੋਂ ਉਹ ਦੋਵੇਂ ਖੇਡ ਰਹੇ ਸਨ ਅਤੇ ਸੱਟਾ ਲਗਾ ਰਹੇ ਸਨ, ਤਾਂ ਔਰਤ ਨੇ ਆਪਣੇ ਆਪ ਨੂੰ ਦਾਅ ‘ਤੇ ਲਗਾ ਦਿੱਤਾ ਕਿਉਂਕਿ ਉਸ ਦੇ ਸਾਰੇ ਪੈਸੇ ਖਤਮ ਹੋ ਗਏ ਸਨ। ਉਸ ਨੇ ਆਪਣੇ ਪਤੀ ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ।

ਉਸ ਦੇ ਪਤੀ ਨੇ ਪ੍ਰਤਾਪਗੜ੍ਹ ਆ ਕੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਪੋਸਟ ਕੀਤਾ, ਜੋ ਹੁਣ ਵਾਇਰਲ ਹੋ ਰਹੀ ਹੈ। ਰੇਣੂ ਦੇ ਪਤੀ ਦਾ ਦਾਅਵਾ ਹੈ ਕਿ ਉਹ ਦੇਵਕਾਲੀ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਛੇ ਮਹੀਨੇ ਪਹਿਲਾਂ ਉਹ ਕੰਮ ਕਰਨ ਲਈ ਜੈਪੁਰ ਗਿਆ ਸੀ ਅਤੇ ਆਪਣੀ ਪਤਨੀ ਨੂੰ ਪੈਸੇ ਭੇਜਦਾ ਰਿਹਾ, ਜਿਸ ਨਾਲ ਉਹ ਜੂਆ ਖੇਡਦੀ ਰਹੀ। ਪੈਸੇ ਖਤਮ ਹੋਣ ਤੋਂ ਬਾਅਦ, ਉਸ ਨੇ ਆਪਣੇ ਆਪ ਨੂੰ ਦਾਅ ’ਤੇ ਲਗਾ ਦਿੱਤਾ ਅਤੇ ਖੁਦ ਨੂੰ ਹਾਰ ਗਈ। ਜੋੜੇ ਦੇ ਦੋ ਬੱਚੇ ਹਨ। ਪਤੀ ਅਨੁਸਾਰ ਔਰਤ ਹੁਣ ਮਕਾਨ ਮਾਲਕ ਨਾਲ ਰਹਿ ਰਹੀ ਹੈ ਤੇ ਉਸ ਨੇ ਪਤਨੀ ਨੂੰ ਵਾਪਸ ਆਉਣ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਮੰਨ ਨਹੀਂ ਰਹੀ। ਪੁਲੀਸ ਨੇ ਕਿਹਾ ਉਹ ਜਾਂਚ ਕਰ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਹਿੰਸਾ ਸਬੰਧੀ ਆਸ਼ੀਸ਼ ਮਿਸ਼ਰਾ ਸਣੇ 14 ਖ਼ਿਲਾਫ਼ ਦੋਸ਼ ਆਇਦ
Next articleਕੇਂਦਰ ਯਕੀਨੀ ਬਣਾਏ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ: ਸੁਪਰੀਮ ਕੋਰਟ