ਮਣੀਪੁਰ ’ਚ ਔਰਤਾਂ ਨਾਲ ਹੋਏ ਘਿਨਾਉਣੇ ਅਪਰਾਧ ਨੇ ਭਾਰਤ ਦਾ ਸਿਰ ਪੂਰੀ ਦੁਨੀਆਂ ‘ਚ ਨੀਂਵਾ ਕੀਤਾ-ਚੇਅਰਮੈਨ ਬਲਿਹਾਰ ਸਿੰਘ ਸੰਧੀ

ਜਲੰਧਰ, ਅੱਪਰਾ (ਜੱਸੀ)-ਅੱਜ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ  ਹੈਂਡੀਕੈਪਡ ਸੇਵਾ ਸੋਸਾਇਟੀ ਪੰਜਾਬ (ਰਜਿ) ਦੇ ਚੇਅਰਮੈਨ ਬਲਿਹਾਰ ਸਿੰਘ ਸੰਧੀ ਨੇ ਕਿਹਾ ਕਿ ਮਣੀਪੁਰ ’ਚ ਔਰਤਾਂ ਦੇ ਜੁਲਮ ਦੀ ਇਤਹਾਂ ਹੋ ਗਈ ਹੈ, ਜੋ ਕੇ ਅੱਜ ਦੇ ਜਾਗਰੂਕ ਸਮਾਜ ’ਚ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨਾਂ ਅੱਗੇ ਕਿਹਾ ਕਿ ਮਣੀਪੁਰ ’ਚ ਔਰਤਾਂ ਦੇ ਉੱਪਰ ਹੋਏ ਇਸ ਘਿਨਾਉਣੇ ਅਪਰਾਧ ਨੇ ਪੂਰੀ ਦੁਨੀਆਂ ’ਚ ਭਾਰਤ ਦਾ ਸਿਰ ਨੀਂਵਾ ਕਰ ਦਿੱਤਾ ਹੈ, ਇਸ ਲਈ ਮੌਜੂਦਾ ਕੇਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਦੇਵੇ। ਉਨਾਂ ਕਿਹਾ ਕਿ ਔਰਤ ਜਗਤ ਜਨਨੀ ਹੈ, ਜਿਸ ਦੀ ਉਸਤਤ ਨਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ‘ਸੋ ਕਿਉ ਮੰਦਾ ਆਖਏ, ਜਿਤੂ ਜੰਮਿ ਰਾਜਾਨ’ ਕਹਿ ਕੇ ਕੀਤੀ ਹੈ। ਬਲਿਹਾਰ ਸੰਧੀ ਨੇ ਅੱਗੇ ਕਿਹਾ ਕਿ ਸਾਡਾ ਸਮਾਜ ਇੱਕ ਜਾਗਰੂਕ ਸਮਾਜ ਹੈ, ਜਿਸ ਕਾਰਣ ਕਦੇ ਵੀ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਲਈ ਸਰਕਾਰ ਨੂੰ ਅਜਿਹੇ ਦਰਿੰਦਿਆਂ ਨੂੰ ਇੱਕ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਭਵਿੱਖ ’ਚ ਕੋਈ ਅਜਿਹੀ ਕਰਤੂਤ ਕਰਨ ਬਾਰੇ ਸੋਚ ਵੀ ਨਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਸਾਊਥ ਸਰਕਲ ਕਮੇਟੀ ਦੀ ਹੋਈ ਅੱਜ ਮੀਟਿੰਗ।*
Next articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੀ ਅੱਪਰਾ ਜਗਤਪੁਰ ਵਿੱਚ ਮੀਟਿੰਗ