ਪਲਾਮੂ— ਝਾਰਖੰਡ ਦੇ ਪਲਾਮੂ ਜ਼ਿਲੇ ਤੋਂ ਇਕ ਬਹੁਤ ਹੀ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਮਾਂ ਨੇ ਅੰਧਵਿਸ਼ਵਾਸ ਕਾਰਨ ਆਪਣੀ ਡੇਢ ਸਾਲ ਦੀ ਮਾਸੂਮ ਧੀ ਦੀ ਬਲੀ ਦੇ ਦਿੱਤੀ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਇਹ ਘਟਨਾ ਪਲਾਮੂ ਦੇ ਹੁਸੈਨਾਬਾਦ ਥਾਣਾ ਖੇਤਰ ਦੇ ਖਰਾਰਪਾਰ ਪਿੰਡ ਦੀ ਹੈ। ਦੋਸ਼ੀ ਮਾਂ ਦਾ ਨਾਂ ਗੀਤਾ ਦੇਵੀ ਅਤੇ ਮ੍ਰਿਤਕ ਬੱਚੀ ਦਾ ਨਾਂ ਪਰੀ ਕੁਮਾਰੀ ਹੈ। ਪੁਲਿਸ ਮੁਤਾਬਕ ਗੀਤਾ ਦੇਵੀ ਨੇ ਸਿੱਧੀ ਪ੍ਰਾਪਤੀ ਲਈ ਆਪਣੀ ਧੀ ਦੀ ਛਾਤੀ ਨੂੰ ਫਾੜ ਕੇ ਉਸ ਦਾ ਦਿਲ ਕੱਢਿਆ ਅਤੇ ਫਿਰ ਤੰਤਰ ਪੂਜਾ ਕੀਤੀ। ਇਸ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਨੂੰ ਉੱਥੇ ਹੀ ਦਫਨ ਕਰ ਦਿੱਤਾ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ ਅਤੇ ਕਿਸੇ ਨੇ ਉਸ ਨੂੰ ਕਿਹਾ ਸੀ ਕਿ ਉਹ ਤੰਤਰ-ਮੰਤਰ ਰਾਹੀਂ ਆਪਣੀ ਆਰਥਿਕ ਹਾਲਤ ਸੁਧਾਰ ਸਕਦੀ ਹੈ। ਇਸੇ ਅੰਧਵਿਸ਼ਵਾਸ ਕਾਰਨ ਉਸ ਨੇ ਇਹ ਘਿਨੌਣਾ ਅਪਰਾਧ ਕੀਤਾ। ਦੋਸ਼ੀ ਔਰਤ ਦਾ ਪਤੀ ਅਰੁਣ ਰਾਮ ਦਿੱਲੀ ‘ਚ ਕੰਮ ਕਰਦਾ ਹੈ। ਉਨ੍ਹਾਂ ਨੂੰ ਵੀ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਮਹਿਲਾ ਦੀ ਸੱਸ ਕੌਸ਼ੱਲਿਆ ਦੇਵੀ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਇਸ ਘਟਨਾ ਨੇ ਪੂਰੇ ਪਿੰਡ ਵਿੱਚ ਸਨਸਨੀ ਮਚਾ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕ ਬੇਹੱਦ ਨਾਰਾਜ਼ ਹਨ ਅਤੇ ਦੋਸ਼ੀ ਔਰਤ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਇਹ ਘਟਨਾ ਇਕ ਵਾਰ ਫਿਰ ਅੰਧਵਿਸ਼ਵਾਸ ਦੇ ਖਤਰਿਆਂ ਨੂੰ ਉਜਾਗਰ ਕਰਦੀ ਹੈ। ਕਈ ਵਾਰ ਅੰਧ-ਵਿਸ਼ਵਾਸ ਦੇ ਨਾਂ ‘ਤੇ ਲੋਕ ਅਜਿਹੇ ਘਿਨਾਉਣੇ ਅਪਰਾਧ ਕਰ ਜਾਂਦੇ ਹਨ, ਜਿਸ ਦਾ ਖਮਿਆਜ਼ਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਇੱਕ ਵਾਰ ਫਿਰ ਸਾਨੂੰ ਸੁਚੇਤ ਕਰਦੀ ਹੈ ਕਿ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਤਰਕਸ਼ੀਲ ਸੋਚ ਅਪਣਾਉਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly