ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਸੁਰੀਲਾ ਗਾਇਕ ਸੁਖਜਿੰਦਰ ਸਿੰਘ ਸੁੱਖ ਥਿੰਦ ਜਿਸ ਨੇ ਆਪਣੀ ਦਮਦਾਰ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦਾ ਨਾ ਪੂਰੀ ਦੁਨੀਆ ਵਿੱਚ ਉੱਚਾ ਕੀਤਾ। ਆਪਣੀ ਉੱਚੀ ਲੰਬੀ ਹੇਕ ਨਾਲ ਸੁਣਨ ਵਾਲਿਆਂ ਦੇ ਦਿਲ ਲੁੱਟ ਲੈਂਦਾ। ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਕੋਲੀਆਂ ਵਾਲਾ ਦੇ ਮਾਤਾ ਸ੍ਰੀਮਤੀ ਰਣਜੀਤ ਕੌਰ ਪਿਤਾ ਸ੍ਰੀ ਗੁਰਮੇਜ ਸਿੰਘ ਜੀ ਦੇ ਘਰ ਜਨਮੇ ਤਿੰਨ ਭੈਣਾਂ ਦੇ ਇੱਕਲੌਤੇ ਅਤੇ ਛੋਟੇ ਭਰਾਂ ਸੁਖਜਿੰਦਰ ਸਿੰਘ ਸੁੱਖ ਥਿੰਦ ਸ਼ੁਰੂ ਤੋਂ ਹੀ ਗਾਉਣ ਦਾ ਚਾਹਵਾਨ ਸੀ ਸਕੂਲ ਪੜ੍ਹਦੇ ਸਮੇ ਜਦੋ ਵੀ ਗਾਉਣ ਦਾ ਮੌਕਾ ਮਿਲਿਆ ਗਾਇਕ ਸੁੱਖ ਨੇ ਕਦੇ ਜਾਣ ਨਹੀਂ ਦਿੱਤਾ ਰਾਇਲ ਬੇਬੀ ਮਾਡਲ ਸਕੂਲ ਕੋਲੀਆਂ ਵਾਲ ਤੋਂ +2 ਦੀ ਪੜ੍ਹਾਈ ਕੀਤੀ ਸਕੂਲ ਪੜ੍ਹਦੇ ਪੜ੍ਹਦੇ ਗਾਇਕ ਸੁੱਖ ਗਾਇਕੀ ਨੂੰ ਪੂਰੀ ਤਰਾਂ ਸਮ੍ਰਪਿਤ ਹੋ ਗਿਆ ਅਤੇ ਇੰਟਰਨੈਸ਼ਨਲ ਪੰਜਾਬੀ ਲੋਕ ਗਾਇਕ ਉਸਤਾਦ ਜਗਦੀਸ਼ ਖੋਸਲਾਂ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਨਾਲ ਡੀ.ਏ.ਵੀ ਕਾਲਜ ਜਲੰਧਰ ਤੋਂ ਬੀ.ਏ ਪਾਸ ਕੀਤੀ ਏਸੇ ਦੌਰਾਨ ਆਪਣੀ ਗਾਇਕੀ ਰਾਹੀਂ ਚਹੇਤਿਆ ਦੇ ਰੂਬਰੂ ਹੁੰਦਾ ਰਿਹਾ ਅਤੇ ਗਾਇਕੀ ਦੇ ਖੇਤਰ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਲਈ ਪੰਜਾਬ ਦੇ ਨਾਮੀ ਮੇਲਿਆਂ ਵਿੱਚ ਗਾ ਚੁੱਕਾ ਏ, ਅੱਜ ਕੱਲ ਆਪਣੇ ਗੀਤਾ ਦੀ ਰਿਕਾਰਡਿੰਗ ਵਿੱਚ ਰੁੱਝਿਆ ਹੋਇਆ ਏ ਜੋ ਬਹੁਤ ਜਲਦ ਹੀ ਤਮਾਮ ਸੰਗੀਤ ਪ੍ਰੇਮੀਆਂ ਦੇ ਰੂਬਰੂ ਕੀਤੇ ਜਾਣਗੇ ਗਾਇਕ ਸੁਖਜਿੰਦਰ ਸਿੰਘ ਸੁੱਖ ਥਿੰਦ ਪਤਨੀ ਮਨਵੀਰ ਕੌਰ ਅਤੇ ਪੁੱਤਰ ਗੁਰਲਾਲ ਸਿੰਘ ਨਾਲ ਆਪਣਾ ਖ਼ੁਸ਼ੀ ਖ਼ੁਸ਼ੀ ਜੀਵਨ ਬਤੀਤ ਕਰ ਰਿਹਾ ਏ। ਮੇਰੀ ਇਹ ਦਿਲੋਂ ਦੁਆ ਏ ਕਿ ਇਹ ਗਾਇਕ ਸੁਖਜਿੰਦਰ ਸਿੰਘ ਸੁੱਖ ਥਿੰਦ ਹਮੇਸ਼ਾ ਬੁਲੰਦੀਆਂ ਛੂਹਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly