ਵੈਦ ਦੀ ਕਲਮ ਤੋਂ
(ਸਮਾਜ ਵੀਕਲੀ) ਪਿਛਲੀਆਂ ਚਟਣੀ ਵਾਲੀਆਂ ਪੋਸਟਾਂ ਦੇਖ ਕੇ ਕਈ ਵੀਰ ਭੈਣਾਂ, ਖ਼ਾਸ ਕਰ ਵਿਦੇਸ਼ ਵਿਚ ਵਸਣ ਵਾਲੀਆਂ ਦੇ ਸੁਨੇਹੇ, ਕੂਮੈਂਟ ਅਤੇ ਫੋਨ ਆਏ ਕਿ ਕੋਈ ਅਜਿਹਾ ਨੁਸਖਾ ਦੱਸੋ, ਜਿਹੜਾ ਹਰ ਜਗ੍ਹਾ ਸੌਖਾ ਮਿਲ ਜਾਵੇ। ਕਿਉਂਕਿ ਕਈ ਦੇਸੀ ਚੀਜ਼ਾਂ ਵਿਦੇਸ਼ਾਂ ਵਿਚ ਅਸਾਨੀ ਨਾਲ ਨਹੀਂ ਮਿਲਦੀਆਂ।
ਸੋ ਉਹਨਾਂ ਲਈ ਪੇਸ਼ ਹੈ
ਸਮੱਗਰੀ
ਕਤੀਰਾ ਗੂੰਦ
ਸਿੱਟਾ ਮਿਸ਼ਰੀ
ਦਹੀਂ
ਦੁੱਧ।
ਵਰਤਣ ਦਾ ਤਰੀਕਾ।
ਤਕਰੀਬਨ 250 ਗ੍ਰਾਮ ਮਿਸ਼ਰੀ ਦਾ ਪਾਊਡਰ ਬਣਾ ਕੇ ਸ਼ੀਸ਼ੀ ਵਿਚ ਭਰ ਲਵੋ।
ਫਿਰ ਵੀਹ ਤੀਹ ਗ੍ਰਾਮ ਕਤੀਰ ਗੂੰਦ ਇਕੱਠੀ ਹੀ ਭਿਉਂ ਦਿਓ।
ਜਦ ਕਟੀਰਾ ਗੂੰਦ, ਚਾਰ ਪੰਜ ਘੰਟੇ ਭਿੱਜਣ ਤੋਂ ਬਾਅਦ ਪੂਰੀ ਤਰਾਂ ਫੁੱਲ ਜਾਵੇ, ਤਾਂ ਇਸਦਾ ਪਾਣੀ ਨਿਚੋੜ ਕੇ ਕਿਸੇ ਕੱਚ ਜਾਂ ਚੀਨੀ ਮਿੱਟੀ ਦੇ ਭਾਂਡੇ ਵਿਚ ਪਾਕੇ, ਫਰਿੱਜ ਵਿਚ ਰੱਖ ਦਿਓ।
ਹੁਣ ਸਵੇਰੇ ਖਾਲੀ ਪੇਟ ਜਾ ਸ਼ਾਮ ਦੇ ਚਾਰ ਪੰਜ ਵਜੇ ਇੱਕ ਗਿਲਾਸ ਵਿਚ ਚਾਰ, ਪੰਜ ਚਮਚ ਫੁੱਲੀ ਹੋਈ ਕਤੀਰਾਂ ਗੂੰਦ, ਇੱਕ ਚਮਚ ਮਿਸ਼ਰੀ ਪਾਊਡਰ, ਪੰਜ, ਛੇ ਚਮਚ ਦਹੀ ਦੇ ਪਾਓ। ਤੇ ਬਾਕੀ ਗਿਲਾਸ ਨੂੰ ਠੰਢੇ ਦੁੱਧ ਨਾਲ ਭਰ ਲਵੋ।
ਹੁਣ ਚਮਚ ਨਾਲ ਹਿਲਾ ਕੇ ਇਸਨੂੰ ਘੁੱਟ ਘੁੱਟ ਕਰਕੇ ਪੀਓ।
ਪਹਿਲੇ ਦਿਨ ਤੋਂ ਹੀ ਇਸਦਾ ਅਸਰ ਦੇਖਣ ਨੂੰ ਮਿਲੇਗਾ। ਬਲੱਡ ਪਰੈਸ਼ਰ ਦਾ ਮਰੀਜ਼ ਤਾਂ ਤੀਸਰੇ ਦਿਨ ਹੀ ਗੋਲੀ ਬੰਦ ਕਰ ਦੇਵੇਗਾ। ਤਿੰਨ ਚਾਰ ਦਿਨ ਵਿਚ ਤਾਂ ਇਸਦਾ ਨਤੀਜਾ ਬਹੁਤ ਚੰਗੀ ਤਰਾਂ ਸਾਹਮਣੇ ਆਉਣ ਲਗਦਾ ਹੈ।
ਮੈਂ ਫੋਨ ਤੇ ਅੱਜ ਤੱਕ ਜਿੰਨੇ ਵੀਰਾਂ ਨੂੰ ਇਹ ਦੱਸਿਆ, ਉਹ ਅੱਜ ਵੀ ਇਸਦੀਆਂ ਗੱਲਾਂ ਕਰਕੇ ਖੁਸ਼ ਹੁੰਦੇ ਨੇ। ਤੁਸੀਂ ਇਸਨੂੰ ਲਗਾਤਾਰ ਵਰਤ ਸਕਦੇ ਹੋ। ਕਈ ਮਰਦ ਕਤੀਰੇ ਗੂੰਦ ਤੋਂ ਡਰਦੇ ਨੇ ਕਿ ਕਿਤੇ ਇਹ ਉਹਨਾਂ ਦੀ ਸੰਭੋਗ ਸ਼ਕਤੀ ਨਾ ਘਟਾ ਦੇਵੇ। ਮੇਰਾ ਦਾਅਵਾ ਹੈ, ਕਿ ਇਸ ਨਾਲ ਸੰਭੋਗ ਸ਼ਕਤੀ ਵਧੇਗੀ। ਜਿਹਨਾ ਔਰਤਾਂ ਨੂੰ ਲਿਕੋਰੀਆ ਹੈ, ਜਾ ਜਿਹਨਾ ਮਰਦਾਂ ਨੂੰ ਧਤ ਦੀ ਬਿਮਾਰੀ ਹੈ। ਉਹਨਾਂ ਲਈ ਇਸਤੋਂ ਵਧੀਆ ਕੁਛ ਨਹੀਂ।
ਬਸ ਪੜ ਕੇ ਤੇ ਵਾਹ ਵਾਹ ਕਰਕੇ ਨਾ ਛੱਡਿਆ ਕਰੋ। ਇਹਨਾਂ ਗੱਲਾਂ ਦਾ ਫਾਇਦਾ ਵੀ ਉਠਾਇਆ ਕਰੋ।
ਵੈਦ ਬਲਵਿੰਦਰ ਸਿੰਘ ਢਿੱਲੋਂ
ਵਿੰਨੀਪੈਗ ਵਾਲੇ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj