ਕਲਾਕਾਰਾਂ ਦੇ ਦਿਲ ਦੀ ਧੜਕਣ ਤਰਲੋਚਨ ਲੋਚੀ ਸ਼ਾਮ ਚੁਰਾਸੀ ਇਸ ਫਾਨੀ ਸੰਸਾਰ ਤੋਂ ਹੋਏ ਰੁਖਸਤ

ਹਿੰਦ ਪਾਕ ਦੋਸਤੀ ਮੰਚ ਲਈ ਕੀਤੇ ਕਈ ਅਹਿਮ ਉਪਰਾਲੇ ਸ਼ਾਮੀ ਸ਼ਾਹ ਸ਼ਾਮਚੁਰਾਸੀ ਮੇਲੇ ਦੇ ਸਨ ਜਨਰਲ ਸਕੱਤਰ

ਸਰੀ/ ਵੈਨਕੂਵਰ (ਸਮਾਜ ਵੀਕਲੀ)  ( ਕੁਲਦੀਪ ਚੁੰਬਰ )-ਸ਼ਾਮਚੁਰਾਸੀ ਦੇ ਪੁਰਾਤਨ ਬਾਬਾ ਸ਼ਾਮੀ ਸ਼ਾਹ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਕਈ ਦਹਾਕਿਆਂ ਤੋਂ ਜਨਰਲ ਸਕੱਤਰ ਦੇ ਅਹੁਦੇ ਤੇ ਰਹੇ ਤਰਲੋਚਨ ਲੋਚੀ ਅੱਜ ਸਦੀਵੀਂ ਵਿਛੋੜਾ ਦੇ ਗਏ। ਜਿਹੜੇ ਕਿ ਪਿਛਲੇ ਸਮੇਂ ਤੋਂ ਬਿਮਾਰ ਸਨ। ਤਰਲੋਚਨ ਲੋਚੀ ਜਿਨ੍ਹਾਂ ਨੇ ਸ਼ਾਮਚੁਰਾਸੀ ਦੇ ਮੇਲੇ ਨੂੰ ਵਿਸ਼ਵ ਪੱਧਰ ਤੇ ਪਹੁੰਚਾਉਣ ਲਈ ਵੱਡਾ ਯੋਗਦਾਨ ਪਾਇਆ, ਉੱਥੇ ਉਨ੍ਹਾਂ ਹਿੰਦ-ਪਾਕਿ ਦੋਸਤੀ ਨੂੰ ਮਜਬੂਤ ਕਰਦੇ ਹੋਏ ਕਈ ਵਾਰ ਪਾਕਿਸਤਾਨ ਦੇ ਕਲਾਕਾਰਾਂ ਦੀ ਸ਼ਾਮਚੁਰਾਸੀ ਦੇ ਮੇਲੇ ਵਿਚ ਹਾਜ਼ਰੀ ਲਗਵਾਈ। ਜ਼ਿਕਰਯੋਗ ਹੈ ਕਿ ਸ਼ਾਮੀ ਸ਼ਾਹ ਸ਼ਾਮ ਚੁਰਾਸੀ ਮੇਲੇ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਵਿੱਚ ਅਣਗਿਣਤ ਨਵੀਆਂ ਤੇ ਪੁਰਾਣੀਆਂ ਆਵਾਜ਼ਾਂ ਨੂੰ ਇਸ ਮੰਚ ਤੇ ਪੇਸ਼ ਕਰਵਾਉਣ ਵਿੱਚ ਤਰਲੋਚਨ ਲੋਚੀ ਦਾ ਅਹਿਮ ਯੋਗਦਾਨ ਸੀ । ਤਰਲੋਚਨ ਲੋਚੀ ਗਾਇਕਾਂ ਫਨਕਾਰਾਂ ਦਾ ਅਜੀਜ ਸੀ ਉਸ ਦੀ ਦੂਰ ਦ੍ਰਿਸ਼ਟੀ ਨੇ ਮੁਹੰਮਦ ਦਾਨਿਸ਼ ਵਰਗੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ਨਕਾਰ ਸੰਗੀਤ ਜਗਤ ਦੀ ਝੋਲੀ ਪਾਏ। ਇਸ ਤੋਂ ਇਲਾਵਾ ਹਸ਼ਮਤ ਸੁਲਤਾਨਾਂ ਸਿਸਟਰ ਨੂੰ ਵੀ ਉਸ ਨੇ ਸ਼ਾਮ ਚੁਰਾਸੀ ਦੇ  ਫ਼ਨਕਾਰਾਂ ਦਾ ਨਾਮ ਦੇ ਕੇ ਸੰਗੀਤ ਜਗਤ ਵਿੱਚ ਇਹਨਾਂ ਦੀ ਐਂਟਰੀ ਕਰਵਾਈ । ਤਰਲੋਚਨ ਲੋਚੀ ਦੇ ਸਦੀਵੀਂ ਵਿਛੋੜੇ ਤੇ ਬਾਬਾ ਸ਼ਾਮੀ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਪ੍ਰਿਥੀ ਸਿੰਘ ਬਾਲੀ, ਸੰਤ ਬਾਬਾ ਹਰਦੇਵ ਸਿੰਘ, ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਧਾਨ ਡਾ. ਨਿਰਮਲ ਕੁਮਾਰ, ਲਾਲ ਚੰਦ ਵਿਰਦੀ, ਮੰਗਤ ਰਾਮ ਗੁਪਤਾ, ਸ਼ਤੀਸ਼ ਕੁਮਾਰ, ਜਰਨੈਲ ਸਿੰਘ ਲੜੋਈ, ਗਾਇਕ ਦਲਵਿੰਦਰ ਦਿਆਲਪੁਰੀ, ਕੁਲਜੀਤ ਸਿੰਘ ਉੱਪ ਪ੍ਰਧਾਨ, ਐਂਕਰ ਬਲਦੇਵ ਰਾਹੀ, ਐਂਕਰ ਦਿਨੇਸ਼, ਗੀਤਕਾਰ ਸੁਖਜੀਤ ਝਾਂਸਾਂ ਵਾਲਾ , ਗੀਤਕਾਰ ਹਰਵਿੰਦਰ ਓਹੜਪੁਰੀ, ਸਤਨਾਮ ਸਿੰਘ ਨੈਣੋਵਾਲ ਵੈਦ ਮੇਲਾ ਪ੍ਰਬੰਧਕ ਕਮੇਟੀ , ਦਲਜਿੰਦਰ ਸੋਹਲ ਉੱਪ ਪ੍ਰਧਾਨ, ਮੰਗਲ ਰਾਮ, ਬਲਵੰਤ ਸਿੰਘ ਬਰਿਆਲ, ਸੁਰਿੰਦਰ ਸੇਠੀ ਲੁਧਿਆਣਾ, ਕੁਲਦੀਪ ਚੁੰਬਰ ਕਨੇਡਾ, ਐਸ ਰਿਸ਼ੀ ਲੋਕ ਗਾਇਕ ਕਨੇਡਾ, ਸੁਖਵਿੰਦਰ ਸਿੰਘ ਸੋਢੀ, ਖੇਡ ਪ੍ਰਮੋਟਰ ਜੱਸਾ ਫੰਬੀਆਂ, ਸੋਹਣ ਸਿੰਘ ਸਰਪੰਚ ਮੋਹਣ ਲਾਲ ਰਾਏ ਅਤੇ ਹੋਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸੰਤ ਮਹਾਂਪੁਰਸ਼ਾਂ ਵੱਲੋਂ ਲੋਕ ਭਲਾਈ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ – ਬੈਂਸ ਖੁਰਦਾਂ
Next articleਕੇਸੀ ਪੋਲੀਟੈਕਨਿਕ ਕਾਲਜ ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ